ਫ਼ਿਲਮ ‘ਸੰਦੀਪ ਔਰ ਪਿੰਕੀ ਫਰਾਰ’ ਦਾ ਟਰੇਲਰ ਰਿਲੀਜ਼ (ਵੀਡੀਓ)

03/10/2021 10:26:48 AM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਅਤੇ ਪਰਿਣੀਤੀ ਚੋਪੜਾ ਦੀ ਫ਼ਿਲਮ ‘ਸੰਦੀਪ ਔਰ ਪਿੰਕੀ ਫਰਾਰ’ ਪਿਛਲੇ ਸਾਲ ਤੋਂ ਅਟਕੀ ਹੋਈ ਹੈ ਪਰ ਹੁਣ ਫਾਇਨਲੀ ਇਹ ਫ਼ਿਲਮ ਰਿਲੀਜ਼ ਲਈ ਤਿਆਰ ਹੈ। ਇਕ ਸਾਲ ਪਹਿਲਾਂ ‘ਸੰਦੀਪ ਔਰ ਪਿੰਕੀ ਫਰਾਰ’ ਦਾ ਟਰੇਲਰ ਲੋਕ ਦੇਖ ਚੁਕੇ ਹਨ ਪਰ ਹੁਣ ਫ਼ਿਲਮ ਮੇਕਰਜ਼ ਨੇ ਇਸ ਫ਼ਿਲਮ ਦਾ ਦੂਜਾ ਟਰੇਲਰ ਵੀ ਰਿਲੀਜ਼ ਕੀਤਾ ਹੈ। ਪਰਿਣੀਤੀ ਚੋਪੜਾ ਅਤੇ ਅਰਜੁਨ ਕਪੂਰ ਸਟਾਰਰ ਫ਼ਿਲਮ ‘ਸੰਦੀਪ ਔਰ ਪਿੰਕੀ ਫਰਾਰ’ ਦਾ ਦੂਜਾ ਟਰੇਲਰ ਦਰਸ਼ਕਾਂ ਦੇ ਸਾਹਮਣੇ ਹੈ। ਫ਼ਿਲਮ ‘ਸੰਦੀਪ ਔਰ ਪਿੰਕੀ ਫਰਾਰ’ ਦੀ ਲੁਕੀ ਛਿਪੀ ਹੋਈ ਜ਼ਿੰਦਗੀ ਅਤੇ ਫ਼ਿਲਮ 'ਚ ਬਹੁਤ ਸਾਰੇ ਸਸਪੈਂਸ ਦਰਸ਼ਕਾਂ ਨੂੰ ਦੇਖਣ ਨੂੰ ਮਿਲਣਗੇ। 

ਇਸ ਦੇ ਟਰੇਲਰ ਬਾਰੇ ਗੱਲ ਕਰੀਏ ਤਾਂ ਇਹ ਵੀਡੀਓ ਦਿਲਚਸਪ ਲੱਗ ਰਹੀ ਹੈ। ਟਰੇਲਰ 'ਚ ਅਰਜੁਨ ਕਪੂਰ ਦਾ ਬਿਲਕੁਲ ਵੱਖਰਾ ਅਤੇ strong ਕਿਰਦਾਰ ਦੇਖਣ ਨੂੰ ਮਿਲਿਆ ਹੈ, ਜਦਕਿ ਸੰਦੀਪ ਅਤੇ ਪਿੰਕੀ ਇਕ ਵਾਰ ਫਿਰ ਡੀਪ ਕਿਰਦਾਰ 'ਚ ਹਨ।


'ਡਿਟੈਕਟਿਵ ਬੋਅਮਕੇਸ਼ ਬਖਸ਼ੀ' ਦੇ ਡਾਇਰੈਕਟਰ ਦਿਬਾਕਰ ਬੈਨਰਜੀ ਨੇ ‘ਸੰਦੀਪ ਔਰ ਪਿੰਕੀ ਫਰਾਰ’ ਨੂੰ ਡਾਇਰੈਕਟ ਕੀਤਾ ਹੈ। ਪਰਿਣੀਤੀ ਚੋਪੜਾ ਅਤੇ ਅਰਜੁਨ ਕਪੂਰ ਦਾ ਇਹ ਟਰੇਲਰ ਸਸਪੈਂਸ ਅਤੇ ਰੋਮਾਂਚ ਨਾਲ ਭਰਪੂਰ ਹੈ। ‘ਸੰਦੀਪ ਔਰ ਪਿੰਕੀ ਫਰਾਰ’ ਯਸ਼ ਰਾਜ ਫਿਲਮਜ਼ ਦੇ ਬੈਨਰ ਹੇਠ ਬਣੀ ਹੈ ਜੋ 19 ਮਾਰਚ 2021 ਨੂੰ ਸਿਨੇਮਾਘਰਾਂ ਵਿਚ ਆਉਣ ਵਾਲੀ ਹੈ। ਹੁਣ ਵੇਖਣਾ ਇਹ ਹੈ ਕਿ ਪਰਿਣੀਤੀ ਅਤੇ ਅਰਜੁਨ ਇਹ ਫ਼ਿਲਮ ਦਰਸ਼ਕਾਂ ਨੂੰ ਪਸੰਦ ਆਉਂਦੀ ਹੈ ਜਾਂ ਨਹੀਂ। 


sunita

Content Editor

Related News