ਰਿਲੀਜ਼ ਹੋਇਆ ''ਬਿੱਗ ਬੌਸ 14'' ਦਾ ਨਵਾਂ ਪ੍ਰੋਮੋ, ਸਲਮਾਨ ਨੇ ਪਲਟਿਆ ਸੀਨ (ਵੀਡੀਓ)

Tuesday, Aug 18, 2020 - 09:16 AM (IST)

ਰਿਲੀਜ਼ ਹੋਇਆ ''ਬਿੱਗ ਬੌਸ 14'' ਦਾ ਨਵਾਂ ਪ੍ਰੋਮੋ, ਸਲਮਾਨ ਨੇ ਪਲਟਿਆ ਸੀਨ (ਵੀਡੀਓ)

ਮੁੰਬਈ (ਬਿਊਰੋ) : ਰਿਐਲਟੀ ਸ਼ੋਅ 'ਬਿੱਗ ਬੌਸ 14' ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ 'ਤੇ ਹਨ। ਐਤਵਾਰ ਨੂੰ 'ਬਿੱਗ ਬੌਸ 14' ਦੇ ਨਿਰਮਾਤਾਵਾਂ ਨੇ ਇੱਕ ਨਵਾਂ ਟੀਜ਼ਰ ਜਾਰੀ ਕੀਤਾ ਹੈ। ਇਸ 'ਚ ਮੇਜ਼ਬਾਨ ਸਲਮਾਨ ਖ਼ਾਨ ਹਨ, ਜੋ ਇੱਕ ਖ਼ਾਲੀ ਸਿਨੇਮਾ ਹਾਲ 'ਚ ਬੈਠੇ ਨਜ਼ਰ ਆ ਰਹੇ ਹਨ। ਵੀਡੀਓ ਕਲਰਜ਼ ਦੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ 'ਤੇ ਰਿਲੀਜ਼ ਕੀਤਾ ਗਿਆ ਹੈ।

ਦੱਸ ਦਈਏ ਕਿ ਇਹ 'ਬਿੱਗ ਬੌਸ 14' ਦਾ ਦੂਜਾ ਟੀਜ਼ਰ ਹੈ। ਪਹਿਲੇ ਵੀਡੀਓ 'ਚ ਸਲਮਾਨ ਖ਼ੇਤੀ ਕਰਦੇ ਨਜ਼ਰ ਆਏ ਸਨ। ਪਹਿਲੇ ਟੀਜ਼ਰ 'ਚ ਸਲਮਾਨ ਖਾਨ ਨੇ ਕਿਹਾ ਕਿ ਤਾਲਾਬੰਦੀ ਨੇ ਹਰ ਜ਼ਿੰਦਗੀ 'ਚ ਇੱਕ ਸਪੀਡ ਬ੍ਰੇਕਰ ਦਾ ਕੰਮ ਕੀਤਾ ਹੈ। ਇਸ ਲਈ ਉਹ ਚੌਲਾਂ ਦੀ ਕਾਸ਼ਤ ਕਰ ਰਹੇ ਹਨ ਅਤੇ ਹਲ ਚਲਾ ਰਹੇ ਹਨ। ਇਸ ਤੋਂ ਬਾਅਦ ਉਹ ਕਲੀਨ ਸ਼ੇਵ ਨਜ਼ਰ ਆਉਂਦੇ ਹਨ ਤੇ ਕੈਮਰੇ ਵੱਲ ਵੇਖਕੇ ਕਹਿੰਦੇ ਹਨ ਪਰ ਹੁਣ ਸੀਨ ਪਲਟ ਜਾਵੇਗਾ।

 
 
 
 
 
 
 
 
 
 
 
 
 
 

2020 ke manoranjan ka scene palatne aa raha hai #BB14, jald hi sirf #Colors par. Catch #BiggBoss2020 before TV on @vootselect. @beingsalmankhan

A post shared by Colors TV (@colorstv) on Aug 16, 2020 at 8:21am PDT

'ਬਿੱਗ ਬੌਸ 14' ਦੇ ਪ੍ਰੋਮੋ ਵੀਡੀਓ ਨੂੰ ਲੈ ਕੇ ਪ੍ਰਸ਼ੰਸਕਾਂ 'ਚ ਉਤਸ਼ਾਹ ਹੋਰ ਵੀ ਵਧ ਗਿਆ ਹੈ। ਨਾਲ ਹੀ ਲੋਕ ਪ੍ਰੋਮੋ ਵੀਡੀਓ 'ਤੇ ਜ਼ਬਰਦਸਤ ਕੁਮੈਂਟ ਕਰ ਰਹੇ ਹਨ। ਸ਼ੋਅ ਦੇ ਪ੍ਰੋਮੋ ਨੂੰ ਵੇਖਦਿਆਂ ਇਹ ਕਿਹਾ ਜਾ ਸਕਦਾ ਹੈ ਕਿ 2020 'ਚ ਵੀ 'ਬਿੱਗ ਬੌਸ 14' ਕੁਝ ਧਮਾਕੇ ਕਰਨ ਜਾ ਰਿਹਾ ਹੈ ਤੇ ਇੱਕ ਵਾਰ ਫਿਰ ਤੋਂ ਆਪਣੇ ਦਰਸ਼ਕਾਂ ਦਾ ਦਿਲ ਜਿੱਤ ਲਵੇਗਾ।

 
 
 
 
 
 
 
 
 
 
 
 
 
 

Ghar ke sab kaam karlo khatam, kyunki ab scene paltega! #BiggBoss2020 #BB14 @beingsalmankhan

A post shared by Colors TV (@colorstv) on Aug 14, 2020 at 11:37pm PDT

ਦੱਸਣਯੋਗ ਹੈ ਕਿ 'ਬਿੱਗ ਬੌਸ' ਦਾ ਨਵਾਂ ਸੀਜ਼ਨ ਸਤੰਬਰ ਤੋਂ ਸ਼ੁਰੂ ਹੋਵੇਗਾ। ਇਸ ਵਾਰ 'ਬਿੱਗ ਬੌਸ 14' 'ਚ ਟੀ. ਵੀ. ਦੀ ਨਾਗਿਨ ਯਾਨੀ ਨਿਆ ਸ਼ਰਮਾ ਕੰਟੇਸਟੈਂਟ ਵਜੋਂ ਨਜ਼ਰ ਆ ਸਕਦੀ ਹੈ। ਉਨ੍ਹਾਂ ਤੋਂ ਇਲਾਵਾ ਕਰਨ ਕੁੰਦਰਾ, ਵਿਵਿਅਨ ਡੀਸੇਨਾ, ਸੁਰਭੀ ਜਯੋਤੀ, ਜੈਸਮੀਨ ਭਸੀਨ ਤੇ ਅਲੀਸ਼ਾ ਪੰਵਾਰ ਵਰਗੇ ਅਦਾਕਾਰਾਂ ਨੂੰ ਵੀ 'ਬਿੱਗ ਬੌਸ 14' ਲਈ ਪਹੁੰਚ ਕੀਤੀ ਗਈ ਹੈ। ਹਾਲਾਂਕਿ, ਸ਼ੋਅ ਦੇ ਨਿਰਮਾਤਾਵਾਂ ਨੇ ਅਜੇ ਅਧਿਕਾਰਤ ਤੌਰ 'ਤੇ ਖ਼ੁਲਾਸਾ ਨਹੀਂ ਕੀਤਾ ਹੈ।

 
 
 
 
 
 
 
 
 
 
 
 
 
 

Lockdown ka saara stress ab hatega, kyunki #BiggBoss ke saath ab scene paltega! #BB14, coming soon only on #Colors. Catch #BiggBoss2020 before TV on @vootselect . @beingsalmankhan

A post shared by Colors TV (@colorstv) on Aug 12, 2020 at 8:00am PDT


author

sunita

Content Editor

Related News