ਸਾਬਕਾ ਐਕਟ੍ਰੈੱਸ ਸਨਾ ਖਾਨ ਦੇ ਘਰ ਗੂੰਜੀ ਕਿਲਕਾਰੀ, ਬੇਟੇ ਨੂੰ ਦਿੱਤਾ ਜਨਮ

Wednesday, Jul 05, 2023 - 10:56 PM (IST)

ਸਾਬਕਾ ਐਕਟ੍ਰੈੱਸ ਸਨਾ ਖਾਨ ਦੇ ਘਰ ਗੂੰਜੀ ਕਿਲਕਾਰੀ, ਬੇਟੇ ਨੂੰ ਦਿੱਤਾ ਜਨਮ

ਬਾਲੀਵੁੱਡ ਡੈਸਕ : ਫਿਲਮ ਇੰਡਸਟਰੀ ਨੂੰ ਅਲਵਿਦਾ ਕਹਿ ਚੁੱਕੀ ਸਾਬਕਾ ਅਭਿਨੇਤਰੀ ਸਨਾ ਖਾਨ ਦੇ ਘਰ ਬੱਚੇ ਦੀ ਕਿਲਕਾਰੀ ਗੂੰਜੀ ਹੈ। ਸਨਾ ਨੇ ਪਤੀ ਅਨਸ ਸੱਯਦ ਦੇ ਬੇਟੇ ਨੂੰ ਜਨਮ ਦਿੱਤਾ ਹੈ। ਵਿਆਹ ਦੇ ਢਾਈ ਸਾਲ ਬਾਅਦ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰ ਇਹ ਜੋੜਾ ਬਹੁਤ ਖੁਸ਼ ਹੈ ਅਤੇ ਇਹ ਖੁਸ਼ਖਬਰੀ ਮਾਂ ਬਣੀ ਸਾਬਕਾ ਐਕਟ੍ਰੈੱਸ ਨੇ ਖੁਦ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨੂੰ ਦਿੱਤੀ ਹੈ। ਇਸ ਖੁਸ਼ਖਬਰੀ ਤੋਂ ਬਾਅਦ ਜੋੜੀ ਨੂੰ ਪ੍ਰਸ਼ੰਸਕਾਂ ਅਤੇ ਦੋਸਤਾਂ ਤੋਂ ਲਗਾਤਾਰ ਵਧਾਈਆਂ ਮਿਲ ਰਹੀਆਂ ਹਨ।

ਇਹ ਵੀ ਪੜ੍ਹੋ : ਸੁਨੀਲ ਜਾਖੜ ਨੇ ਕੌਮੀ ਪ੍ਰਧਾਨ ਨੱਢਾ ਨਾਲ ਕੀਤੀ ਮੁਲਾਕਾਤ, ਅਕਾਲੀ ਦਲ ਨਾਲ ਗਠਜੋੜ ਨੂੰ ਲੈ ਕੇ ਕਹੀ ਇਹ ਗੱਲ

ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਖੁਸ਼ਖਬਰੀ ਦਿੰਦਿਆਂ ਸਨਾ ਖਾਨ ਨੇ ਅੱਲ੍ਹਾ ਦਾ ਸ਼ੁਕਰਾਨਾ ਕਰਦਿਆਂ ਇਕ ਐਨੀਮੇਟਡ ਵੀਡੀਓ ਸ਼ੇਅਰ ਕੀਤਾ ਅਤੇ ਲਿਖਿਆ- 'ਅੱਲ੍ਹਾ ਤਾਲਾ ਨੇ ਮੁਕੱਦਰ 'ਚ ਲਿਖਿਆ, ਫਿਰ ਉਸ ਨੂੰ ਪੂਰਾ ਕੀਤਾ ਅਤੇ ਆਸਾਨ ਕਰ ਦਿੱਤਾ ਤੇ ਜਦੋਂ ਅੱਲ੍ਹਾ ਦਿੰਦਾ ਹੈ ਤਾਂ ਖੁਸ਼ੀ ਦੇ ਨਾਲ ਦਿੰਦਾ ਹੈ, ਅੱਲ੍ਹਾ ਤਾਲਾ ਨੇ ਸਾਨੂੰ ਇਕ ਬੇਟਾ ਦਿੱਤਾ ਹੈ।

PunjabKesari

ਇਹ ਵੀ ਪੜ੍ਹੋ : ਉੱਤਰ ਭਾਰਤ ’ਚ ਕਿਤੇ ਵੀ ਨਹੀਂ ਹੈ ਪੀਣ ਵਾਲਾ ਸ਼ੁੱਧ ਪਾਣੀ, ਬੋਤਲ-ਬੰਦ ਪਾਣੀ ’ਚ ਵੀ ਹਨ ਜ਼ਹਿਰੀਲੇ ਤੱਤ

ਸਨਾ ਨੇ ਅੱਗੇ ਲਿਖਿਆ- ਅੱਲ੍ਹਾ ਸਾਨੂੰ ਆਪਣੇ ਬੱਚੇ ਲਈ ਬਿਹਤਰ ਇਨਸਾਨ ਬਣਾਏ। ਅੱਲ੍ਹਾ ਦੀ ਅਮਾਨਤ ਬਿਹਤਰੀਨ ਬਣਨਾ ਹੈ। ਤੁਹਾਡੇ ਪਿਆਰ ਅਤੇ ਪ੍ਰਾਰਥਨਾਵਾਂ ਲਈ ਧੰਨਵਾਦ, ਜਿਨ੍ਹਾਂ ਨੇ ਸਾਡੀ ਇਸ ਖੂਬਸੂਰਤ ਯਾਤਰਾ 'ਤੇ ਸਾਡੇ ਦਿਲਾਂ ਅਤੇ ਰੂਹਾਂ ਨੂੰ ਖੁਸ਼ ਕੀਤਾ ਹੈ। ਦੱਸ ਦੇਈਏ ਕਿ ਸਨਾ ਖਾਨ ਨੇ ਸਾਲ 2020 ਵਿੱਚ ਬਿਜ਼ਨੈੱਸਮੈਨ ਅਨਸ ਸੱਯਦ ਨਾਲ ਗੁੱਪ-ਚਪੀਤੇ ਵਿਆਹ ਕਰ ਲਿਆ ਸੀ। ਇਸ ਦੇ ਨਾਲ ਹੀ ਵਿਆਹ ਦੇ ਢਾਈ ਸਾਲ ਬਾਅਦ ਹੁਣ ਇਹ ਜੋੜਾ ਆਪਣੇ ਪਹਿਲੇ ਬੱਚੇ ਦੇ ਮਾਤਾ-ਪਿਤਾ ਬਣ ਗਿਆ ਹੈ।

 
 
 
 
 
 
 
 
 
 
 
 
 
 
 
 

A post shared by Saiyad Sana Khan (@sanakhaan21)

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News