ਕੀ ਆਪਣੀ ਪਹਿਲੀ ਹੀਰੋਇਨ ਦੇ ਬੇਟੇ ਨੂੰ ਲਾਂਚ ਕਰਨਗੇ ਸਲਮਾਨ? (ਦੇਖੋ ਤਸਵੀਰਾਂ)

Monday, Aug 03, 2015 - 02:52 PM (IST)

ਕੀ ਆਪਣੀ ਪਹਿਲੀ ਹੀਰੋਇਨ ਦੇ ਬੇਟੇ ਨੂੰ ਲਾਂਚ ਕਰਨਗੇ ਸਲਮਾਨ? (ਦੇਖੋ ਤਸਵੀਰਾਂ)
ਮੁੰਬਈ- ਭਾਗਿਆਸ਼੍ਰੀ ਦੇ ਬੇਟੇ ਅਭਿਮਨਿਯੂ ਦਾਸਾਨੀ ਦੇ ਬਾਲੀਵੁੱਡ ''ਚ ਐਂਟਰੀ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਪਰ ਭਾਗਿਆਸ਼੍ਰੀ ਨੇ ਇਨ੍ਹਾਂ ਖਬਰਾਂ ਦਾ ਖੰਡਨ ਕੀਤਾ ਹੈ। ਸੁਪਰਸਟਾਰ ਸਲਮਾਨ ਖਾਨ ਦੀ ਪਹਿਲੀ ਆਨਸਕ੍ਰੀਨ ਹੀਰੋਇਨ ਭਾਗਿਆਸ਼੍ਰੀ  ਨੇ ਮੀਡੀਆ ਨਾਲ ਖਾਸ ਗੱਲਬਾਤ ਦੌਰਾਨ ਕਿਹਾ, ''ਇਸ ਖਬਰ ''ਚ ਕੋਈ ਸੱਚਾਈ ਨਹੀਂ ਹੈ। ਹਾਂ, ਮੈਂ ਇੰਨਾ ਜ਼ਰੂਰ ਚਾਹੁੰਦੀ ਹਾਂ ਕਿ ਸਲਮਾਨ ਮੇਰੇ ਬੇਟੇ ਨੂੰ ਐਕਟਿੰਗ ਦੇ ਕੁਝ ਗੁਰ ਸਿਖਾ ਦੇਣ। ਉਨ੍ਹਾਂ ਨਾਲ ਮੇਰੇ ਸਬੰਧ ਕਾਫੀ ਚੰਗੇ ਹਨ। ਹਾਲ ਹੀ ''ਚ ਮੈਂ ਉਨ੍ਹਾਂ ਦੀ ''ਬਜਰੰਗੀ ਭਾਈਜਾਨ'' ਦੇਖੀ ਤੇ ਉਨ੍ਹਾਂ ਨੂੰ ਦੱਸਿਆ ਕਿ ਮੈਨੂੰ ਫਿਲਮ ਕਿੰਨੀ ਪਸੰਦ ਆਈ।''
ਭਾਗਿਆਸ਼੍ਰੀ ਨੇ ਦੱਸਿਆ ਕਿ ਫਿਲਹਾਲ ਉਸ ਕੋਲ ਕੋਈ ਅਜਿਹੀ ਸਕ੍ਰਿਪਟ ਨਹੀਂ ਹੈ, ਜਿਸ ਨਾਲ ਉਹ ਵੱਡੇ ਪਰਦੇ ''ਤੇ ਵਾਪਸੀ ਕਰ ਸਕੇ। ਦੱਸਣਯੋਗ ਹੈ ਕਿ ਭਾਗਿਆਸ਼੍ਰੀ ਨੇ ਸਲਮਾਨ ਖਾਨ ਨਾਲ ਫਿਲਮ ''ਮੈਨੇ ਪਿਆਰ ਕੀਆ'' ਨਾਲ ਬਾਲੀਵੁੱਡ ''ਚ ਡੈਬਿਊ ਕੀਤਾ ਸੀ। ਹਾਲਾਂਕਿ ਇਸ ਤੋਂ ਬਾਅਦ ਉਹ ਕਿਸੇ ਹੋਰ ਫਿਲਮ ''ਚ ਕਮਾਲ ਨਹੀਂ ਦਿਖਾ ਸਕੀ। ਭਾਗਿਆਸ਼੍ਰੀ ਦਾ ਵਿਆਹ ਹਿਮਾਲਿਆ ਦਾਸਾਨੀ ਨਾਲ ਹੋਇਆ ਹੈ। ਉਸ ਦੇ ਦੋ ਬੱਚੇ ਬੇਟੀ ਅਵੰਤੀਕਾ ਤੇ ਬੇਟਾ ਅਭਿਮਨਿਯੂ ਹੈ।

Related News