ਡਰੱਗ ਕੇਸ : ਪੁਲਸ ਦੇ ਸ਼ਿਕੰਜੇ ''ਚ ਵਿਵੇਕ ਓਬਰਾਏ ਦਾ ਸਾਲ਼ਾ, ਮਸ਼ਹੂਰ ਫ਼ਿਲਮੀ ਜੋੜੇ ਨੂੰ ਵੀ ਕੀਤਾ ਗ੍ਰਿਫ਼ਤਾਰ

9/15/2020 5:29:16 PM

ਨਵੀਂ ਦਿੱਲੀ (ਬਿਊਰੋ) — ਸੈਂਡਲਵੁੱਡ ਡਰੱਗ ਰੈਕੇਟ ਮਾਮਲੇ 'ਚ ਸੈਂਟਰਲ ਕ੍ਰਾਈਮ ਬ੍ਰਾਂਚ (ਸੀ. ਸੀ. ਬੀ.) ਵਲੋਂ ਦੋਸ਼ੀਆਂ ਦੀ ਗ੍ਰਿਫ਼ਤਾਰੀ ਜਾਰੀ ਹੈ। ਇਸ ਲਿਸਟ 'ਚ ਹੁਣ ਇੱਕ ਹੋਰ ਬਾਲੀਵੁੱਡ ਜੋੜੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕੰਨੜ ਫ਼ਿਲਮਾਂ ਦੇ ਟੌਪ ਅਦਾਕਾਰ ਦਿਗਨਾਥ ਮਨਛਲੇ ਤੇ ਉਸ ਦੀ ਪਤਨੀ ਇੰਦਰਿਤਾ ਰੇ ਨੂੰ ਬੈਂਗਲੁਰੂ ਪੁਲਸ ਨੇ ਹਿਰਾਸਤ 'ਚ ਲਿਆ ਹੈ। ਦੋਵੇਂ ਹੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਸਿਤਾਰੇ ਹਨ। 36 ਸਾਲ ਦਿਗਨਾਥ ਮਨਛਲੇ ਪਿਛਲੇ 15 ਸਾਲ ਤੋਂ ਫ਼ਿਲਮ ਇੰਡਸਟਰੀ 'ਚ ਹੈ। ਉਹ ਕੰਨੜ ਫ਼ਿਲਮਾਂ ਦੇ ਟੌਪ ਐਕਟਰਾਂ 'ਚ ਗਿਣੇ ਜਾਂਦੇ ਹਨ। ਉਨ੍ਹਾਂ ਨੇ ਹੁਣ ਤੱਕ 25-30 ਫ਼ਿਲਮਾਂ 'ਚ ਕੰਮ ਕੀਤਾ ਹੈ। ਡਰੱਗ ਰੈਕੇਟ 'ਚ ਉਸ ਦਾ ਨਾਂ ਸਾਹਮਣੇ ਆਉਣਾ ਹੈਰਾਨੀਜਨਕ ਵਾਲੀ ਗੱਲ ਹੈ। ਉਸ ਤੋਂ ਇਲਾਵਾ ਉਸ ਦੀ ਪਤਨੀ ਇੰਦਰਿਤਾ ਰੇ ਨੂੰ ਵੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। 30 ਸਾਲ ਇੰਦਰਿਤਾ ਵੀ ਕੰਨੜ ਸਿਨੇਮਾ ਦੀ ਮਸ਼ਹੂਰ ਹਸਤੀ ਹੈ। ਉਸ ਨੇ ਹੁਣ ਤੱਕ ਲਗਭਗ 30-35 ਫ਼ਿਲਮਾਂ 'ਚ ਕੰਮ ਕੀਤਾ ਹੈ।

ਦੱਸ ਦਈਏ ਕਿ ਡਰੱਗ ਰੈਕੇਟ ਮਾਮਲੇ 'ਚ ਹੁਣ ਤੱਕ ਕਈ ਸਿਤਾਰਿਆਂ ਦੇ ਨਾਂ ਸਾਹਮਣੇ ਆ ਚੁੱਕੇ ਹਨ। ਬਾਲੀਵੁੱਡ ਅਦਾਕਾਰਾ ਵਿਵੇਕ ਓਬਰਾਏ ਦੇ ਸਾਲੇ ਆਦਿਤਿਆ ਉਲਵਾ ਵੀ ਬੈਂਗਲੁਰੂ ਪੁਲਸ ਦੇ ਸ਼ਿਕੰਜੇ 'ਚ ਫਸ ਗਏ ਹਨ। ਬੈਂਗਲੁਰੂ ਜੌਇੰਟ ਕਮਿਸ਼ਨਰ ਕ੍ਰਾਈਮ ਸੰਦੀਪ ਪਾਟਿਲ ਨੇ ਦੱਸਿਆ ਹੈ ਕਿ ਹੇਬੱਲ ਦੇ ਨੇੜੇ ਸਥਿਤ ਆਦਿਤਿਆ ਉਲਵਾ ਦੇ ਘਰ 'ਹਾਊਸ ਆਫ ਲਾਈਵਸ' ਦਾ ਸਰਚ ਵਾਰੰਟ ਜਾਰੀ ਕੀਤਾ ਗਿਆ ਹੈ ਤੇ ਉਥੇ ਹੀ ਤਲਾਸ਼ੀ ਲਈ ਜਾ ਰਹੀ ਹੈ। ਆਦਿਤਿਆ ਉਲਵਾ ਵਿਵੇਕ ਓਬਰਾਏ ਦੇ ਸਾਲੇ ਤੇ ਸਾਬਕਾ ਮੰਤਰੀ ਜੀਵਰਾਜ ਉਲਵਾ ਦੇ ਪੁੱਤਰ ਹਨ। ਖ਼ਬਰਾਂ ਮੁਤਾਬਕ, ਆਦਿਤਿਆ ਨੂੰ ਕਸਟਡੀ 'ਚ ਨਹੀਂ ਲਿਆ ਗਿਆ। ਸੈਂਟਰਲ ਕ੍ਰਾਈਮ ਬ੍ਰਾਂਚ ਉਸ ਦੀ ਤਲਾਸ਼ੀ ਕਰ ਰਹੀ ਹੈ।

ਦੱਸਣਯੋਗ ਹੈ ਕਿ ਇਸ ਮਾਮਲੇ 'ਚ ਅਦਾਕਾਰਾ ਰਾਗਿਨੀ ਦਿਵੇਦੀ ਸਮੇਤ ਰਵੀ ਸ਼ੰਕਰ, ਰਾਹੁਲ ਸ਼ੈੱਟੀ, ਵਿਰੇਨ ਖੰਨਾ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਰਾਗਿਨੀ ਨੂੰ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ।


sunita

Content Editor sunita