ਸੰਨੀ ਲਿਓਨ ਬਾਰੇ ਸਲਮਾਨ ਨੇ ਕਹੀ ਇਹ ਗੱਲ

05/12/2016 5:48:53 PM

ਮੁੰਬਈ—ਬਾਲੀਵੁੱਡ ਦੇ ਦਬੰਗ ਸਟਾਰ ਸਲਮਾਨ ਖਾਨ ਨੇ ਸੰਨੀ ਲਿਓਨ ਨੂੰ ਵੱਡਾ ਸਟਾਰ ਕਿਹਾ ਹੈ। ਸਲਮਾਨ ਖਾਨ ਨੇ ਕਿਹਾ, ਬਾਲੀਵੁੱਡ ਇੰਡਸਟਰੀ ਇਹ ਦੱਸਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਦੇ ਹੋ। ਇੱਥੇ ਤੁਹਾਡੇ ਜਾਤ ਅਤੇ ਧਰਮ ਨੂੰ ਲੈ ਕੇ ਸਵਾਲ ਨਹੀਂ ਕੀਤੇ ਜਾਂਦੇ ਬਾਲੀਵੁੱਡ ''ਚ ਕੋਈ ਤੁਹਾਡੇ ਕੋਲ ਇਹ ਨਹੀਂ ਪੁੱਛਦਾ ਕਿ ਤੁਹਾਡੀ ਜਾਤੀ ਕੀ ਹੈ? ਇੱਥੇ ਧਰਮ ਅਤੇ ਜਾਤੀ ਕੁਝ ਵੀ ਗਿਣਤੀ ਨਹੀਂ ਰੱਖਦੇ। ਜੇਕਰ ਤੁਸੀਂ ਬਾਲੀਵੁੱਡ ''ਚ ਵਧੀਆ ਕੰਮ ਕਰੋਗੇ ਤਾਂ ਲੋਕ ਤਹਾਨੂੰ ਅਪਣੇ ਆਪ ਹੀ ਪੰਸਦ ਕਰਨ ਲੱਗ ਜਾਣਗੇ। 
ੁਜਾਣਕਾਰੀ ਅਨੁਸਾਰ ਉਨ੍ਹਾਂ ਨੇ ਕਿਹਾ ਸੰਨੀ ਲਿਓਨ ਬਿੰਗ ਬਾਸ ਦਾ ਹਿੱਸਾ ਬਣੀ। ਉੱਥੇ ਉਨ੍ਹਾਂ ਨੂੰ ਲੋਕਾਂ ਦਾ ਬੇਹੱਦ ਪਿਆਰ ਮਿਲਿਆ। ਅੱਜ ਸੰਨੀ ਲਿਓਨ ਬਾਲੀਵੁੱਡ ਬਿਜ਼ਨੈਸ ਦੀ ਵੱਡੀ ਸਟਾਰ ਹੈ। ਪੂਰੀ ਇੰਡਸਟਰੀ ਜਾਣਦੀ ਹੈ। ਇਸ ਲਈ ਜੇਕਰ ਤੁਸੀਂ ਕੋਈ ਵਧੀਆ ਕੰਮ ਕਰਦੇ ਹੋ ਤਾਂ ਕੋਈ ਪਰਵਾਹ ਨਹੀਂ ਕਰਨੀ ਚਾਹੀਦੀ।


Related News