ਸਲਮਾਨ ਨੇ ਜੇਲ੍ਹ ਦੇ ਦਿਨਾਂ ਨੂੰ ਕੀਤਾ ਯਾਦ! ਦੇਵੋਲੀਨਾ ਭੱਟਾਚਾਰਜੀ ਦਾ ਇਸ ਗੱਲ ''ਤੇ ਵੱਡਾ ਬਿਆਨ

01/18/2022 11:47:41 AM

ਨਵੀਂ ਦਿੱਲੀ (ਬਿਊਰੋ) - ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 15' ਦੇ 'ਵੀਕੈਂਡ ਦਾ ਵਾਰ' ਐਪੀਸੋਡ 'ਚ ਸਲਮਾਨ ਖ਼ਾਨ ਸ਼ੋਅ ਦੇ ਸਾਰੇ ਕੰਟੈਸਟੈਂਟ ਦੀ ਜਮ੍ਹ ਕੇ ਕਲਾਸ ਲਗਾਉਂਦੇ ਹਨ। 2 ਦਿਨ ਚੱਲਣ ਵਾਲੇ ਇਸ ਸ਼ੋਅ 'ਚ ਉਹ 'ਬਿੱਗ ਬੌਸ' ਦੇ ਘਰ 'ਚ ਮੌਜੂਦ ਕੰਟੈਸਟੈਂਟ ਕੋਲੋਂ ਕਈ ਟਾਸਕ ਵੀ ਕਰਵਾਉਂਦੇ ਹਨ। ਇਸ ਵੀਕੈਂਡ ਦਾ ਵਾਰ 'ਚ ਸਲਮਾਨ ਖ਼ਾਨ ਨੇ ਆਪਣੇ ਜੇਲ੍ਹ ਦੇ ਦਿਨਾਂ ਨੂੰ ਯਾਦ ਕੀਤਾ ਹੈ। ਐਤਵਾਰ ਨੂੰ ਪ੍ਰਸਾਰਿਤ ਹੋਣ ਵਾਲੇ ਇਸ ਐਪੀਸੋਡ 'ਚ ਆਪਣੇ ਜੇਲ੍ਹ ਜਾਣ ਦੀ ਗੱਲ ਦਾ ਜਿਕਰ ਕਰਦੇ ਹੋਏ ਦਿਖਾਈ ਦੇਣਗੇ। ਇਸ ਵਾਰ ਸਲਮਾਨ 'ਬਿੱਗ ਬੌਸ' ਦੇ ਘਰ 'ਚ ਰਹਿ ਰਹੇ ਕੰਟੈਸਟੈਂਟ ਨੂੰ ਪਰਦਾਫਾਸ਼ ਨਾਮ ਦਾ ਟਾਸਕ ਕਰਨ ਨੂੰ ਦੇਣਗੇ। ਇਸ ਟਾਸਕ 'ਚ ਸਾਰੇ ਕੰਟੈਸਟੈਂਟ ਨੂੰ ਇਕ-ਦੂਸਰੇ ਬਾਰੇ ਪਰਦਾਫਾਸ਼ ਕਰਨਾ ਹੋਵੇਗਾ। ਇਸ ਦੌਰਾਨ ਦੇਵੋਲੀਨਾ ਭੱਟਾਚਾਰਜੀ ਰਾਖੀ ਸਾਵੰਤ 'ਤੇ ਗੰਭੀਰ ਦੋਸ਼ ਲਗਾਉਂਦੀ ਹੈ। ਰਾਖੀ ਸਾਵੰਤ ਬਾਰੇ ਪਰਦਾਫਾਸ਼ ਕਰਦੇ ਹੋਏ ਦੇਵੋਲੀਨਾ ਭੱਟਾਚਾਰਜੀ ਕਹਿੰਦੀ ਹੈ ਕਿ ਰਾਖੀ ਦੋ ਦਿਨ ਜੇਲ੍ਹ 'ਚ ਰਹਿ ਚੁੱਕੀ ਹੈ। ਇਹ ਗੱਲ ਸੁਣ ਕੇ ਹਰ ਕੋਈ ਹੈਰਾਨ ਹੋ ਜਾਂਦਾ ਹੈ। ਸਲਮਾਨ ਖਾਨ ਇਹ ਗੱਲ ਸੁਣ ਕੇ ਕਹਿੰਦੇ ਹਨ ਕਿ ਤੁਹਾਡੇ ਹੋਸਟ ਵੀ ਜੇਲ੍ਹ ਜਾ ਕੇ ਆਏ ਹਨ। 

ਇਹ ਖ਼ਬਰ ਵੀ ਪੜ੍ਹੋ - ਜਦੋਂ ਕਪਿਲ ਸ਼ਰਮਾ ਨੇ ਅਰਚਨਾ ਨੂੰ ਲੈ ਕੇ ਫਰਾਹ ਖ਼ਾਨ ਨੂੰ ਕੀਤੀ ਇਹ ਰਿਕਵੈਸਟ ਤਾਂ ਅੱਗੋ ਮਿਲਿਆ ਇਹ ਜਵਾਬ

ਗੱਲ ਕਰੀਏ 'ਬਿੱਗ ਬੌਸ 15' ਦੀ ਤਾਂ ਇਸ ਵਾਰ 'ਵੀਕੈਂਡ ਕਾ ਵਾਰ' 'ਚ ਸਲਮਾਨ ਖ਼ਾਨ ਨੇ ਤੇਜਸਵੀ ਪ੍ਰਕਾਸ਼ ਦੀ ਜਮ੍ਹ ਕੇ ਕਲਾਸ ਲਗਾਈ ਹੈ। ਦਰਅਸਲ ਤੇਜਸਵੀ ਨੇ ਇਸ ਹਫ਼ਤੇ ਸ਼ੋਅ 'ਚ ਮੇਕਰਸ ਨੂੰ ਬਹੁਤ ਭਲਾ-ਬੁਰਾ ਕਿਹਾ ਸੀ। ਉਸ ਨੇ ਆਰੋਪ ਲਗਾਇਆ ਕਿ ਸਮੀਤਾ ਸ਼ੈਟੀ ਦਾ ਜਾਣਬੁੱਝ ਕੇ ਫੇਵਰ ਕੀਤਾ ਜਾ ਰਿਹਾ ਹੈ ਅਤੇ ਸਭ ਪਲਾਨਿੰਗ ਦੇ ਤਹਿਤ ਹੋ ਰਿਹਾ ਹੈ, ਜਿਸ ਨੂੰ ਲੈ ਕੇ ਸਲਮਾਨ ਨੇ ਤੇਜਸਵੀ ਦੀ ਜਮ੍ਹ ਕੇ ਕਲਾਸ ਲਗਾਈ ਹੈ। ਉਸ ਨੇ ਕਿਹਾ ਕਿ ਜਿਸ ਥਾਲੀ 'ਚ ਖਾਂਦੇ ਹੋ ਉਸੇ 'ਚ ਛੇਦ ਕੌਣ ਕਰਦਾ ਹੈ?

ਇਹ ਖ਼ਬਰ ਵੀ ਪੜ੍ਹੋ - Bigg Boss 15: ਰਾਖੀ ਸਾਵੰਤ ਨੇ ਕੀਤਾ ਖੁਲਾਸਾ, ਬਚਪਨ 'ਚ ਹੀ ਹੋ ਚੁੱਕੈ ਦੇਵੋਲੀਨਾ ਦਾ ਵਿਆਹ

ਇਨ੍ਹਾਂ ਸਾਰੇ ਦੋਸ਼ਾਂ ਖਿਲਾਫ਼ ਤੇਜਸਵੀ ਲਗਾਤਾਰ ਜਵਾਬ ਵੀ ਦੇ ਰਹੀ ਸੀ, ਜਿਸ ਕਾਰਨ ਸਲਮਾਨ ਨੇ ਉਸ ਨੂੰ 'ਸ਼ਟਅਪ' ਵੀ ਕਹਿ ਦਿੱਤਾ। ਸਲਮਾਨ ਇੱਥੇ ਹੀ ਨਹੀਂ ਰੁਕੇ ਤੇ ਅੱਗੇ ਕਿਹਾ ਕਿ ਉਹ ਆਪਣੇ ਬੁਆਏਫ੍ਰੈਂਡ ਕਰਨ ਕੁੰਦਰਾ ਦਾ ਸਨਮਾਨ ਵੀ ਨਹੀਂ ਕਰਦੀ। ਉੱਥੇ ਹੀ ਦੂਜੇ ਪਾਸੇ ਸਲਮਾਨ ਨੇ ਇਸ ਵਾਰ ਵੀ ਕਰਨ ਕੁੰਦਰਾ ਨੂੰ ਆਪਣੀ ਗਰਲਫ੍ਰੈਂਡ ਤੇਜਸਵੀ ਨੂੰ ਸਪੋਰਟ ਨਾਂ ਕਰਨ ਲਈ ਫਟਕਾਰ ਲਗਾਈ। ਸਲਮਾਨ ਨੇ ਪੁੱਛਿਆ ਕਿ ਟਾਸਕ ਦੌਰਾਨ ਉਸ ਨੇ ਤੇਜਸਵੀ ਦੀ ਮਦਦ ਕਿਉਂ ਨਹੀਂ ਕੀਤੀ। ਇਸ 'ਤੇ ਕਰਨ ਕੁਝ ਵੀ ਸਾਫ਼-ਸਾਫ਼ ਜਵਾਬ ਨਹੀਂ ਦੇ ਪਾਉਂਦੇ।

ਇਹ ਖ਼ਬਰ ਵੀ ਪੜ੍ਹੋ - 'ਹੁਨਰਬਾਜ਼' 'ਚ ਨਜ਼ਰ ਆਵੇਗੀ ਸ਼ਹਿਨਾਜ਼ ਗਿੱਲ, ਪ੍ਰੋਮੋ ਵੀਡੀਓ ਦੇਖ ਉਤਸ਼ਾਹਿਤ ਹੋਏ ਪ੍ਰਸ਼ੰਸਕ

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਸਾਡੇ ਨਾਲ ਜ਼ਰੂਰ ਸਾਂਝੀ ਕਰੋ।


sunita

Content Editor

Related News