‘ਦਿ ਬੁੱਲ’ ਲਈ ਸਲਮਾਨ ਰੋਜ਼ਾਨਾ ਲੈ ਰਹੇ ਹਨ 3.5 ਘੰਟੇ ਦੀ ਟ੍ਰੇਨਿੰਗ

01/04/2024 7:30:24 PM

ਮੁੰਬਈ (ਬਿਊਰੋ) - ਬਾਲੀਵੁੱਡ ਦੇ ਦਬੰਗ ਸਲਮਾਨ ਖ਼ਾਨ ਨੇ ਆਪਣੀ ਆਉਣ ਵਾਲੀ ਫ਼ਿਲਮ ‘ਦਿ ਬੁੱਲ’ ਦਾ ਐਲਾਨ ਕਰ ਦਿੱਤਾ ਹੈ, ਜੋ ਕਿ ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੇਗੀ। ਟੀਮ ਨੇ 29 ਦਸੰਬਰ ਨੂੰ ਮੁੰਬਈ ’ਚ ਮਹੁਰਤ ਸ਼ਾਟ ਸ਼ੁਰੂ ਕੀਤਾ। ਫ਼ਿਲਮ ਦੇ ਨਜ਼ਦੀਕੀ ਸੂਤਰਾਂ ਮੁਤਾਬਕ, ਸਲਮਾਨ ਖ਼ਾਨ ਬ੍ਰਿਗੇਡੀਅਰ ਫਾਰੂਕ ਬਲਸਾਰਾ ਦੀ ਭੂਮਿਕਾ ਨਿਭਾਉਣਗੇ, ਜਿਨ੍ਹਾਂ ਨੇ 1988 ’ਚ ਮਾਲਦੀਵ ’ਚ ਆਪ੍ਰੇਸ਼ਨ ਕੈਕਟਸ ਦੀ ਅਗਵਾਈ ਕੀਤੀ ਸੀ। 

ਇਹ ਖ਼ਬਰ ਵੀ ਪੜ੍ਹੋ : ਵਿਆਹ ਦੇ ਬੰਧਨ 'ਚ ਬੱਝੇ ਆਮਿਰ ਖ਼ਾਨ ਦੀ ਧੀ ਇਰਾ ਤੇ ਨੂਪੁਰ ਸ਼ਿਖਰੇ, ਸਾਹਮਣੇ ਆਈਆਂ ਤਸਵੀਰਾਂ

ਦੱਸ ਦਈਏ ਕਿ ਇਸ ਫ਼ਿਲਮ ਦੀ ਸ਼ੂਟਿੰਗ ਫਰਵਰੀ ’ਚ ਸ਼ੁਰੂ ਹੋਵੇਗੀ। ਸਲਮਾਨ ਬ੍ਰਿਗੇਡੀਅਰ ਬਲਸਾਰਾ ਦੇ ਕਿਰਦਾਰ ਨੂੰ ਪੂਰੀ ਤਰ੍ਹਾਂ ਨਾਲ ਨਿਖਾਰਨ ਲਈ ਉਹ ਹਰ ਰੋਜ਼ 3.5 ਘੰਟੇ ਦੀ ਟ੍ਰੇਨਿੰਗ ਲੈ ਰਹੇ ਹਨ। ਇਸ ਦੇ ਨਾਲ ਹੀ ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਖੁਰਾਕ ’ਚ ਮਾਮੂਲੀ ਬਦਲਾਅ ਕੀਤੇ ਗਏ ਹਨ। ਵਿਸ਼ਣੂ ਵਰਧਨ ਦੁਆਰਾ ਨਿਰਦੇਸ਼ਿਤ ਫ਼ਿਲਮ ‘ਦਿ ਬੁੱਲ’ ਆਪ੍ਰੇਸ਼ਨ ਕੈਕਟਸ ਦੀ ਕਹਾਣੀ ਪੇਸ਼ ਕਰੇਗੀ, ਜੋ 3 ਨਵੰਬਰ ਨੂੰ ਰਿਲੀਜ਼ ਹੋਵੇਗੀ। 1988 ’ਚ ਭਾਰਤੀ ਹਥਿਆਰਬੰਦ ਬਲਾਂ ਨੇ ਮਾਲਦੀਵ ਦੀ ਮਦਦ ਕੀਤੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News