ਸਲਮਾਨ ਖ਼ਾਨ ਨੇ ਰਿਲੀਜ਼ ਕੀਤਾ ''ਮੌਜਾਂ ਹੀ ਮੌਜਾਂ'' ਦਾ ਟਰੇਲਰ, ਗਿੱਪੀ, ਬਿਨੂੰ ਤੇ ਕਰਮਜੀਤ ਦੀ ਤਿਕੜੀ ਨੇ ਪਾਏ ਰੱਜ ਕੇ ਹਾਸੇ

Friday, Sep 22, 2023 - 12:21 PM (IST)

ਸਲਮਾਨ ਖ਼ਾਨ ਨੇ ਰਿਲੀਜ਼ ਕੀਤਾ ''ਮੌਜਾਂ ਹੀ ਮੌਜਾਂ'' ਦਾ ਟਰੇਲਰ, ਗਿੱਪੀ, ਬਿਨੂੰ ਤੇ ਕਰਮਜੀਤ ਦੀ ਤਿਕੜੀ ਨੇ ਪਾਏ ਰੱਜ ਕੇ ਹਾਸੇ

ਜਲੰਧਰ(ਬਿਊਰੋ) : ਪੰਜਾਬੀ ਫ਼ਿਲਮ ਇੰਡਸਟਰੀ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਦੀ ਪੰਜਾਬੀ ਫ਼ਿਲਮ 'ਮੌਜਾਂ ਹੀ ਮੌਜਾਂ' ਦੇ ਟਰੇਲਰ ਬੀਤੀ ਦਿਨੀਂ ਰਿਲੀਜ਼ ਹੋ ਗਿਆ ਹੈ, ਜਿਸ ਨੂੰ ਲੋਕਾਂ ਵਲੋਂ ਕਾਫ਼ੀ ਪਿਆਰ ਮਿਲ ਰਿਹਾ ਹੈ। ਇਸ ਟਰੇਲਰ ਦੀ ਇਕ ਖ਼ਾਸ ਗੱਲ ਇਹ ਹੈ ਕਿ ਇਸ ਨੂੰ ਬਾਲੀਵੁੱਡ ਦਬੰਗ ਸਲਮਾਨ ਖ਼ਾਨ ਵਲੋਂ ਰਿਲੀਜ਼ ਕੀਤਾ ਗਿਆ। ਅਜਿਹਾ ਪਹਿਲੀ ਵਾਰ ਹੋਇਆ ਕਿ ਬਾਲੀਵੁੱਡ ਅਦਾਕਾਰ ਸਲਮਾਨ ਨੇ ਕਿਸੇ ਪੰਜਾਬੀ ਫ਼ਿਲਮ ਦਾ ਟਰੇਲਰ ਲਾਂਚ ਕੀਤਾ ਹੈ। ਫ਼ਿਲਮ 'ਮੌਜਾਂ ਹੀ ਮੌਜਾਂ' 'ਚ ਗਿੱਪੀ ਗਰੇਵਾਲ ਨਾਲ ਬਿਨੂੰ ਢਿੱਲੋਂ ਤੇ ਕਰਮਜੀਤ ਅਨਮੋਲ ਵੀ ਨਜ਼ਰ ਆਉਣਗੇ। ਕਾਮੇਡੀ ਦੀ ਇਹ ਤਿਕੜੀ ਮੁੜ ਇੱਕ ਵਾਰ ਫਿਰ ਤੋਂ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ। 

ਦੱਸ ਦਈਏ ਕਿ ਸਲਮਾਨ ਖ਼ਾਨ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਫ਼ਿਲਮ ਦਾ ਟਰੇਲਰ ਵੀ ਸ਼ੇਅਰ ਕੀਤਾ ਹੈ। ਇਸ ਟਰੇਲਰ ਨੂੰ ਸਾਂਝਾ ਕਰਦਿਆਂ ਦਬੰਗ ਖ਼ਾਨ ਨੇ ਕੈਪਸ਼ਨ 'ਚ ਲਿਖਿਆ, ''ਮੌਜਾਂ ਹੀ ਮੌਜਾਂ ਫ਼ਿਲਮ ਲਈ ਸ਼ੁਭਕਾਮਨਾਵਾਂ।'' ਇਸ ਪੋਸਟ ਨੂੰ ਸਲਮਾਨ ਨੇ ਗਿੱਪੀ ਗਰੇਵਾਲ, ਬਿਨੂੰ ਢਿੱਲੋਂ ਅਤੇ ਅਮਰਦੀਪ ਸਿੰਘ ਗਰੇਵਾਲ ਨੂੰ ਵੀ ਟੈਗ ਕੀਤਾ ਹੈ।

ਦੱਸਣਯੋਗ ਹੈ ਕਿ ਫ਼ਿਲਮ 'ਮੌਜਾਂ ਹੀ ਮੌਜਾਂ' ਆਪਣੇ ਕਾਮੇਡੀ ਡਾਇਲੌਗ ਨਾਲ ਹੱਸਣ ਨੂੰ ਮਜ਼ਬੂਰ ਕਰ ਦੇਵੇਗੀ। 'ਮੌਜਾਂ ਹੀ ਮੌਜਾਂ' 'ਚ ਪੰਜਾਬੀ ਸਿਨੇਮਾ ਦੇ ਮਸ਼ਹੂਰ ਅਦਾਕਾਰ ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਕਰਮਜੀਤ ਅਨਮੋਲ, ਤਨੂ ਗਰੇਵਾਲ, ਜਿੰਮੀ ਸ਼ਰਮਾ ਅਤੇ ਹਸ਼ਨੀਨ ਚੌਹਾਨ ਦੇਖਣ ਨੂੰ ਮਿਲਣਗੇ। ਈਸਟ ਸਨਸ਼ਾਈਨ ਪ੍ਰੋਡਕਸ਼ਨ ਦੁਆਰਾ ਪੇਸ਼ ਕੀਤਾ ਗਿਆ, ਓਮਜੀ ਗਰੁੱਪ ਵਰਲਡ ਦੁਆਰਾ ਪੂਰੇ ਵਿਸ਼ਵ 'ਚ ਰਿਲੀਜ਼ ਕੀਤੀ ਜਾਵੇਗੀ। ਇਹ ਫ਼ਿਲਮ ਮਸ਼ਹੂਰ ਸਮੀਪ ਕੰਗ ਦੁਆਰਾ ਨਿਰਦੇਸ਼ਤ ਅਤੇ ਦੂਰਅੰਦੇਸ਼ੀ ਅਮਰਦੀਪ ਗਰੇਵਾਲ ਦੁਆਰਾ ਨਿਰਮਿਤ ਹੈ।  'ਮੌਜਾਂ ਹੀ ਮੌਜਾਂ' ਇੱਕ ਸਿਨੇਮੈਟਿਕ ਮਾਸਟਰਪੀਸ ਬਣਨ ਲਈ ਤਿਆਰ ਹੈ, ਜੋ ਪੰਜਾਬੀ ਸਿਨੇਮਾ ਦੀ ਜੀਵੰਤਤਾ ਦਾ ਜਸ਼ਨ ਮਨਾਉਂਦੀ ਹੈ।

PunjabKesari


author

sunita

Content Editor

Related News