ਗਣਪਤੀ ਚਤੁਰਥੀ ਦੀ ਪੂਜਾ ''ਚ ਇਸ ਵਾਰ ਸ਼ਾਮਲ ਨਹੀਂ ਹੋਣਗੇ ਸਲਮਾਨ, ਇਹ ਹੈ ਕਾਰਨ

Thursday, Sep 09, 2021 - 12:30 PM (IST)

ਗਣਪਤੀ ਚਤੁਰਥੀ ਦੀ ਪੂਜਾ ''ਚ ਇਸ ਵਾਰ ਸ਼ਾਮਲ ਨਹੀਂ ਹੋਣਗੇ ਸਲਮਾਨ, ਇਹ ਹੈ ਕਾਰਨ

ਮੁੰਬਈ- ਗਣੇਸ਼ ਚਤੁਰਥੀ ਦਾ ਤਿਓਹਾਰ ਹਰ ਸਾਲ ਪੂਰੇ ਦੇਸ਼ 'ਚ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਵਾਰ ਵੀ ਗਣੇਸ਼ ਚਤੁਰਥੀ ਦੀ ਧੂਮ ਦੇਖਣ ਨੂੰ ਮਿਲ ਰਹੀ ਹੈ। ਗਣੇਸ਼ ਚਤੁਰਥੀ ਦੇ ਤਿਓਹਾਰ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਆਮ ਲੋਕਾਂ ਦੇ ਨਾਲ-ਨਾਲ ਸਿਤਾਰੇ ਵੀ ਇਸ ਤਿਓਹਾਰ ਦੀ ਸਾਲ ਭਰ ਉਡੀਕ ਕਰਦੇ ਹਨ। ਅਦਾਕਾਰਾ ਸ਼ਿਲਪਾ ਸ਼ੈੱਟੀ ਅਤੇ ਅਦਾਕਾਰ ਸਲਮਾਨ ਖ਼ਾਨ ਦੀ ਗਣੇਤ ਚਤੁਰਥੀ ਦੀ ਪੂਜਾ ਹਰ ਸਾਲ ਚਰਚਾ 'ਚ ਰਹਿੰਦੀ ਹੈ। ਸ਼ਿਲਪਾ ਗਣਪਤੀ ਦੀ ਮੂਰਤੀ ਆਪਣੇ ਘਰ ਲੈ ਆਈ ਹੈ। ਉੱਧਰ ਸਲਮਾਨ ਖ਼ਾਨ ਨੂੰ ਲੈ ਕੇ ਖਬਰ ਸਾਹਮਣੇ ਆਈ ਹੈ ਕਿ ਇਸ ਵਾਰ ਗਣਪਤੀ ਉਤਸਵ 'ਚ ਸ਼ਾਮਲ ਨਹੀਂ ਹੋ ਪਾਉਣਗੇ। 
ਦਰਅਸਲ ਸਲਮਾਨ ਇਨੀਂ ਦਿਨੀਂ ਆਸਟਰੀਆ 'ਚ ਹਨ। ਅਦਾਕਾਰ ਫਿਲਮ 'ਟਾਈਗਰ 3' ਦੀ ਸ਼ੂਟਿੰਗ ਕਰ ਰਹੇ ਹਨ। ਰਿਪੋਰਟ ਮੁਤਾਬਕ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਲਮਾਨ ਦਾ ਪਰਿਵਾਰ ਭਗਵਾਨ ਗਣੇਸ਼ ਨੂੰ ਡੇਢ ਦਿਨ ਲਈ ਘਰ 'ਚ ਸਥਾਪਿਤ ਕਰੇਗਾ ਪਰ ਸਲਮਾਨ ਇਸ ਪੂਜਾ ਦਾ ਹਿੱਸਾ ਨਹੀਂ ਹੋਣਗੇ ਕਿਉਂਕਿ ਸਲਮਾਨ ਫਿਲਮ ਦੀ ਸ਼ੂਟਿੰਗ ਬਾਇਓ ਬਬਲ ਦੇ ਅੰਤਰਗਤ ਕਰ ਰਹੇ ਹਨ। 
ਦੱਸ ਦੇਈਏ ਕਿ ਸਲਮਾਨ ਖ਼ਾਨ 'ਟਾਈਗਰ 3' ਦੀ ਸ਼ੂਟਿੰਗ ਰੂਸ, ਤੁਰਕੀ ਅਤੇ ਆਸਟਰੀਆ 'ਚ ਕਰ ਰਹੇ ਹਨ। ਇਸ ਫਿਲਮ 'ਚ ਸਲਮਾਨ ਖ਼ਾਨ, ਕੈਟਰੀਨਾ ਕੈਫ ਤੋਂ ਇਲਾਵਾ ਇਮਰਾਨ ਹਾਸ਼ਮੀ ਵੀ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ


author

Aarti dhillon

Content Editor

Related News