ਅਰਬਾਜ਼ ਖ਼ਾਨ ਨੂੰ ਦੂਜੇ ਵਿਆਹ ਤੋਂ ਪਹਿਲਾਂ ਭਰਾ ਸਲਮਾਨ ਨੇ ਦਿੱਤੀ ਸੀ ਇਹ ਸਲਾਹ

Tuesday, Jan 30, 2024 - 02:28 PM (IST)

ਅਰਬਾਜ਼ ਖ਼ਾਨ ਨੂੰ ਦੂਜੇ ਵਿਆਹ ਤੋਂ ਪਹਿਲਾਂ ਭਰਾ ਸਲਮਾਨ ਨੇ ਦਿੱਤੀ ਸੀ ਇਹ ਸਲਾਹ

ਐਂਟਰਟੇਨਮੈਂਟ ਡੈਸਕ: ਬਾਲੀਵੁੱਡ ਦੇ ਦਬੰਗ ਸਲਮਾਨ ਖ਼ਾਨ ਵਲੋਂ ਹੋਸਟ ਕੀਤਾ ਗਿਆ 'ਬਿੱਗ ਬੌਸ 17' ਐਤਵਾਰ ਰਾਤ ਨੂੰ 6 ਘੰਟੇ ਲੰਬੇ ਐਪੀਸੋਡ ਨਾਲ ਖ਼ਤਮ ਹੋ ਗਿਆ। ਇਸ ਐਪੀਸੋਡ 'ਚ ਸਲਮਾਨ ਦੇ ਭਰਾ ਅਰਬਾਜ਼ ਖ਼ਾਨ ਅਤੇ ਸੋਹੇਲ ਖ਼ਾਨ ਵੀ ਨਜ਼ਰ ਆਏ ਸਨ। ਅਰਬਾਜ਼ ਅਤੇ ਸੋਹੇਲ ਨੂੰ 'ਵੀਕੈਂਡ ਕਾ ਵਾਰ' ਐਪੀਸੋਡ 'ਚ ਦੇਖਿਆ ਗਿਆ ਸੀ, ਜਿੱਥੇ ਉਨ੍ਹਾਂ ਨੇ ਖ਼ਾਸ ਟਾਸਕ ਲਈ ਪ੍ਰਤੀਯੋਗੀਆਂ ਨਾਲ ਗੱਲਬਾਤ ਕੀਤੀ ਸੀ।

ਪਿਛਲੇ ਮਹੀਨੇ ਮੇਕਅੱਪ ਆਰਟਿਸਟ ਸ਼ੂਰਾ ਖ਼ਾਨ ਨਾਲ ਵਿਆਹ ਕਰਨ ਵਾਲੇ ਅਰਬਾਜ਼ ਖ਼ਾਨ ਦਾ ਸਟੇਜ 'ਤੇ ਵਿਆਹ ਨਾਲ ਸਬੰਧਤ ਗੀਤ ਨਾਲ ਸਵਾਗਤ ਕੀਤਾ ਗਿਆ। ਗੀਤ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਅਰਬਾਜ਼ ਨੇ ਕਿਹਾ, "ਤੁਸੀਂ ਲੋਕ ਤਾਂ ਇੰਝ ਕਰ ਰਹੇ ਹੋ ਜਿਵੇਂ ਮੈਂ ਵਿਆਹ ਕਰਨ ਵਾਲਾ ਪਹਿਲਾ ਵਿਅਕਤੀ ਹਾਂ।" ਖ਼ਾਨ ਭਰਾਵਾਂ ਨਾਲ ਸਟੇਜ 'ਤੇ ਕਾਮੇਡੀਅਨ ਭਾਰਤੀ ਸਿੰਘ ਵੀ ਮੌਜੂਦ ਸੀ। ਉਨ੍ਹਾਂ ਨੇ ਅਰਬਾਜ਼ ਨੂੰ ਉਨ੍ਹਾਂ ਦੇ ਵਿਆਹ ਦਾ ਸੱਦਾ ਨਾ ਮਿਲਣ ਬਾਰੇ ਪੁੱਛਿਆ। ਇਸ 'ਤੇ ਅਰਬਾਜ਼ ਨੇ ਮਜ਼ਾਕ 'ਚ ਕਿਹਾ ਕਿ ਉਸ ਨੂੰ ਅਗਲੇ ਵਿਆਹ 'ਚ ਜ਼ਰੂਰ ਦੱਸਣਗੇ।

ਇਸ ਤੋਂ ਇਲਾਵਾ, ਭਾਰਤੀ ਨੇ ਸਲਮਾਨ ਨੂੰ ਅਰਬਾਜ਼ ਦੇ ਦੂਜੇ ਵਿਆਹ ਬਾਰੇ ਉਸ ਦੀ ਪ੍ਰਤੀਕਿਰਿਆ ਬਾਰੇ ਪੁੱਛਿਆ ਅਤੇ ਜਦੋਂ ਉਸ ਨੇ ਦੁਬਾਰਾ ਵਿਆਹ ਕਰਨ ਦੀ ਆਪਣੀ ਦਿਲਚਸਪੀ ਜ਼ਾਹਰ ਕੀਤੀ ਤਾਂ ਉਸ ਨੇ ਉਸ ਨੂੰ ਕੀ ਸਲਾਹ ਦਿੱਤੀ। ਸਲਮਾਨ ਨੇ ਮਜ਼ਾਕ 'ਚ ਕਿਹਾ, 'ਨਹੀਂ, ਉਹ ਮੇਰੀ ਗੱਲ ਨਹੀਂ ਸੁਣਦਾ। ਜੇ ਤੂੰ ਸੁਣਿਆ ਹੁੰਦਾ..." ਇਸ ਅਧੂਰੇ ਬਿਆਨ ਅਤੇ ਸਲਮਾਨ ਦੀ ਪਿਆਰ ਭਰੀ ਮੁਸਕਰਾਹਟ ਨੇ ਦਰਸ਼ਕਾਂ ਦਾ ਹਸਾ ਹੀ ਦਿੱਤਾ।  ਵਿਆਹਾਂ ਦੀ ਗੱਲ ਕਰੀਏ ਤਾਂ ਇਹ ਕਿਵੇਂ ਸੰਭਵ ਹੋ ਸਕਦਾ ਹੈ ਕਿ ਭਾਰਤੀ ਸਲਮਾਨ ਖ਼ਾਨ ਨੂੰ ਉਨ੍ਹਾਂ ਦੇ ਵਿਆਹ ਦੀ ਯੋਜਨਾ ਬਾਰੇ ਨਾ ਪੁੱਛੇ। ਇਸ 'ਤੇ ਸਲਮਾਨ ਨੇ ਕਿਹਾ, "ਨਹੀਂ, ਹੁਣ ਤੁਸੀਂ ਚਲੇ ਗਏ ਹੋ, ਹੁਣ ਮੈਂ ਆਪਣੀ ਜ਼ਿੰਦਗੀ 'ਚ ਕਦੇ ਵਿਆਹ ਨਹੀਂ ਕਰਾਂਗਾ।" ਭਾਰਤੀ ਨੇ ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ, "ਮੈਂ ਵਾਪਸ ਆ ਸਕਦੀ ਹਾਂ ਸਰ।"

ਇਹ ਖ਼ਬਰ ਵੀ ਪੜ੍ਹੋ : ਅਦਾਕਾਰਾ ਐਮੀ ਜੈਕਸਨ ਨੇ ਪ੍ਰੇਮੀ ਨਾਲ ਸਵਿਟਜ਼ਰਲੈਂਡ 'ਚ ਕਰਵਾਈ ਮੰਗਣੀ, ਤਸਵੀਰਾਂ ਵਾਇਰਲ

ਦੱਸਣਯੋਗ ਹੈ ਕਿ ਇਸ ਮਹੀਨੇ ਦੀ ਸ਼ੁਰੂਆਤ 'ਚ ਅਰਬਾਜ਼ ਖ਼ਾਨ ਨੇ ਆਪਣੀ ਪਤਨੀ ਸ਼ੂਰਾ ਖ਼ਾਨ ਦੇ 31ਵੇਂ ਜਨਮਦਿਨ 'ਤੇ ਪਾਰਟੀ ਰੱਖੀ ਸੀ। ਉਨ੍ਹਾਂ ਨੇ ਆਪਣੀ ਪਤਨੀ ਨਾਲ ਇਕ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਅਤੇ ਲਿਖਿਆ, ''ਜਨਮਦਿਨ ਮੁਬਾਰਕ ਮੇਰੇ ਪਿਆਰੇ ਸ਼ੂਰਾ। ਤੇਰੇ ਵਾਂਗ ਮੈਨੂੰ ਕੋਈ ਖੁਸ਼ ਨਹੀਂ ਰੱਖ ਸਕਦਾ। ਤੂੰ ਮੇਰੀ ਜ਼ਿੰਦਗੀ 'ਚ ਚਾਨਣ ਬਣ ਕੇ ਆਈ ਹੈ। ਮੈਂ ਤੁਹਾਡੇ ਨਾਲ ਬੁੱਢਾ ਹੋਣ ਦੀ ਉਮੀਦ ਕਰ ਰਿਹਾ ਹਾਂ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

sunita

Content Editor

Related News