ਵਿਆਹ ਦੇ 2 ਮਹੀਨੇ ਬਾਅਦ ਸਨਾ ਖ਼ਾਨ ਨੇ ਲਿਖੀ ਭਾਵੁਕ ਪੋਸਟ, ਕਿਹਾ ‘ਉਸ ਨੇ ਤਾਂ ਮੇਰਾ ਦਿਲ ਹੀ ਤੋੜ ਦਿੱਤਾ’

Thursday, Jan 28, 2021 - 03:43 PM (IST)

ਵਿਆਹ ਦੇ 2 ਮਹੀਨੇ ਬਾਅਦ ਸਨਾ ਖ਼ਾਨ ਨੇ ਲਿਖੀ ਭਾਵੁਕ ਪੋਸਟ, ਕਿਹਾ ‘ਉਸ ਨੇ ਤਾਂ ਮੇਰਾ ਦਿਲ ਹੀ ਤੋੜ ਦਿੱਤਾ’

ਨਵੀਂ ਦਿੱਲੀ : ਫ਼ਿਲਮ ਇੰਡਸਟਰੀ ਨੂੰ ਅਲਵਿਦਾ ਆਖ ਚੁੱਕੀ ਸਨਾ ਖ਼ਾਨ ਲੰਬੇ ਸਮੇਂ ਤੋਂ ਚਰਚਾ ’ਚ ਹੈ। ਸਨਾ ਖ਼ਾਨ ਨੇ ਫ਼ਿਲਮ ਇੰਡਸਟਰੀ ਛੱਡਣ ਤੋਂ ਬਾਅਦ ਪਿਛਲੇ ਸਾਲ ਨਵੰਬਰ ’ਚ ਮੁਆਫ਼ੀ ਅਨਸ ਸਈਦ ਨਾਲ ਵਿਆਹ ਕਰਵਾ ਲਿਆ ਸੀ। ਸਨਾ ਖ਼ਾਨ ਐਕਟਿੰਗ ਦੀ ਦੁਨੀਆ ਤੋਂ ਪੂਰੀ ਤਰ੍ਹਾਂ ਦੂਰੀ ਬਣਾ ਚੁੱਕੀ ਹੈ ਅਤੇ ਉਹ ਆਪਣੀ ਵਿਆਹੁਤਾ ਜ਼ਿੰਦਗੀ ’ਚ ਬਹੁਤ ਖ਼ੁਸ਼ ਹੈ। ਹੁਣ ਸਨਾ ਖ਼ਾਨ ਨੇ ਇਸੇ ਦੌਰਾਨ ਇਕ ਪੋਸਟ ਸਾਂਝੀ ਕੀਤੀ ਹੈ, ਜੋ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਸਨਾ ਖ਼ਾਨ ਨੇ ਆਪਣੇ ਇੰਸਟਾਗ੍ਰਾਮ ’ਤੇ ਇਕ ਭਾਵੁਕ ਪੋਸਟ ਸਾਂਝੀ ਕੀਤੀ ਹੈ, ਜਿਸ ’ਚ ਉਨ੍ਹਾਂ ਨੇ ਲਿਖਿਆ ਹੈ ‘ਇਸ ਸਮੇਂ ਉਨ੍ਹਾਂ ਦਾ ਦਿਲ ਬੁਰੀ ਤਰ੍ਹਾਂ ਟੁੱਟ ਚੁੱਕਾ ਹੈ। ਸਨਾ ਖ਼ਾਨ ਨੇ ਆਪਣੀ ਪੋਸਟ ’ਚ ਦੱਸਿਆ ਕਿ ਕੁਝ ਲੋਕ ਉਨ੍ਹਾਂ ਨੂੰ ਲੈ ਕੇ ਇਸ ਤਰ੍ਹਾਂ ਦੇ ਨੈਗੇਟਿਵ ਵੀਡੀਓ ਬਣਾ ਰਹੇ ਹਨ, ਜਿਨ੍ਹਾਂ ਨੂੰ ਵੇਖ ਕੇ ਉਹ ਪ੍ਰੇਸ਼ਾਨ ਹੋ ਰਹੀ ਹੈ।

 
 
 
 
 
 
 
 
 
 
 
 
 
 
 
 

A post shared by Saiyad Sana Khan (@sanakhaan21)

ਦੱਸ ਦਈਏ ਕਿ ਅਦਾਕਾਰਾ ਸਨਾ ਖ਼ਾਨ ਨੇ ਆਪਣੀ ਪੋਸਟ ’ਚ ਲਿਖਿਆ ‘ਕੁਝ ਲੋਕ ਲੰਬੇ ਸਮੇਂ ਤੋਂ ਮੈਨੂੰ ਲੈ ਕੇ ਨੈਗੇਟਿਵ ਵੀਡੀਓ ਬਣਾ ਰਹੇ ਹਨ ਅਤੇ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਵੇਖ ਕੇ ਮੈਂ ਬਹੁਤ ਸਬਰ ਤੋਂ ਕੰਮ ਲਿਆ ਪਰ ਹਾਲ ਹੀ ’ਚ ਕਿਸੇ ਨੇ ਮੇਰੇ ਪਾਸਟ ਨਾਲ ਜੁੜੀ ਇਕ ਵੀਡੀਓ ਬਣਾਈ ਤੇ ਉਸ ’ਚ ਬਹੁਤ ਸਾਰੀਆਂ ਬਕਵਾਸ ਗੱਲਾਂ ਆਖੀਆਂ। ਕੀ ਤੁਹਾਨੂੰ ਨਹੀਂ ਪਤਾ ਕੀ ਇਹ ਪਾਪ ਹੈ ਕਿ ਇਨਸਾਨ ਨੂੰ ਉਸ ਬਾਰੇ ’ਚ ਫ਼ਿਰ ਅਹਿਸਾਸ ਕਰਾਉਣਾ, ਜਿਸ ਤੋਂ ਉਹ ਪਹਿਲਾਂ ਤੋਬਾ ਕਰ ਚੁੱਕਾ ਹੈ। ਮੇਰਾ ਦਿਲ ਇਸ ਸਮੇਂ ਟੁੱਟ ਚੁੱਕਾ ਹੈ।

 
 
 
 
 
 
 
 
 
 
 
 
 
 
 
 

A post shared by Saiyad Sana Khan (@sanakhaan21)

ਦੱਸਣਯੋਗ ਹੈ ਕਿ ਸਨਾ ਖ਼ਾਨ ਨੇ ਫ਼ਿਲਮ ਇੰਡਸਟਰੀ ਨੂੰ ਅਲਵਿਦਾ ਆਖ ਕੇ ਅਚਾਨਕ ਮੁਫਤੀ ਅਨਸ ਨਾਲ ਵਿਆਹ ਕਰਵਾ ਕੇ ਆਪਣੇ ਪ੍ਰਸ਼ੰਸਕਾਂ ਨੂੰ ਵੱਡਾ ਝਟਕਾ ਦਿੱਤਾ ਸੀ। ਉਸ ਦੇ ਵਿਆਹ ਦੀਆਂ ਤਸਵੀਰਾਂ ਵੇਖ ਕੇ ਉਸ ਦੇ ਪ੍ਰਸ਼ੰਸਕ ਕਾਫ਼ੀ ਹੈਰਾਨ ਹੋਏ ਸਨ। ਸਨਾ ਖ਼ਾਨ ਦਾ ਵਿਆਹ ਕਾਫ਼ੀ ਦਿਨ ਚਰਚਾ ’ਚ ਰਿਹਾ ਸੀ। 

 

ਨੋਟ- ਸਨਾ ਖ਼ਾਨ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ’ਚ ਦੱਸੋ।
 


author

sunita

Content Editor

Related News