ਸੰਜੇ ਦੱਤ ਦੀ ਪਤਨੀ ਮਾਨਯਤਾ ਦੱਤ ਨੇ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਵਰਕਆਊਟ ਵੀਡੀਓ

Tuesday, Aug 10, 2021 - 10:39 AM (IST)

ਸੰਜੇ ਦੱਤ ਦੀ ਪਤਨੀ ਮਾਨਯਤਾ ਦੱਤ ਨੇ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਵਰਕਆਊਟ ਵੀਡੀਓ

ਮੁੰਬਈ : ਹਾਲ ਹੀ ’ਚ ਬਾਲੀਵੁੱਡ ਅਦਾਕਾਰ ਸੰਜੇ ਦੱਤ ਦੀ ਪਤਨੀ ਮਾਨਯਤਾ ਦੱਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਵਰਕਆਊਟ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ’ਚ ਮਾਨਯਤਾ ਵਰਕਆਊਟ ਕਰਦੀ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ ’ਤੇ ਉਨ੍ਹਾਂ ਦਾ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਉੱਧਰ ਸੰਜੇ ਦੱਤ ਦੀ ਧੀ ਤ੍ਰਿਸ਼ਲਾ ਦੱਤ ਨੇ ਵੀ ਇਸ ਪੋਸਟ ’ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। 

PunjabKesari
ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਮਾਨਯਤਾ ਜਿਮ ’ਚ ਪਸੀਨਾ ਵਹਾ ਰਹੀ ਹੈ। ਉਹ ਬਹੁਤ ਫਿੱਟ ਨਜ਼ਰ ਆ ਰਹੀ ਹੈ। ਮਾਨਯਤਾ ਦੇ ਪ੍ਰਸ਼ੰਸਕ ਵੀ ਇਸ ਪੋਸਟ ’ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਮਾਨਯਤਾ ਨੇ ਇੰਸਟਾਗ੍ਰਾਮ ’ਤੇ ਵੀਡੀਓ ਸ਼ੇਅਰ ਕਰਦੇ ਲਿਖਿਆ ਕਿ ‘ਮੰਡੇ ਮੋਟੀਵੇਸ਼ਨ’। ਉੱਧਰ ਤਿ੍ਰਸ਼ਾਲਾ ਦੱਤ ਨੇ ਇਮੋਜ਼ੀ ਸ਼ੇਅਰ ਕਰਦੇ ਹੋਏ ਉਨ੍ਹਾਂ ਦੀ ਤਾਰੀਫ ਕੀਤੀ ਹੈ। 

 
 
 
 
 
 
 
 
 
 
 
 
 
 
 

A post shared by Maanayata Dutt (@maanayata)


ਇਸ ਸਾਲ ਨਵੇਂ ਅੰਦਾਜ਼ ’ਚ ਨਜ਼ਰ ਆ ਰਹੀ ਹੈ ਮਾਨਯਤਾ
ਇੰਸਟਾਗ੍ਰਾਮ ’ਤੇ ਮਾਨਯਤਾ ਦੱਤ ਦੇ 20 ਲੱਖ ਤੋਂ ਜ਼ਿਆਦਾ ਫੋਲੋਅਰਜ਼ ਹਨ। ਉਹ ਸੋਸ਼ਲ ਮੀਡੀਆ ’ਤੇ ਲਗਾਤਾਰ ਆਪਣੀਆਂ ਖ਼ੂਬਸੂਰਤ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ। ਹੁਣ ਤੱਕ ਉਹ 500 ਤੋਂ ਜ਼ਿਆਦਾ ਤਸਵੀਰਾਂ ਇੰਸਟਾਗ੍ਰਾਮ ’ਤੇ ਅਪਲੋਡ ਕਰ ਚੁੱਕੀ ਹੈ। ਮਾਨਯਤਾ ਦੀ ਫੈਨ ਫੋਲੋਇੰਗ ਕਾਫ਼ੀ ਹੈ ਅਤੇ ਲੱਖਾਂ ਲੋਕ ਉਨ੍ਹਾਂ ਦੀਆਂ ਤਸਵੀਰਾਂ ਨੂੰ ਪਸੰਦ ਅਤੇ ਸ਼ੇਅਰ ਕਰਦੇ ਹਨ।


author

Aarti dhillon

Content Editor

Related News