ਪਵਨ ਸਿੰਘ ਦੇ ਇਸ ਗੀਤ ਤੋਂ ਨਾਰਾਜ਼ ਹੋ ਗਈ ਸੀ ਸਾਨੀਆ ਮਿਰਜ਼ਾ, ਕੀਤਾ ਸੀ ਮਾਮਲਾ ਦਰਜ

Tuesday, Oct 08, 2024 - 09:16 AM (IST)

ਮੁੰਬਈ- ਭੋਜਪੁਰੀ ਇੰਡਸਟਰੀ ਦੇ ਪਾਵਰ ਸਟਾਰ ਕਹੇ ਜਾਣ ਵਾਲੇ ਪਵਨ ਸਿੰਘ ਨੇ ਬਾਲੀਵੁੱਡ ‘ਚ ਵੀ ਆਪਣਾ ਜਾਦੂ ਬਿਖੇਰਿਆ ਹੈ। ‘ਸਤ੍ਰੀ 2’ ਦੇ ਚਾਰਟਬਸਟਰ ਗੀਤ ‘ਆਈ ਨਹੀਂ’ ਤੋਂ ਬਾਅਦ ਉਹ ‘ਚੁੰਮਾ’ ਗੀਤ ਲੈ ਕੇ ਆਏ ਹਨ। ਹਾਲਾਂਕਿ, ਕੀ ਤੁਸੀਂ ਜਾਣਦੇ ਹੋ ਕਿ ਇੱਕ ਵਾਰ ਉਨ੍ਹਾਂ ਨੇ ਆਪਣੇ ਗੀਤ ਨਾਲ ਸਾਬਕਾ ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੂੰ ਨਾਰਾਜ਼ ਕਰ ਦਿੱਤਾ ਸੀ। ਪਵਨ ਸਿੰਘ ਅੱਜ ਮਨੋਰੰਜਨ ਦੀ ਦੁਨੀਆ ਵਿੱਚ ਇੱਕ ਵੱਡਾ ਨਾਮ ਹੈ। ਭੋਜਪੁਰੀ ਗੀਤਾਂ ਤੋਂ ਬਾਅਦ ਹੁਣ ਉਨ੍ਹਾਂ ਦਾ ਰੁਖ ਹਿੰਦੀ ਸਿਨੇਮਾ ਵੱਲ ਹੋ ਗਿਆ ਹੈ ਅਤੇ ਇੱਥੇ ਵੀ ਉਨ੍ਹਾਂ ਨੂੰ ਲੋਕਾਂ ਦਾ ਕਾਫੀ ਪਿਆਰ ਮਿਲ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ  ਭਿਆਨਕ ਸੜਕ ਹਾਦਸੇ 'ਚ 2 ਕਲਾਕਾਰਾਂ ਦੀ ਦਰਦਨਾਕ ਮੌਤ

ਅਸਲ ‘ਚ ਹੋਇਆ ਇਹ ਕਿ ਪਵਨ ਸਿੰਘ ਨੇ ਆਪਣੇ ਗਾਇਕੀ ਕਰੀਅਰ ਦੀ ਸ਼ੁਰੂਆਤ ‘ਚ ਇਕ ਅਜਿਹਾ ਗੀਤ ਗਾਇਆ ਜੋ ਕਈ ਕਾਰਨਾਂ ਕਰਕੇ ਸੁਰਖੀਆਂ ‘ਚ ਰਿਹਾ। ਉਸ ਗੀਤ ਦੇ ਨਾਂ ਨੇ ਵੀ ਸਭ ਤੋਂ ਪਹਿਲਾਂ ਲੋਕਾਂ ਦਾ ਧਿਆਨ ਖਿੱਚਿਆ ਸੀ। ਗੀਤ ਦਾ ਨਾਂ ਸੀ- “ਸਾਨੀਆ ਮਿਰਜ਼ਾ ਕੱਟ ਨੱਥੂਨੀਆ” ਜਿਸ ਨੂੰ ਪਵਨ ਸਿੰਘ ਨੇ ਆਪਣੀ ਆਵਾਜ਼ ਦਿੱਤੀ ਹੈ। ਇਸ ਭੋਜਪੁਰੀ ਗੀਤ ਦੇ ਬੋਲ ਵਿਨੈ ਬਿਹਾਰੀ ਨੇ ਲਿਖੇ ਹਨ ਜਦਕਿ ਸੰਗੀਤ ਵਿਨੈ ਵਿਨਾਇਕ ਨੇ ਦਿੱਤਾ ਹੈ।ਮੀਡੀਆ ਰਿਪੋਰਟਾਂ ਮੁਤਾਬਕ ਸਾਨੀਆ ਮਿਰਜ਼ਾਇਸ ਗੀਤ ਨੂੰ ਸੁਣ ਕੇ ਕਾਫੀ ਨਾਰਾਜ਼ ਹੋਈ ਸੀ। ਉਹ ਇੰਨੀ ਗੁੱਸੇ ‘ਚ ਆ ਗਈ ਕਿ ਉਨ੍ਹਾਂ ਨੇ ਕਥਿਤ ਤੌਰ ‘ਤੇ ਪਵਨ ਸਿੰਘ ਖਿਲਾਫ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਬਾਅਦ ‘ਚ ਸਾਨੀਆ ਨੇ ਕਪਿਲ ਸ਼ਰਮਾ ਦੇ ਸ਼ੋਅ ‘ਚ ਵੀ ਇਸ ਗੱਲ ਦਾ ਜ਼ਿਕਰ ਕੀਤਾ ਪਰ ਉਸ ਸਮੇਂ ਟੈਨਿਸ ਸਟਾਰ ਮਜ਼ਾਕ ਦੇ ਮੂਡ ‘ਚ ਨਜ਼ਰ ਆ ਰਹੀ ਸੀ।

ਇਹ ਖ਼ਬਰ ਵੀ ਪੜ੍ਹੋ - ਕੌਣ ਹੈ 'ਬਿੱਗ ਬੌਸ' ਦੇ ਇਤਿਹਾਸ ਦਾ ਸਭ ਤੋਂ ਮਹਿੰਗਾ ਮੁਕਾਬਲੇਬਾਜ਼? ਕਰੋੜਾਂ 'ਚ ਮਿਲੀ ਸੀ ਫੀਸ

ਜਦੋਂ ਖੇਸਰੀ ਲਾਲ ਯਾਦਵ ਨੂੰ ਭੇਜਿਆ ਗਿਆ ਜੇਲ੍ਹ
ਇਹ ਘਟਨਾ ਉਦੋਂ ਵਾਪਰੀ ਜਦੋਂ ਖੇਸਰੀ ਲਾਲ ਯਾਦਵ ਭੋਜਪੁਰੀ ਇੰਡਸਟਰੀ ‘ਚ ਆਪਣੇ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਗਾਇਕ ਵਜੋਂ ਕੀਤੀ ਸੀ। ਉਨ੍ਹਾਂ ਨੇ ‘ਮਨ ਬਾਤ ਟੋਲੀ’ ਨਾਮ ਦੀ ਐਲਬਮ ਲਾਂਚ ਕੀਤੀ। ਉਸ ਦੇ ਇੱਕ ਗੀਤ ਕਾਰਨ ਉਸ ਨੂੰ 2-3 ਦਿਨ ਜੇਲ੍ਹ ਵਿੱਚ ਕੱਟਣੇ ਪਏ ਸਨ।ਦਰਅਸਲ, ਉਸ ਵਿਵਾਦਿਤ ਗੀਤ ਦਾ ਨਾਂ ਸੀ- ‘ਟੈਨਿਸ ਵਾਲੀ ਸਾਨੀਆ ਦੁਲਹਾ ਖੋਜ਼ੇਲੀ ਪਾਕਿਸਤਾਨੀ’। ਉਨ੍ਹਾਂ ਦਾ ਇਹ ਗੀਤ ਸਾਨੀਆ ਮਿਰਜ਼ਾ ਅਤੇ ਸ਼ੋਏਬ ਮਲਿਕ ਦੇ ਵਿਆਹ ਤੋਂ ਬਾਅਦ ਰਿਲੀਜ਼ ਹੋਇਆ ਸੀ। ਸਾਨੀਆ ਨੂੰ ਇਹ ਗੀਤ ਬਿਲਕੁਲ ਵੀ ਪਸੰਦ ਨਹੀਂ ਆਇਆ ਅਤੇ ਉਸ ਨੇ ਗਾਇਕ ਖਿਲਾਫ ਮਾਣਹਾਨੀ ਦਾ ਕੇਸ ਦਾਇਰ ਕਰ ਦਿੱਤਾ। ਫਿਰ ਖੇਸਰੀ ਨੂੰ 2-3 ਦਿਨ ਜੇਲ੍ਹ ਵਿਚ ਕੱਟਣੇ ਪਏ ਅਤੇ ਫਿਰ ਉਹ ਜ਼ਮਾਨਤ ‘ਤੇ ਬਾਹਰ ਆ ਗਏ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


Priyanka

Content Editor

Related News