ਸ਼ਹਿਨਾਜ਼ ਗਿੱਲ ਨੂੰ ਗਿਆਨ ਦੇਣਾ ਸਲਮਾਨ ਖ਼ਾਨ ਨੂੰ ਪਿਆ ਭਾਰੀ, ਲੋਕ ਕਰ ਰਹੇ ਟ੍ਰੋਲ
Tuesday, Apr 18, 2023 - 02:30 PM (IST)
ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਦੀ ਸਟਾਰ ਕਾਸਟ ਨਾਲ ‘ਦਿ ਕਪਿਲ ਸ਼ਰਮਾ ਸ਼ੋਅ’ ’ਚ ਨਜ਼ਰ ਆਏ, ਜਿਸ ਦੌਰਾਨ ਸਲਮਾਨ ਨੇ ਸ਼ਹਿਨਾਜ਼ ਗਿੱਲ ਨੂੰ ਸਪੱਸ਼ਟ ਤੌਰ ’ਤੇ ਨਸਹੀਤ ਦਿੱਤੀ ਕਿ ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਉਸ ਨੂੰ ਹੁਣ ਅੱਗੇ ਵਧਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ‘ਸਿਡਨਾਜ਼’ ਦੇ ਪ੍ਰਸ਼ੰਸਕਾਂ ਨੂੰ ਖਰੀਆਂ-ਖਰੀਆਂ ਸੁਣਾਈਆਂ। ਹੁਣ ਉਹ ਸੋਸ਼ਲ ਮੀਡੀਆ ’ਤੇ ਟ੍ਰੋਲ ਹੋ ਰਹੇ ਹਨ।
ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਇਕ-ਦੂਜੇ ਦੇ ਰਿਸ਼ਤੇ ’ਚ ਸਨ, ਜਿਨ੍ਹਾਂ ਨੂੰ ਪਿਆਰ ਨਾਲ ਸਿਡਨਾਜ਼ ਕਿਹਾ ਜਾਂਦਾ ਹੈ। ਸਿਧਾਰਥ ਦੀ 2 ਸਤੰਬਰ, 2021 ਨੂੰ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਣ ਤੋਂ ਬਾਅਦ ਵੀ ਸ਼ਹਿਨਾਜ਼ ਨੂੰ ਪ੍ਰਸ਼ੰਸਕ ਸਿਡਨਾਜ਼ ਕਹਿੰਦੇ ਹਨ। ਹਾਲ ਹੀ ’ਚ ਸਲਮਾਨ ਖ਼ਾਨ ਸਿਡਨਾਜ਼ ਦੇ ਪ੍ਰਸ਼ੰਸਕਾਂ ’ਤੇ ਗੁੱਸੇ ਹੋ ਗਏ। ਉਨ੍ਹਾਂ ਨੇ ਸ਼ਹਿਨਾਜ਼ ਗਿੱਲ ਨੂੰ ਵੀ ਅੱਗੇ ਵਧਣ ਲਈ ਕਿਹਾ।
ਇਹ ਖ਼ਬਰ ਵੀ ਪੜ੍ਹੋ : ਕੋਚੇਲਾ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਹਾਸਲ ਕੀਤਾ ਇਕ ਹੋਰ ਵੱਡਾ ਮੁਕਾਮ, ਅਜਿਹਾ ਕਰਨ ਵਾਲੇ ਬਣੇ ਦੂਜੇ ਭਾਰਤੀ
ਸਲਮਾਨ ਖ਼ਾਨ ਨੇ ਕਪਿਲ ਦੇ ਸ਼ੋਅ ’ਚ ਕਿਹਾ ਸੀ, ‘‘ਸੋਸ਼ਲ ਮੀਡੀਆ ’ਤੇ ਹਰ ਪਾਸੇ ਸਿਡਨਾਜ਼-ਸਿਡਨਾਜ਼ ਹੋ ਰਿਹਾ ਹੈ। ਹੁਣ ਉਹ (ਸਿਧਾਰਥ) ਇਸ ਦੁਨੀਆ ’ਚ ਨਹੀਂ ਰਹੇ, ਉਹ ਜਿਥੇ ਵੀ ਹਨ, ਉਹ ਇਹ ਵੀ ਚਾਹੁੰਦੇ ਹਨ ਕਿ ਕੋਈ ਉਨ੍ਹਾਂ ਦੀ (ਸ਼ਹਿਨਾਜ਼) ਜ਼ਿੰਦਗੀ ’ਚ ਆਵੇ, ਵਿਆਹ ਕਰੇ, ਬੱਚੇ ਪੈਦਾ ਕਰੇ। ਸੋਸ਼ਲ ਮੀਡੀਆ ’ਤੇ ਕੁਝ ਲੋਕ ਸਿਡਨਾਜ਼-ਸਿਡਨਾਜ਼ ਕਰ ਰਹੇ ਹਨ, ਕੀ ਉਹ ਸਾਰੀ ਉਮਰ ਕੁਆਰੀ ਰਹੇਗੀ? ਇਹ ਸਾਰੇ ਲੋਕ ਜੋ ਸਿਡਨਾਜ਼ ਕਰਦੇ ਹਨ, ਜੇ ਉਹ ਇਨ੍ਹਾਂ ’ਚੋਂ ਕਿਸੇ ਨੂੰ ਚੁਣਦੀ ਹੈ ਤਾਂ ਉਹ ਕਹੇਗਾ ਕਿ ਹਾਂ, ਇਹ ਠੀਕ ਹੈ। ਇਹ ਫਜ਼ੂਲ ਗੱਲਾਂ ਹਨ, ਕਿਸੇ ਦੀ ਨਾ ਸੁਣੋ। ਆਪਣੇ ਦਿਲ ਦੀ ਸੁਣੋ, ਜ਼ਿੰਦਗੀ ’ਚ ਅੱਗੇ ਵਧੋ।’’
ਹੁਣ ਸਲਮਾਨ ਖ਼ਾਨ ਦੀ ਇਹ ਸਲਾਹ ਸ਼ਹਿਨਾਜ਼ ਗਿੱਲ ਦੇ ਪੱਲੇ ਤਾਂ ਪੈ ਗਈ ਪਰ ਪ੍ਰਸ਼ੰਸਕ ਉਨ੍ਹਾਂ ਤੋਂ ਕਾਫੀ ਨਾਰਾਜ਼ ਹੋ ਗਏ। ਸੋਸ਼ਲ ਮੀਡੀਆ ’ਤੇ ਸਲਮਾਨ ਨੂੰ ਕਾਫੀ ਮਾੜਾ-ਚੰਗਾ ਬੋਲਿਆ ਜਾ ਰਿਹਾ ਹੈ। ਇਕ ਯੂਜ਼ਰ ਨੇ ਉਨ੍ਹਾਂ ਦੇ ਬਿਆਨ ਦਾ ਮਜ਼ਾਕ ਉਡਾਉਂਦਿਆਂ ਕਿਹਾ, ‘‘ਐੱਸ. ਕੇ. ਨੇ ਡਾਇਲਾਗ ਬੋਲ ਦੀਆ। ਬਹੁਤ ਵਧੀਆ, ਤੁਸੀਂ ਡਾਇਲਾਗ ਪੜ੍ਹਿਆ ਹੈ, ਮੈਨੂੰ ਬੀਬੀ ਦੀ ਵੀਕੈਂਡ ਕਾ ਵਾਰ ਯਾਦ ਆ ਗਿਆ। ਸਿਡਨਾਜ਼ ਨੂੰ ਅਧਿਕਾਰਤ ਤੌਰ ’ਤੇ ਨੈਸ਼ਨਲ ਟੀ. ਵੀ. ’ਤੇ ਕੱਟ ਦਿੱਤਾ। ਹਮਦਰਦੀ ਤੇ ਸ਼ਰਧਾਂਜਲੀ ਦਾ ਅੰਤ? ਅਜਿਹਾ ਨਾ ਸੋਚੋ।’’
ਕਈ ਲੋਕਾਂ ਨੇ ਸ਼ਹਿਨਾਜ਼ ਗਿੱਲ ਦੀ ਰਿਐਕਸ਼ਨ ਵੀਡੀਓ ਸਾਂਝੀ ਕੀਤੀ, ਜਿਸ ’ਚ ਉਹ ਚੁੱਪਚਾਪ ਸਲਮਾਨ ਨੂੰ ਸੁਣ ਰਹੀ ਹੈ। ਫੈਨ ਨੇ ਕਿਹਾ ਕਿ ਸਿਡਨਾਜ਼ ਸੀ, ਹੈ ਤੇ ਹਮੇਸ਼ਾ ਰਹੇਗੀ। ਇਕ ਯੂਜ਼ਰ ਨੇ ਲਿਖਿਆ, ‘‘ਕਦੇ ਅਸੀਂ ਵੀ ਸੋਚਿਆ ਸੀ ਕਿ ਸਿਡਨਾਜ਼ ਕਪਿਲ ਸ਼ਰਮਾ ਦੇ ਸ਼ੋਅ ’ਤੇ ਆਉਣਗੇ ਪਰ ਅਜਿਹਾ ਨਹੀਂ ਸੋਚਿਆ। ਸਲਮਾਨ ਖ਼ਾਨ ਨੇ ਨੈਸ਼ਨਲ ਟੀ. ਵੀ. ’ਤੇ ਸਿਧਾਰਥ ਦੀ ਮੌਤ ਦਾ ਮਜ਼ਾਕ ਉਡਾਇਆ।’’ ਇਸ ਤਰ੍ਹਾਂ ਲੋਕ ਸਲਮਾਨ ’ਤੇ ਆਪਣਾ ਗੁੱਸਾ ਕੱਢ ਰਹੇ ਹਨ ਤੇ ਸਲਮਾਨ ਖ਼ਾਨ ਨੂੰ ਗਿਆਨ ਨਾ ਦੇਣ ਲਈ ਕਹਿ ਰਹੇ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।