ਸਲਮਾਨ-ਕੈਟਰੀਨਾ ਦੀ ‘ਟਾਈਗਰ 3’ ਦੀ ਬਦਲੀ ਰਿਲੀਜ਼ ਡੇਟ, ਹੁਣ ਇਸ ਦਿਨ ਹੋਵੇਗੀ ਰਿਲੀਜ਼

Saturday, Oct 15, 2022 - 01:04 PM (IST)

ਸਲਮਾਨ-ਕੈਟਰੀਨਾ ਦੀ ‘ਟਾਈਗਰ 3’ ਦੀ ਬਦਲੀ ਰਿਲੀਜ਼ ਡੇਟ, ਹੁਣ ਇਸ ਦਿਨ ਹੋਵੇਗੀ ਰਿਲੀਜ਼

ਮੁੰਬਈ (ਬਿਊਰੋ)– ਸਲਮਾਨ ਖ਼ਾਨ ਤੇ ਕੈਟਰੀਨਾ ਕੈਫ ਦੀ ਫ਼ਿਲਮ ‘ਟਾਈਗਰ 3’ ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਪਰ ਇਸ ਫ਼ਿਲਮ ਲਈ ਹੁਣ ਸਲਮਾਨ ਦੇ ਪ੍ਰਸ਼ੰਸਕਾਂ ਨੂੰ ਥੋੜ੍ਹਾ ਹੋਰ ਇੰਤਜ਼ਾਰ ਕਰਨਾ ਪਵੇਗਾ।

‘ਟਾਈਗਰ 3’ ਜੋ ਪਹਿਲਾਂ 21 ਅਪ੍ਰੈਲ, 2023 ਨੂੰ ਰਿਲੀਜ਼ ਹੋਣ ਜਾ ਰਹੀ ਸੀ, ਇਸ ਨੂੰ ਹੁਣ ਦੀਵਾਲੀ, 2023 ਮੌਕੇ ਰਿਲੀਜ਼ ਕੀਤਾ ਜਾਵੇਗਾ। ਫਿਲਹਾਲ ਇਸ ਦੀ ਰਿਲੀਜ਼ ਡੇਟ ਤਾਂ ਨਹੀਂ ਦੱਸੀ ਗਈ ਪਰ ਦੀਵਾਲੀ, 2023 ਮੁਤਾਬਕ ਇਹ ਫ਼ਿਲਮ 10 ਨਵੰਬਰ ਤੋਂ 14 ਨਵੰਬਰ, 2023 ਵਿਚਾਲੇ ਰਿਲੀਜ਼ ਹੋ ਸਕਦੀ ਹੈ।

ਇਹ ਖ਼ਬਰ ਵੀ ਪੜ੍ਹੋ : ਦੇਸ਼ ਦੀ ਨੌਜਵਾਨ ਪੀੜ੍ਹੀ ਦਾ ਦਿਮਾਗ ਖ਼ਰਾਬ ਕਰ ਰਹੀ ਏਕਤਾ ਕਪੂਰ, ਸੁਪਰੀਮ ਕੋਰਟ ਨੇ ਕੀਤੀ ਨਿੰਦਿਆ

ਇਸ ਤੋਂ ਸਾਫ ਹੈ ਕਿ ਫ਼ਿਲਮ ਦੀ ਰਿਲੀਜ਼ ਨੂੰ 7 ਮਹੀਨਿਆਂ ਲਈ ਅੱਗੇ ਕਰ ਦਿੱਤਾ ਗਿਆ ਹੈ। ਫਿਲਹਾਲ ਇਸ ਦਾ ਕੀ ਕਾਰਨ ਹੈ ਇਹ ਤਾਂ ਸਾਹਮਣੇ ਨਹੀਂ ਆਇਆ ਹੈ ਪਰ ਇਸ ਨੂੰ ਸਲਮਾਨ ਖ਼ਾਨ ਦੀ ਦੂਜੀ ਫ਼ਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਨਾਲ ਜੋੜਿਆ ਜਾ ਰਿਹਾ ਹੈ।

ਖ਼ਬਰਾਂ ਹਨ ਕਿ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਫ਼ਿਲਮ ਈਦ, 2023 ਮੌਕੇ ਰਿਲੀਜ਼ ਹੋ ਸਕਦੀ ਹੈ, ਜੋ 21 ਅਪ੍ਰੈਲ ਬਣਦੀ ਹੈ। ਯਾਨੀ ਜਿਸ ਦਿਨ ‘ਟਾਈਗਰ 3’ ਪਹਿਲਾਂ ਰਿਲੀਜ਼ ਹੋਣੀ ਸੀ, ਹੁਣ ਉਸ ਦਿਨ ਸਲਮਾਨ ਖ਼ਾਨ ਦੀ ਫ਼ਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਰਿਲੀਜ਼ ਹੋਣ ਜਾ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News