''ਬਿੱਗ ਬੌਸ 16'' ਦਾ ਨਵਾਂ ਪ੍ਰੋਮੋ ਰਿਲੀਜ਼, ਹੁਣ ''ਮੋਗੈਂਬੋ'' ਬਣੇ ਸਲਮਾਨ ਖ਼ਾਨ (ਵੀਡੀਓ)

Tuesday, Sep 27, 2022 - 12:15 PM (IST)

''ਬਿੱਗ ਬੌਸ 16'' ਦਾ ਨਵਾਂ ਪ੍ਰੋਮੋ ਰਿਲੀਜ਼, ਹੁਣ ''ਮੋਗੈਂਬੋ'' ਬਣੇ ਸਲਮਾਨ ਖ਼ਾਨ (ਵੀਡੀਓ)

ਮੁੰਬਈ (ਬਿਊਰੋ) : ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ' ਦੇ ਆਉਣ ਵਾਲੇ 16ਵੇਂ ਸੀਜ਼ਨ ਦਾ ਮਜ਼ੇਦਾਰ ਪ੍ਰੋਮੋ ਰਿਲੀਜ਼ ਹੋਇਆ ਹੈ। ਇਸ ਪ੍ਰੋਮੋ 'ਚ 'ਬਿੱਗ ਬੌਸ' ਦੇ ਹੋਸਟ ਸਲਮਾਨ ਖ਼ਾਨ ਮੋਗੈਂਬੋ ਲੁੱਕ 'ਚ ਨਜ਼ਰ ਆ ਰਹੇ ਹਨ। ਸਲਮਾਨ ਨੇ 1987 ਦੀ ਫ਼ਿਲਮ 'ਮਿਸਟਰ ਇੰਡੀਆ' ਦੇ ਪ੍ਰਸਿੱਧ ਖ਼ਲਨਾਇਕ ਦੀ ਲੁੱਕ ਨੂੰ ਅਪਣਾਇਆ ਹੈ ਅਤੇ ਇਸ ਨੂੰ ਪ੍ਰੋਮੋ 'ਚ ਰਿਲੀਜ਼ ਕੀਤਾ ਹੈ। ਸਲਮਾਨ ਖ਼ਾਨ ਨੇ ਮੋਗੈਂਬੋ ਵਾਂਗ ਗੋਲਜਨ ਡਿਟੇਲਿੰਗ ਵਾਲੀ ਜੈਕੇਟ ਪਾਈ ਹੋਈ ਹੈ ਅਤੇ ਇਹ ਇੱਕ ਵ੍ਹਾਈਟ ਸਿੰਘਾਸਣ 'ਤੇ ਬੈਠਾ ਨਜ਼ਰ ਆ ਰਿਹਾ ਹੈ, ਜਿਸ 'ਚ ਕ੍ਰਿਸਟਲ ਬਾਲ ਲੱਗੀ ਹੋਈ ਹੈ। ਪ੍ਰੋਮੋ ਦੇ ਕੈਪਸ਼ਨ 'ਚ ਲਿਖਿਆ ਹੈ, ''ਹਰ ਕਿਸੇ ਦੀ ਗੇਮ ਫੇਲ ਹੋ ਜਾਵੇਗੀ, ਜਦੋਂ ਬਿੱਗ ਬੌਸ ਖ਼ੁਦ ਇਸ ਗੇਮ ਨੂੰ ਖੇਡਣਗੇ।''

 
 
 
 
 
 
 
 
 
 
 
 
 
 
 
 

A post shared by ColorsTV (@colorstv)

ਦੱਸ ਦੇਈਏ ਕਿ ਅਮਰੀਸ਼ ਪੁਰੀ ਇਸ ਫ਼ਿਲਮ 'ਚ ਮੋਗੈਂਬੋ ਦੀ ਭੂਮਿਕਾ 'ਚ ਨਜ਼ਰ ਆਏ ਸਨ ਅਤੇ ਉਨ੍ਹਾਂ ਦੇ ਲੁੱਕ ਅਤੇ ਡਾਇਲਾਗਸ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਗਿਆ ਸੀ। ਉਨ੍ਹਾਂ ਨੂੰ "ਮੋਗੈਂਬੋ ਖੁਸ਼ ਹੂਆ" ਕਹਿੰਦੇ ਹੋਏ ਲੋਕਾਂ ਨੇ ਖੂਬ ਪਸੰਦ ਕੀਤਾ ਸੀ। ਹਾਲਾਂਕਿ ਪ੍ਰੋਮੋ 'ਚ ਸਲਮਾਨ ਇਹ ਕਹਿੰਦੇ ਨਜ਼ਰ ਆ ਰਹੇ ਹਨ, ਮੋਗੈਂਬੋ ਹੁਣ ਕਦੇ ਖੁਸ਼ ਨਹੀਂ ਹੋਵੇਗਾ। ਉਨ੍ਹਾਂ ਨੇ ਐਤਵਾਰ ਨੂੰ ਰਿਲੀਜ਼ ਹੋਏ ਪ੍ਰੋਮੋ 'ਚ ਕਿਹਾ, ''ਮੋਗੈਂਬੋ ਹੁਣ ਕਦੇ ਵੀ ਖੁਸ਼ ਨਹੀਂ ਹੋਵੇਗਾ ਕਿਉਂਕਿ ਹੁਣ ਹਰ ਕੋਈ ਬਿੱਗ ਬੌਸ ਤੋਂ ਡਰੇਗਾ। ਬਿੱਗ ਬੌਸ 16 'ਚ ਬਦਲਾਅ ਆਵੇਗਾ ਕਿਉਂਕਿ ਬਿੱਗ ਬੌਸ ਹੁਣ ਖੁਦ ਖੇਡਣਗੇ।''

 
 
 
 
 
 
 
 
 
 
 
 
 
 
 
 

A post shared by ColorsTV (@colorstv)

ਸਿਰਫ਼ ਮੋਗੈਂਬੋ ਹੀ ਨਹੀਂ 'ਬਿੱਗ ਬੌਸ 16' ਦੇ ਪ੍ਰੋਮੋ 'ਚ ਸਲਮਾਨ ਬਾਲੀਵੁੱਡ ਦੇ ਮਸ਼ਹੂਰ ਵਿਲੇਨ ਦੇ ਲੁੱਕ 'ਚ ਨਜ਼ਰ ਆਏ ਹਨ। ਸ਼ਨੀਵਾਰ ਨੂੰ ਰਿਲੀਜ਼ ਹੋਏ ਇੱਕ ਪ੍ਰੋਮੋ 'ਚ ਸਲਮਾਨ ਨੂੰ ਖਲਨਾਇਕ ਗੱਬਰ ਸਿੰਘ ਦੀ ਭੂਮਿਕਾ 'ਚ ਦੇਖਿਆ ਗਿਆ, ਜਿਸ ਦੌਰਾਨ ਉਨ੍ਹਾਂ ਕਿਹਾ ਕਿ ''50-50 ਕੋਸ ਦੂਰ, ਜਦੋਂ ਬੱਚਾ ਰਾਤ ਨੂੰ ਰੋਂਦਾ ਹੈ ਤਾਂ ਮਾਂ ਕਹੇਗੀ, ਸੌ ਜਾ ਬੇਟਾ ਨਹੀਂ ਤਾਂ ਬਿੱਗ ਬੌਸ ਆ ਜਾਵੇਗਾ।'' ਇੱਕ ਹੋਰ ਪ੍ਰੋਮੋ 'ਚ ਸਲਮਾਨ 'ਅਗਨੀਪਥ' ਦੇ ਖ਼ਲਨਾਇਕ 'ਕਾਂਚਾ ਚੀਨਾ' ਦੇ ਲੁੱਕ 'ਚ ਕਹਿੰਦੇ ਹੋਏ ਨਜ਼ਰ ਆਏ। 'ਕਾਂਚਾ ਚੀਨਾ' ਦੇ ਮਾਂਡਵਾ 'ਤੇ ਸਿਰਫ਼ 'ਬਿੱਗ ਬੌਸ' ਦਾ ਖ਼ੌਫ਼ ਹੋਵੇਗਾ।

 
 
 
 
 
 
 
 
 
 
 
 
 
 
 
 

A post shared by ColorsTV (@colorstv)

ਦੱਸ ਦਈਏ ਕਿ 'ਬਿੱਗ ਬੌਸ 16' ਦਾ ਪ੍ਰੀਮੀਅਰ 1 ਅਕਤੂਬਰ ਨੂੰ ਰਾਤ 9:30 ਵਜੇ ਹੋਵੇਗਾ। ਇਸ ਸੀਜ਼ਨ ਦੇ ਪ੍ਰਤੀਯੋਗੀਆਂ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ ਪਰ ਸ਼ਿਵਿਨ ਨਾਰੰਗ, ਵਿਵਿਅਨ ਦਿਸੇਨਾ, ਮੁਨੱਵਰ ਫਾਰੂਕੀ ਅਤੇ ਅਰਜੁਨ ਬਿਜਲਾਨੀ ਸਮੇਤ ਹੋਰ ਕੁਝ ਫੇਮਸ ਨਾਂ ਹਨ, ਜਿਨ੍ਹਾਂ ਦੇ ਸ਼ੋਅ 'ਚ ਸ਼ਾਮਲ ਹੋਣ ਬਾਰੇ ਖ਼ਬਰਾਂ ਆ ਰਹੀਆਂ ਹਨ।


author

sunita

Content Editor

Related News