''ਸੁਲਤਾਨ'' ਦੀ ਨਵੀਂ ਲੁਕ ''ਚ ਸਲਮਾਨ ਨੇ ਦਿਖਾਈ ਆਪਣੀ ਮਸਕੁਲਰ ਬਾਡੀ
Monday, Jan 11, 2016 - 11:31 AM (IST)

ਮੁੰਬਈ : ਦਬੰਗ ਸਟਾਰ ਸਲਮਾਨ ਖਾਨ ਦੀ ਆਉਣ ਵਾਲੀ ਫਿਲਮ ''ਸੁਲਤਾਨ'' ਦੀ ਨਵੀਂ ਲੁਕ ਸਾਹਮਣੇ ਆ ਗਈ ਹੈ। ਇਸ ਲੁੱਕ ''ਚ ਸਲਮਾਨ ਕਿਸੇ ਰੈਸਲਰ ਤੋਂ ਘੱਟ ਨਹੀਂ ਲੱਗ ਰਹੇ। ਉਹ ਆਪਣੇ ਮਾਚੋ ਰੂਪ ''ਚ ਨਜ਼ਰ ਆ ਰਹੇ ਹਨ।
ਨਿਰਦੇਸ਼ਕ ਅਲੀ ਅੱਬਾਸ ਜ਼ਫਰ ਦੀ ਇਸ ਫਿਲਮ ''ਚ ਸਲਮਾਨ 30 ਸਾਲ ਦੇ ਹਰਿਆਣਵੀ ਰੈਸਲਰ ਸੁਲਤਾਨ ਅਲੀ ਦਾ ਕਿਰਦਾਰ ਨਿਭਾਅ ਰਹੇ ਹਨ। ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ ਅਤੇ ਸਲਮਾਨ ਨੇ ਇਸ ਦੇ ਲਈ ਆਪਣੀ ਲੁੱਕ ਵੀ ਪੂਰੀ ਤਰ੍ਹਾਂ ਬਦਲ ਲਈ ਹੈ।
ਫਿਲਮ ਦੇ ਪੋਸਟਰ ''ਚ ਵੀ ਸਲਮਾਨ ਦੀ ਇਹ ਨਵੀਂ ਲੁੱਕ ਦੇਖੀ ਜਾ ਸਕਦੀ ਹੈ, ਜਿਸ ''ਚ ਉਹ ਪੂਰੀ ਤਰ੍ਹਾਂ ਬਦਲੇ ਅੰਦਾਜ਼ ''ਚ ਨਜ਼ਰ ਆ ਰਹੇ ਹਨ। ਦੱਸ ਦੇਈਏ ਕਿ ਫਿਲਮ ''ਚ ਅਨੁਸ਼ਕਾ ਸ਼ਰਮਾ ਸਲਮਾਨ ਦੇ ਆਪੋਜ਼ਿਟ ਨਜ਼ਰ ਆਵੇਗੀ। ਇਹ ਫਿਲਮ ਈਦ ਮੌਕੇ ਰਿਲੀਜ਼ ਹੋਵੇਗੀ।