ਸਲਮਾਨ ਖਾਨ ਨੇ ਸਾਂਝੀ ਕੀਤੀ ਸ਼ਰਟਲੈੱਸ ਤਸਵੀਰ, ਲੁੱਕ ਨੇ ਦੀਵਾਨੇ ਕੀਤੇ ਪ੍ਰਸ਼ੰਸਕ

04/10/2022 11:33:03 AM

ਮੁੰਬਈ- ਬਾਲੀਵੁੱਡ ਦੇ 'ਦਬੰਗ' ਸਟਾਰ ਸਲਮਾਨ ਖਾਨ ਸੋਸ਼ਲ ਮੀਡੀਆ 'ਤੇ ਜ਼ਿਆਦਾ ਤਾਂ ਐਕਟਿਵ ਨਹੀਂ ਰਹਿੰਦੇ, ਪਰ ਜਦੋਂ ਵੀ ਉਹ ਕੋਈ ਪੋਸਟ ਸਾਂਝੀ ਕਰਦੇ ਹਨ ਤਾਂ ਇੰਟਰਨੈੱਟ 'ਤੇ ਛਾ ਜਾਂਦੇ ਹੈ। ਹਾਲ ਹੀ 'ਚ ਭਾਈਜਾਨ ਨੇ ਆਪਣੀ ਇਕ ਸ਼ਰਟਲੈੱਸ ਤਸਵੀਰ ਸਾਂਝੀ ਕੀਤੀ ਹੈ ਜਿਸ 'ਚ ਉਨ੍ਹਾਂ ਦਾ ਬੋਲਡ ਅੰਦਾਜ਼ ਨਜ਼ਰ ਆ ਰਿਹਾ ਹੈ। ਸਲਮਾਨ ਦੀ ਇਸ ਸੁਪਰ ਹੌਟ ਬਾਡੀ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੀ ਆਉਣ ਵਾਲੀ ਫਿਲਮ 'ਟਾਈਗਰ 3' ਯਾਦ ਆਉਣ ਲੱਗੀ ਹੈ।  


ਸਲਮਾਨ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਐਡੀਟੇਡ ਤਸਵੀਰ ਸਾਂਝੀ ਕੀਤੀ ਹੈ। ਜਿਸ 'ਚ ਉਹ ਜਿਮ ਲੁੱਕ 'ਚ ਨਜ਼ਰ ਆ ਰਹੇ ਹਨ ਤਸਵੀਰ 'ਚ ਸਲਮਾਨ ਫੁੱਲ ਐਕਸ਼ਨ ਮੋਡ 'ਚ ਦਿਖ ਰਹੇ ਹਨ। ਪੋਸਟ ਸਾਂਝੀ ਕਰਦੇ ਹੋਏ ਅਦਾਕਾਰ ਨੇ ਕੈਪਸ਼ਨ 'ਚ ਲਿਖਿਆ,'ਗ੍ਰੀਨ ਲੀਵਸ ਮੈਟਰਸ'।
ਕੰਮ ਦੀ ਗੱਲ ਕਰੀਏ ਤਾਂ ਸਲਮਾਨ ਜਲਦ ਹੀ ਯਸ਼ਰਾਸ ਫਿਲਮਸ ਦੇ ਬੈਨਰ ਹੇਠ ਬਣ ਰਹੀ ਫਿਲਮ 'ਟਾਈਗਰ 3' 'ਚ ਨਜ਼ਰ ਆਉਣਗੇ। ਇਸ ਫਿਲਮ 'ਚ ਉਨ੍ਹਾਂ ਦੇ ਨਾਲ ਕੈਟਰੀਨਾ ਕੈਫ ਮੁੱਖ ਭੂਮਿਕਾ 'ਚ ਦਿਖਾਈ ਦੇਵੇਗੀ। 'ਟਾਈਗਰ 3' ਅਗਲੇ ਸਾਲ 21 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।


Aarti dhillon

Content Editor

Related News