ਸਾਨੀਆ ਮਿਰਜ਼ਾ ਨੇ MC STAN ਨੂੰ ਦਿੱਤਾ ਇੰਨਾ ਮਹਿੰਗਾ ਤੋਹਫ਼ਾ, ਕੀਮਤ ਜਾਣ ਉਡ ਜਾਣਗੇ ਹੋਸ਼

Friday, Apr 14, 2023 - 02:37 PM (IST)

ਸਾਨੀਆ ਮਿਰਜ਼ਾ ਨੇ MC STAN ਨੂੰ ਦਿੱਤਾ ਇੰਨਾ ਮਹਿੰਗਾ ਤੋਹਫ਼ਾ, ਕੀਮਤ ਜਾਣ ਉਡ ਜਾਣਗੇ ਹੋਸ਼

ਮੁੰਬਈ- ਬਿਗ ਬੋਸ 16 ਦੇ ਜੇਤੂ ਅਤੇ ਰੈਪਰ ਐੱਮ.ਸੀ. ਸਟੇਨ ਨੇ ਸ਼ੋਅ ਦੇ ਨਾਲ-ਨਾਲ ਲੱਖਾਂ ਲੋਕਾਂ ਦਾ ਦਿਲ ਵੀ ਜਿੱਤ ਲਿਆ ਹੈ। ਦਰਅਸਲ, ਐੱਮ.ਸੀ. ਸਟੇਨ ਅਤੇ ਟੈਨਿਸ ਸਟਾਰ ਸਾਨੀਆ ਮਿਰਜ਼ਾ ਦੀ ਦੋਸਤੀ ਦੇ ਚਰਚੇ ਸੋਸ਼ਲ ਮੀਡੀਆ 'ਤੇ ਛਾਏ ਹੋਏ ਹਨ। ਸ਼ੋਅ ਖ਼ਤਮ ਹੋਣ ਤੋਂ ਬਾਅਦ ਰੈਪਰ ਸਟੇਨ ਲਗਾਤਾਰ ਸਾਨੀਆ ਦੇ ਟੱਚ 'ਚ ਹੈ। ਇੰਸਟਾਗ੍ਰਾਮ 'ਤੇ ਦੋਵੇਂ ਇਕ-ਦੂਜੇ 'ਤੇ ਪਿਆਰ ਲੁਟਾਉਂਦੇ ਨਜ਼ਰ ਆਉਂਦੇ ਹਨ। ਇੰਨਾ ਹੀ ਨਹੀਂ ਸਾਨੀਆ ਨੇ ਹੁਣ ਸਟੇਨ ਨੂੰ ਲਗਜ਼ਰੀ ਜੁੱਤੇ ਗਿਫਟ ਕਰਕੇ ਹਲਚਲ ਮਚਾ ਦਿੱਤੀ ਹੈ। ਇਨ੍ਹਾਂ ਜੁੱਤਿਆਂ ਦੀ ਕੀਮਤ ਸੁਣ ਕੇ ਤੁਹਾਡੇ ਵੀ ਪੈਰਾ ਹੇਠੋਂ ਜ਼ਮੀਨ ਖਿਸਕ ਜਾਵੇਗੀ। 

ਇਨ੍ਹਾਂ ਦੋਵਾਂ ਦੀ ਦੋਸਤੀ ਫਰਾਹ ਖ਼ਾਨ ਦੀ ਬਿਗ ਬੋਸ ਪਾਰਟੀ ਤੋਂ ਬਾਅਦ ਸ਼ੁਰੂ ਹੋਈ ਸੀ। ਦੱਸ ਦੇਈਏ ਕਿ ਪਿਛਲੇ ਮਹੀਨੇ ਮਾਰਚ 'ਚ ਸਟੇਨ ਨੇ ਹੈਦਰਾਬਾਦ 'ਚ ਸਾਨੀਆ ਦੇ ਰਿਟਾਇਰਮੈਂਟ ਮੈਚ 'ਚ ਪਰਫਾਰਮ ਵੀ ਕੀਤਾ ਸੀ। ਸਾਨੀਆ ਨੇ ਸਟੇਨ ਨੂੰ ਇਕ ਬੇਸ਼ਕੀਮਤੀ ਤੋਹਫ਼ਾ ਦੇ ਕੇ ਸੁਰਖੀਆ ਬਟੋਰ ਲਈਆਂ ਹਨ। 

PunjabKesari

ਸਾਨੀਆ ਮਿਰਜ਼ਾ ਨੇ ਹਾਲ ਹੀ 'ਚ ਐੱਮ.ਸੀ. ਸਟੇਨ ਨੂੰ ਦੋ ਲਗਜ਼ਰੀ ਗਿਫਟ ਦਿੱਤੇ ਹਨ ਜਿਨ੍ਹਾਂ 'ਚ ਕਰੀਬ 30 ਹਜ਼ਾਰ ਰੁਪਏ ਦੇ ਬਾਲੇਂਸੀਗਾ ਸਨਗਲਾਸਿਜ਼ ਅਤੇ ਬਲੈਕ ਨਾਇਕੀ ਸ਼ੂਜ਼ ਸ਼ਾਮਲ ਹਨ। ਇਨ੍ਹਾਂ ਜੁੱਤਿਆਂ ਦੀ ਕੀਮਤ ਲਗਭਗ 90 ਹਜ਼ਾਰ ਰੁਪਏ ਹੈ। ਸੋਸ਼ਲ ਮੀਡੀਆ 'ਤੇ  ਜੁੱਤਿਆਂ ਦੀ ਤਸਵੀਰ ਸਾਂਝੀ ਕਰਦੇ ਹੋਏ ਸਟੇਨ ਆਪਣਾ ਫੇਮਸ ਡਾਇਲਾਗ ਲਿਖਿਆ। 

ਰੈਪਰ ਸਟੇਨ ਨੇ ਇੰਸਟਾਗ੍ਰਾਮ 'ਤੇ ਸਾਨੀਆ ਨੂੰ ਗਿਫਟਸ ਲਈ ਧੰਨਵਾਦ ਕਰਦੇ ਹੋਏ ਤਸਵੀਰ ਸ਼ੇਅਰ ਕੀਤੀ। ਬਿਗ ਬੋਸ ਜੇਤੂ ਨੇ ਲਿਖਿਆ, 'ਤੇਰਾ ਘਰ ਜਾਏਗਾ ਇਸ ਵਿਚ,' (ਉਰਦੂ 'ਚ ਵੱਡੀ ਭੈਣ ਨੂੰ ਆਪਾ ਕਿਹਾ ਜਾਂਦਾ ਹੈ...) ਧੰਨਵਾਦ @mirzasaniar।' ਦੱਸ ਦੇਈਏ ਕਿ ਬਿਗ ਬੋਸ ਸ਼ੋਅ 'ਚ ਸਟੇਨ ਆਪਣੇ ਸਲੈਂਗ ਅਤੇ ਦੇਸੀ ਡਾਇਲਾਗ ਨੂੰ ਲੈ ਕੇ ਕਾਫੀ ਫੇਮਸ ਰਹੇ ਹਨ।


author

Rakesh

Content Editor

Related News