ਸਨਾ ਮਕਬੂਲ ਦੇ ਸਿਰ ਸਜਿਆ ''Bigg Boss OTT 3'' ਦਾ ਤਾਜ, BB ਟਰਾਫ਼ੀ ਤੇ ਇਨਾਮੀ ਰਾਸ਼ੀ ''ਤੇ ਕੀਤਾ ਕਬਜ਼ਾ

Saturday, Aug 03, 2024 - 05:26 AM (IST)

ਸਨਾ ਮਕਬੂਲ ਦੇ ਸਿਰ ਸਜਿਆ ''Bigg Boss OTT 3'' ਦਾ ਤਾਜ, BB ਟਰਾਫ਼ੀ ਤੇ ਇਨਾਮੀ ਰਾਸ਼ੀ ''ਤੇ ਕੀਤਾ ਕਬਜ਼ਾ

ਨੈਸ਼ਨਲ ਡੈਸਕ : 'ਬਿੱਗ ਬੌਸ ਓਟੀਟੀ 3' ਦੇ ਜੇਤੂ ਦਾ ਐਲਾਨ ਹੋ ਗਿਆ ਹੈ ਅਤੇ ਸਨਾ ਮਕਬੂਲ ਨੇ ਇਹ ਖਿਤਾਬ ਜਿੱਤ ਲਿਆ ਹੈ। ਸਨਾ, ਜਿਸ ਨੇ ਸ਼ੋਅ ਦੀ ਸ਼ੁਰੂਆਤ ਤੋਂ ਹੀ ਕਿਹਾ ਸੀ ਕਿ ਉਸਦਾ ਟੀਚਾ ਸ਼ੋਅ ਜਿੱਤਣਾ ਸੀ, ਆਖਿਰਕਾਰ ਉਸਦੀ ਇੱਛਾ ਪੂਰੀ ਹੋ ਗਈ ਹੈ। ਸਨਾ ਨੂੰ ਸ਼ੋਅ ਦੀ ਚਮਕਦਾਰ ਟਰਾਫੀ ਦੇ ਨਾਲ 25 ਲੱਖ ਰੁਪਏ ਦੀ ਇਨਾਮੀ ਰਾਸ਼ੀ ਵੀ ਮਿਲੀ ਹੈ। ਸਨਾ ਦੇ ਨਾਲ ਨਾਜ਼ੀ ਵੀ ਟਾਪ-2 'ਚ ਸੀ ਅਤੇ ਦੋਵਾਂ ਵਿਚਾਲੇ ਮੁਕਾਬਲਾ ਕਾਫੀ ਸਖਤ ਸੀ।

PunjabKesari

ਸ਼ੋਅ ਦੌਰਾਨ ਸਨਾ ਨੇ ਖੁਲਾਸਾ ਕੀਤਾ ਸੀ ਕਿ ਜੇਕਰ ਉਹ ਸ਼ੋਅ ਨਹੀਂ ਜਿੱਤਦੀ ਤਾਂ ਉਸ ਨੂੰ ਇਸ ਨਿਰਾਸ਼ਾ ਤੋਂ ਉਭਰਨ 'ਚ ਕਈ ਦਿਨ ਲੱਗ ਜਾਣਗੇ ਅਤੇ ਉਹ ਡਿਪ੍ਰੈਸ਼ਨ 'ਚ ਚਲੀ ਜਾਵੇਗੀ। ਪਰਿਵਾਰ ਵਾਲਿਆਂ ਨੇ ਇਸ ਬਿਆਨ ਦਾ ਮਜ਼ਾਕ ਵੀ ਉਡਾਇਆ ਪਰ ਸਨਾ ਨੇ ਦੱਸਿਆ ਕਿ ਉਨ੍ਹਾਂ ਦੇ ਦਿਮਾਗ 'ਚ ਇਹ ਗੱਲਾਂ ਲੰਬੇ ਸਮੇਂ ਤੱਕ ਰਹਿੰਦੀਆਂ ਹਨ। ਹਾਲਾਂਕਿ ਹੁਣ ਉਹ ਬੇਹੱਦ ਖੁਸ਼ ਹੈ ਕਿਉਂਕਿ ਉਸ ਦੀ ਇੱਛਾ ਪੂਰੀ ਹੋ ਗਈ ਹੈ।

ਸਨਾ ਦੀ ਜਿੱਤ ਦੀ ਚਰਚਾ ਸੋਸ਼ਲ ਮੀਡੀਆ 'ਤੇ ਵੀ ਸ਼ੁਰੂ ਹੋ ਗਈ ਸੀ। ਕਈ ਸੋਸ਼ਲ ਮੀਡੀਆ ਪੇਜਾਂ 'ਤੇ ਦਾਅਵਾ ਕੀਤਾ ਜਾ ਰਿਹਾ ਸੀ ਕਿ ਸਨਾ ਇਸ ਸੀਜ਼ਨ ਦੀ ਵਿਨਰ ਹੋਵੇਗੀ, ਜਦਕਿ ਕੁਝ ਲੋਕ ਕਹਿ ਰਹੇ ਸਨ ਕਿ ਨਾਜ਼ੀ ਵਿਨਰ ਬਣ ਸਕਦੀ ਹੈ।

PunjabKesari

ਸਨਾ ਮਕਬੂਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਮਾਡਲ ਦੇ ਤੌਰ 'ਤੇ ਕੀਤੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਐਕਟਿੰਗ ਵਿੱਚ ਕਦਮ ਰੱਖਿਆ। ਉਹ 'ਕਿਤਨੀ ਮੁਹੱਬਤ ਹੈ', 'ਇਸ ਪਿਆਰ ਕੋ ਕਿਆ ਨਾਮ ਦੂ' ਅਤੇ 'ਵਿਸ਼' ਵਰਗੇ ਟੀਵੀ ਸ਼ੋਅਜ਼ 'ਚ ਨਜ਼ਰ ਆ ਚੁੱਕੀ ਹੈ। ਇਸ ਤੋਂ ਇਲਾਵਾ ਸਨਾ ਨੇ ਲੜੀਵਾਰ 'ਅਰਜੁਨ' 'ਚ ਵੀ ਕੰਮ ਕੀਤਾ ਹੈ। ਬਹੁਤ ਘੱਟ ਲੋਕ ਜਾਣਦੇ ਹਨ ਕਿ ਸਨਾ ਨੇ ਫੇਮਿਨਾ ਮਿਸ ਇੰਡੀਆ ਵਿੱਚ ਵੀ ਆਪਣੀ ਕਿਸਮਤ ਅਜ਼ਮਾਈ ਸੀ। ਹਾਲਾਂਕਿ, ਉਸ ਨੂੰ ਮਿਸ ਇੰਡੀਆ ਦਾ ਖਿਤਾਬ ਨਹੀਂ ਮਿਲਿਆ, ਪਰ ਉਸ ਨੇ ਮਿਸ ਬਿਊਟੀਫੁੱਲ ਸਮਾਈਲ ਦਾ ਖਿਤਾਬ ਜ਼ਰੂਰ ਜਿੱਤ ਲਿਆ।

 

 


author

Inder Prajapati

Content Editor

Related News