Salman ਦੀ Ex Girlfriend ਨੇ ਬਿਸ਼ਨੋਈ ਨੂੰ ਕਿਹਾ Call Me, ਵਜ੍ਹਾ ਕਰ ਦਵੇਗੀ ਹੈਰਾਨ
Friday, Oct 18, 2024 - 07:54 AM (IST)
ਨਵੀਂ ਦਿੱਲੀ (ਬਿਊਰੋ) - ਸੁਪਰਸਟਾਰ ਸਲਮਾਨ ਖ਼ਾਨ ਦੀ ਐਕਸ ਗਰਲਫਰੈਂਡ ਸੋਮੀ ਅਲੀ ਸੋਸ਼ਲ ਮੀਡਿਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਸਲਮਾਨ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਕਈ ਵਾਰ ਖੁੱਲ੍ਹ ਕੇ ਬੋਲ ਚੁੱਕੀ ਸੋਮੀ ਅਲੀ ਨੇ ਹਾਲ ਹੀ ‘ਚ ਆਪਣੀ ਇਕ ਪੋਸਟ ਨਾਲ ਸੋਸ਼ਲ ਮੀਡੀਆ ‘ਤੇ ਹਲਚਲ ਮਚਾ ਦਿੱਤੀ ਹੈ। ਉਨ੍ਹਾਂ ਨੇ ਇਹ ਪੋਸਟ ਉਸ ਸ਼ਖਸ ਦੇ ਨਾਂ ‘ਤੇ ਲਿਖੀ ਹੈ, ਜੋ ਸਲਮਾਨ ਖਾਨ ਦੀ ਜਾਨ ਦਾ ਦੁਸ਼ਮਣ ਹੈ, ਹੁਣ ਤੁਸੀਂ ਸਮਝ ਗਏ ਹੋਵੋਗੇ। ਇਹ ਕੋਈ ਹੋਰ ਨਹੀਂ ਬਲਕਿ ਲਾਰੈਂਸ ਬਿਸ਼ਨੋਈ ਹੈ। ਲਾਰੈਂਸ ਨੂੰ ਆਪਣਾ ਭਰਾ ਕਹਿੰਦੇ ਹੋਏ, ਉਸ ਨੇ ਲਿਖਿਆ ਹੈ ਕਿ ਉਹ ਉਸ ਨਾਲ ਜ਼ੂਮ ‘ਤੇ ਗੱਲ ਕਰਨਾ ਚਾਹੁੰਦੀ ਹੈ। ਨਾਲ ਹੀ ਸੋਮੀ ਨੇ ਲਾਰੈਂਸ ਤੋਂ ਉਸ ਦਾ ਮੋਬਾਈਲ ਨੰਬਰ ਵੀ ਮੰਗਿਆ ਹੈ। ਸਲਮਾਨ ਦੀ ਸਾਬਕਾ ਪ੍ਰੇਮਿਕਾ ਸੋਮੀ ਅਲੀ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਤਸਵੀਰ ਸ਼ੇਅਰ ਕਰਦੇ ਹੋਏ ਇਕ ਲੰਬੀ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ‘ਚ ਉਨ੍ਹਾਂ ਨੇ ਲਿਖਿਆ ਹੈ ਕਿ ਉਹ ਪੂਜਾ ਲਈ ਉਸ ਦੇ ਮੰਦਰ 'ਚ ਆਉਣਾ ਚਾਹੁੰਦੀ ਹੈ।
ਸੋਮੀ ਦਾ ਸਿੱਧਾ ਸੰਦੇਸ਼ ਬਿਸ਼ਨੋਈ ਨੂੰ
ਸੋਮੀ ਨੇ ਅੱਜ ਸਵੇਰੇ ਇਹ ਪੋਸਟ ਸ਼ੇਅਰ ਕੀਤੀ, ਜਿਸ 'ਚ ਉਸ ਨੇ ਲਿਖਿਆ- ''ਇਹ ਲਾਰੇਂਸ ਬਿਸ਼ਨੋਈ ਨੂੰ ਸਿੱਧਾ ਸੁਨੇਹਾ ਹੈ। ਸਤਿ ਸ੍ਰੀ ਅਕਾਲ, ਲਾਰੈਂਸ ਭਰਾ, ਮੈਂ ਸੁਣਿਆ ਅਤੇ ਦੇਖਿਆ ਹੈ ਕਿ ਤੁਸੀਂ ਜੇਲ੍ਹ ਤੋਂ ਵੀ ਜ਼ੂਮ ਕਾਲ ਕਰ ਰਹੇ ਹੋ, ਇਸ ਲਈ ਮੈਂ ਤੁਹਾਡੇ ਨਾਲ ਕੁਝ ਗੱਲ ਕਰਨਾ ਚਾਹੁੰਦੀ ਹਾਂ। ਕਿਰਪਾ ਕਰਕੇ ਮੈਨੂੰ ਦੱਸੋ ਕਿ ਇਹ ਕਿਵੇਂ ਹੋ ਸਕਦਾ ਹੈ?
ਇਹ ਖ਼ਬਰ ਵੀ ਪੜ੍ਹੋ - ਕੈਂਸਰ ਅੱਗੇ ਹਾਰਿਆ ਕਪਿਲ ਦਾ ਦੋਸਤ, ਸਦਮੇ 'ਚ ਪਰਿਵਾਰ, ਜਾਣੋ ਕਿੰਨੀ ਜਾਇਦਾਦ ਛੱਡ ਗਏ ਅਦਾਕਾਰ
ਅਸੀਂ ਤੁਹਾਡੇ ਮੰਦਰ 'ਚ ਆਉਣਾ ਚਾਹੁੰਦੇ ਹਾਂ
ਸੋਮੀ ਨੇ ਅੱਗੇ ਲਿਖਿਆ, 'ਪੂਰੀ ਦੁਨੀਆ ‘ਚ ਸਾਡੀ ਪਸੰਦੀਦਾ ਜਗ੍ਹਾ ਰਾਜਸਥਾਨ ਹੈ। ਅਸੀਂ ਤੁਹਾਡੇ ਮੰਦਰ 'ਚ ਪੂਜਾ ਲਈ ਆਉਣਾ ਚਾਹੁੰਦੇ ਹਾਂ ਪਰ ਪਹਿਲਾਂ ਤੁਹਾਡੇ ਨਾਲ ਜ਼ੂਮ ਕਾਲ ਹੋ ਜਾਵੇ ਅਤੇ ਪੂਜਾ ਤੋਂ ਬਾਅਦ ਕੁਝ ਚਰਚਾ। ਫਿਰ ਵਿਸ਼ਵਾਸ ਕਰੋ ਕਿ ਇਹ ਸਿਰਫ ਤੁਹਾਡੇ ਲਾਭ ਲਈ ਹੈ। ਮੈਨੂੰ ਆਪਣਾ ਮੋਬਾਈਲ ਨੰਬਰ ਦਿਓ, ਇਹ ਤੁਹਾਡਾ ਬਹੁਤ ਵੱਡਾ ਉਪਕਾਰ ਹੋਵੇਗਾ...ਧੰਨਵਾਦ।''
ਬਾਬਾ ਸਿੱਦੀਕੀ ਦਾ ਕਤਲ ਕੀਤਾ ਬਿਸ਼ਨੋਈ ਗੈਂਗ ਨੇ
ਸਲਮਾਨ ਦੇ ਕਰੀਬੀ ਬਾਬਾ ਸਿੱਦੀਕੀ ਦੀ ਹਾਲ ਹੀ 'ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਘਟਨਾ ਤੋਂ ਬਾਅਦ ਲਾਰੈਂਸ ਬਿਸ਼ਨੋਈ ਗੈਂਗ ਨੇ ਜ਼ਿੰਮੇਦਾਰੀ ਲਈ ਅਤੇ ਧਮਕੀ ਦਿੱਤੀ ਕਿ ਸਲਮਾਨ ਦੇ ਨਾਲ ਜੋ ਵੀ ਹੋਵੇਗਾ ਉਹ ਦੇਖ ਲੈਣ! ਇਸ ਘਟਨਾ ਤੋਂ ਬਾਅਦ ਸਲਮਾਨ ਦੀ ਸੁਰੱਖਿਆ ਹੋਰ ਵਧਾ ਦਿੱਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਸਾਰਾ ਗੁਰਪਾਲ ਨੇ ਪੰਜਾਬੀ ਇੰਡਸਟਰੀ 'ਤੇ ਲਾਏ ਗੰਭੀਰ ਦੋਸ਼, ਪੋਸਟ ਨੇ ਛੇੜੀ ਚਰਚਾ
ਲਾਰੈਂਸ ਬਿਸ਼ਨੋਈ ਸਾਬਰਮਤੀ ਜੇਲ੍ਹ 'ਚ ਬੰਦ ਹੈ
ਦੱਸ ਦੇਈਏ ਕਿ ਲਾਰੇਂਸ ਬਿਸ਼ਨੋਈ ਪਿਛਲੇ ਇੱਕ ਸਾਲ ਤੋਂ ਸਾਬਰਮਤੀ ਜੇਲ੍ਹ ਵਿੱਚ ਬੰਦ ਹੈ। ਉਸਦੇ ਖਿਲਾਫ ਪੰਜਾਬ, ਦਿੱਲੀ, ਗੁਜਰਾਤ ਅਤੇ ਮੁੰਬਈ ਵਿੱਚ ਪੁਲਿਸ ਦੁਆਰਾ ਦਰਜ ਕੀਤੇ ਕਤਲ, ਕਤਲ ਦੀ ਕੋਸ਼ਿਸ਼, ਜਬਰੀ ਵਸੂਲੀ ਅਤੇ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਸਮੇਤ ਕਈ ਮਾਮਲੇ ਦਰਜ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।