ਮਾਲਦੀਵ ਤੋਂ ਸਨਾ ਖ਼ਾਨ ਨੇ ਪਤੀ ਨਾਲ ਸਾਂਝੀਆਂ ਕੀਤੀਆ ਖ਼ੂਬਸੂਰਤ ਤਸਵੀਰਾਂ

Thursday, Aug 19, 2021 - 10:09 AM (IST)

ਮਾਲਦੀਵ ਤੋਂ ਸਨਾ ਖ਼ਾਨ ਨੇ ਪਤੀ ਨਾਲ ਸਾਂਝੀਆਂ ਕੀਤੀਆ ਖ਼ੂਬਸੂਰਤ ਤਸਵੀਰਾਂ

ਮੁੰਬਈ- ਮਸ਼ਹੂਰ ਅਦਾਕਾਰਾ ਸਨਾ ਖਾਨ ਇਨ੍ਹੀਂ ਦਿਨੀਂ ਪਤੀ ਅਨਸ ਸਈਦ ਦੇ ਨਾਲ ਮਾਲਦੀਵ 'ਚ ਛੁੱਟੀਆਂ ਦਾ ਮਜ਼ਾ ਲੈ ਰਹੀ ਹੈ। ਇਸ ਦੇ ਨਾਲ ਹੀ ਸਨਾ ਸੋਸ਼ਲ ਮੀਡੀਆ 'ਤੇ ਵੀ ਲਗਾਤਾਰ ਸਰਗਰਮ ਰਹਿੰਦੀ ਹੈ। ਅਦਾਕਾਰਾ ਪ੍ਰਸ਼ੰਸਕ ਦੇ ਨਾਲ ਛੁੱਟੀਆਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰ ਰਹੀ ਹੈ। ਹਾਲ ਹੀ 'ਚ ਸਨਾ ਨੇ ਪਤੀ ਅਨਸ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜੋ ਖ਼ੂਬ ਪਸੰਦ ਕੀਤੀਆਂ ਜਾ ਰਹੀਆਂ ਹਨ।

PunjabKesari
ਤਸਵੀਰਾਂ 'ਚ ਸਨਾ ਆਇਲ ਗ੍ਰੀਨ ਆਊਟਫਿੱਟ 'ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਅਦਾਕਾਰਾ ਨੇ ਹਿਜ਼ਾਬ ਪਹਿਨਿਆ ਹੋਇਆ ਹੈ। ਲਾਈਟ ਮੇਕਅਪ ਨਾਲ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਇਸ ਲੁੱਕ 'ਚ ਅਦਾਕਾਰਾ ਬੇਹੱਦ ਸੁੰਦਰ ਲੱਗ ਰਹੀ ਹੈ। ਉਧਰ ਅਨਸ ਵ੍ਹਾਈਟ ਕੁੜਤੇ ਪਜ਼ਾਮੇ 'ਚ ਦਿਖਾਈ ਦੇ ਰਹੇ ਹਨ। ਟੋਪੀ ਨਾਲ ਅਨਸ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਦੋਵੇਂ ਸਮੁੰਦਰ ਦੇ ਕੋਲ ਖੜ੍ਹੇ ਹੋ ਕੇ ਪੋਜ਼ ਦੇ ਰਹੇ ਹਨ ਅਤੇ ਹੱਸ ਰਹੇ ਹਨ। ਜੋੜੇ 'ਚ ਜ਼ਬਰਦਸਤ ਬਾਂਡਿੰਗ ਦੇਖਣ ਨੂੰ ਮਿਲ ਰਹੀ ਹੈ।

PunjabKesariਤਸਵੀਰਾਂ ਸਾਂਝੀਆਂ ਕਰਦੇ ਹੋਏ ਸਨਾ ਨੇ ਲਿਖਿਆ 'ਯਾਹ ਅੱਲਾ ਮੇਰਾ ਸ਼ੋਹਰ ਮੇਰੀ ਦੁਨੀਆ ਹੈ ਅਤੇ ਮੈਨੂੰ ਮੇਰੀ ਦੁਨੀਆ 'ਚ ਹਮੇਸ਼ਾ ਆਬਾਦ ਰੱਖਣਾ ਅਮੀਨ'। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖ਼ੂਬ ਪਿਆਰ ਦੇ ਰਹੇ ਹਨ। 

PunjabKesari
ਦੱਸ ਦੇਈਏ ਕਿ ਸਨਾ ਨੇ 2020 'ਚ ਅਨਸ ਨਾਲ ਵਿਆਹ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਸਨਾ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਕਰਕੇ ਆਪਣੇ ਵਿਆਹ ਦੀ ਜਾਣਕਾਰੀ ਦਿੱਤੀ ਸੀ। ਇਸ ਦੇ ਬਾਅਦ ਅਦਾਕਾਰਾ ਨੇ ਵਿਆਹ ਦੀਆਂ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਸਨ ਜੋ ਖ਼ੂਬ ਵਾਇਰਲ ਹੋਈਆਂ ਸਨ।

PunjabKesari


author

Aarti dhillon

Content Editor

Related News