ਕਾਲਾ ਹਿਰਨ ਮਾਮਲਾ : ਸਲਮਾਨ ਖ਼ਾਨ ਲਈ ਅਹਿਮ ਦਿਨ, ਜੋਧਪੁਰ ਦੀ ਅਦਾਲਤ ਅੱਜ ਕਰੇਗੀ ਫ਼ੈਸਲਾ

01/16/2021 3:27:58 PM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਬਲੈਕਬੱਕ ਕੇਸ (Blackbuck Case) ਮਾਮਲੇ ਨੂੰ ਲੈ ਕੇ ਸੁਰਖੀਆਂ 'ਚ ਰਹੇ ਹਨ। ਦੱਸਿਆ ਗਿਆ ਹੈ ਕਿ ਕਾਲੇ ਹਿਰਨ ਦੇ ਸ਼ਿਕਾਰ ਨਾਲ ਸਬੰਧਤ ਦੋ ਕੇਸ ਜੋਧਪੁਰ ਜ਼ਿਲ੍ਹਾ ਅਤੇ ਸੈਸ਼ਨ ਜੱਜ 'ਚ ਚੱਲ ਰਹੇ ਹਨ। 1 ਦਸੰਬਰ ਨੂੰ ਜੱਜ ਨੇ ਉਨ੍ਹਾਂ ਨੂੰ 16 ਜਨਵਰੀ ਨੂੰ ਅਦਾਲਤ 'ਚ ਪੇਸ਼ ਹੋਣ ਦਾ ਆਦੇਸ਼ ਦਿੱਤਾ ਸੀ। ਇਸ ਕੇਸ ਦੀ ਅੱਜ ਜੋਧਪੁਰ ਅਦਾਲਤ 'ਚ ਸੁਣਵਾਈ ਹੈ। ਅਦਾਲਤ ਨੇ 05 ਅਪ੍ਰੈਲ 2018 ਨੂੰ ਫ਼ੈਸਲਾ ਸੁਣਾਉਂਦਿਆਂ ਸਲਮਾਨ ਖ਼ਾਨ ਨੂੰ 5 ਸਾਲ ਦੀ ਸਜਾ ਸੁਣਾਈ। ਇਸੇ ਸਜ਼ਾ ਖ਼ਿਲਾਫ਼ ਸਲਮਾਨ ਖ਼ਾਨ ਦੀ ਅਪੀਲ 'ਤੇ ਅੱਜ ਸੁਣਵਾਈ ਹੈ। ਅਦਾਲਤ ਨੇ ਅਦਾਕਾਰ ਸੈਫ ਅਲੀ ਖ਼ਾਨ, ਅਦਾਕਾਰਾ ਨੀਲਮ, ਤੱਬੂ ਅਤੇ ਸੋਨਾਲੀ ਬੇਂਦਰੇ ਨੂੰ ਰਿਹਾਅ ਕਰਨ ਦੇ ਆਦੇਸ਼ ਦਿੱਤੇ ਸਨ। ਦੱਸ ਦਈਏ ਕਿ ਇਹ ਇਸ ਕੇਸ ਦੇ ਦੂਜੇ ਮੁਲਜ਼ਮ ਸਨ ਤੇ ਸਲਮਾਨ ਖ਼ਾਨ ਨੂੰ ਦੂਜੀ ਵਾਰ ਜੇਲ੍ਹ ਜਾਣਾ ਪਿਆ ਸੀ। ਹਾਲਾਂਕਿ, ਸਲਮਾਨ ਨੂੰ ਤਿੰਨ ਦਿਨਾਂ ਬਾਅਦ ਜ਼ਮਾਨਤ ਮਿਲ ਗਈ ਸੀ।

ਮੁਆਫ਼ੀ ਦੀ ਦਰਖਾਸਤ 'ਤੇ ਦਿਖ ਦਾ ਫ਼ੈਸਲਾ ਲਿਆ ਜਾ ਸਕਦਾ ਹੈ
ਜੋਧਪੁਰ 'ਚ ਅੱਜ ਸੁਣਵਾਈ ਹੋਣ ਵਾਲੇ ਕੇਸ 'ਚ ਸਲਮਾਨ ਖ਼ਾਨ ਨੇ 05 ਅਪ੍ਰੈਲ 2018 ਨੂੰ ਕਾਲੇ ਹਿਰਨ ਸ਼ਿਕਾਰ ਮਾਮਲੇ 'ਚ 5 ਸਾਲ ਦੀ ਸਜ਼ਾ ਦੇ ਫ਼ੈਸਲੇ ਵਿਰੁੱਧ ਅਰਜ਼ੀ ਦਾਇਰ ਕੀਤੀ। ਸਰਕਾਰ ਨੇ ਗ਼ੈਰਕਾਨੂੰਨੀ ਹਥਿਆਰ ਰੱਖਣ ਦੇ ਮਾਮਲੇ 'ਚ ਸਲਮਾਨ ਨੂੰ ਬਰੀ ਕਰਨ ਵਿਰੁੱਧ ਅਪੀਲ ਕੀਤੀ ਸੀ, ਜਿਸ ਦੀ ਸੁਣਵਾਈ ਹੋਣੀ ਹੈ। ਕਾਲੇ ਹਿਰਨ ਦੇ ਸ਼ਿਕਾਰ ਮਾਮਲੇ 'ਚ ਹੋਰ ਕਲਾਕਾਰਾਂ ਨੂੰ ਬਰੀ ਕਰਨ ਦੇ ਵਿਰੋਧ 'ਚ ਬਿਸ਼ਨੋਈ ਸਮਾਜ ਦੀ ਅਪੀਲ ਸੁਣੀ ਜਾਣੀ ਹੈ। ਸਲਮਾਨ ਖ਼ਾਨ ਦੇ ਵਕੀਲ ਵਲੋਂ ਦਿੱਤੀ ਗਈ ਸਥਾਈ ਹਾਜ਼ਰੀ ਮੁਆਫ਼ੀ ਦੀ ਅਰਜ਼ੀ 'ਤੇ ਵੀ ਅੱਜ ਫ਼ੈਸਲਾ ਲਿਆ ਜਾ ਸਕਦਾ ਹੈ। ਦੱਸ ਦਈਏ ਕਿ ਪਿਛਲੀ ਸੁਣਵਾਈ ਦੌਰਾਨ ਸਲਮਾਨ ਖ਼ਾਨ ਦੇ ਵਕੀਲ ਨੇ ਅਦਾਲਤ 'ਚ ਪੱਕੇ ਤੌਰ 'ਤੇ ਪੇਸ਼ੀ ਲਈ ਅਰਜ਼ੀ ਦਿੱਤੀ ਸੀ।

 

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News