ਨਵੀਂ ਫ਼ਿਲਮ ਦੇ ਸੈੱਟ ਤੋਂ ਸਲਮਾਨ ਖ਼ਾਨ ਨੇ ਸਾਂਝੀਆਂ ਕੀਤੀਆਂ ਸਟਾਈਲਿਸ਼ ਤਸਵੀਰਾਂ

Saturday, Oct 08, 2022 - 01:24 PM (IST)

ਨਵੀਂ ਫ਼ਿਲਮ ਦੇ ਸੈੱਟ ਤੋਂ ਸਲਮਾਨ ਖ਼ਾਨ ਨੇ ਸਾਂਝੀਆਂ ਕੀਤੀਆਂ ਸਟਾਈਲਿਸ਼ ਤਸਵੀਰਾਂ

ਮੁੰਬਈ (ਬਿਊਰੋ)– ਸਲਮਾਨ ਖ਼ਾਨ ਇਨ੍ਹੀਂ ਦਿਨੀਂ ਆਪਣੇ ਮਸ਼ਹੂਰ ਰਿਐਲਿਟੀ ਟੀ. ਵੀ. ਸ਼ੋਅ ‘ਬਿੱਗ ਬੌਸ’ ਨਾਲ ਧੂਮ ਮਚਾ ਰਹੇ ਹਨ। ‘ਬਿੱਗ ਬੌਸ’ ਦਾ 16ਵਾਂ ਸੀਜ਼ਨ ਸ਼ੁਰੂ ਹੋ ਚੁੱਕਾ ਹੈ। ਅਜਿਹੇ ’ਚ ਸ਼ੁੱਕਰਵਾਰ ਨੂੰ ਪਹਿਲਾ ‘ਵੀਕੈਂਡ ਕਾ ਵਾਰ’ ਲੈ ਕੇ ਸਲਮਾਨ ਖ਼ਾਨ ਘਰ ਅੰਦਰ ਗਏ। ‘ਬਿੱਗ ਬੌਸ’ ਦੇ ਘਰ ’ਚ ਮੁਕਾਬਲੇਬਾਜ਼ਾਂ ਨੂੰ ਸਲਮਾਨ ਖ਼ਾਨ ਨੇ ਗਿਆਨ ਤਾਂ ਦਿੱਤਾ ਹੀ, ਨਾਲ ਹੀ ਉਨ੍ਹਾਂ ਨਾਲ ਮਸਤੀ ਵੀ ਕੀਤੀ।

PunjabKesari

ਉਥੇ ਦੂਜੇ ਪਾਸੇ ਸੋਸ਼ਲ ਮੀਡੀਆ ’ਤੇ ਸਲਮਾਨ ਖ਼ਾਨ ਦਾ ਅਲੱਗ ਹੀ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਸਲਮਾਨ ਖ਼ਾਨ ਨੇ ਇੰਸਟਾਗ੍ਰਾਮ ’ਤੇ ਆਪਣੀ ਨਵੀਂ ਫ਼ਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਤੋਂ ਆਪਣੇ ਲੁੱਕ ਦੀਆਂ ਨਵੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

PunjabKesari

ਆਪਣੀ ਨਵੀਂ ਫ਼ਿਲਮ ਦੀ ਪ੍ਰਮੋਸ਼ਨ ਕਰਨ ਦਾ ਕੋਈ ਮੌਕਾ ਸਲਮਾਨ ਖ਼ਾਨ ਨਹੀਂ ਛੱਡ ਰਹੇ ਹਨ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਆਪਣੀ ਫ਼ਿਲਮ ਤੋਂ ਦੂਜੀ ਲੁੱਕ ਸਾਂਝੀ ਕੀਤੀ ਸੀ। ਉਨ੍ਹਾਂ ਦੱਸਿਆ ਸੀ ਕਿ ਪਹਿਲੀ ਲੁੱਕ ਕਿਸੇ ਦੇ ਭਰਾ ਦੀ ਸੀ ਤੇ ਇਹ ਨਵੀਂ ਲੁੱਕ ਕਿਸੇ ਦੀ ਜਾਨ ਦੀ ਹੈ। ਤਸਵੀਰ ’ਚ ਉਨ੍ਹਾਂ ਨੂੰ ਟਕਸੀਡੋ ਪਹਿਨੇ ਦੇਖਿਆ ਗਿਆ ਸੀ। ਅੱਖਾਂ ’ਤੇ ਐਨਕਾਂ ਲਗਾਈ ਸਲਮਾਨ ਜ਼ਬਰਦਸਤ ਪੋਜ਼ ਦੇ ਰਹੇ ਸਨ।

PunjabKesari

ਹੁਣ ਸਲਮਾਨ ਖ਼ਾਨ ਨੇ ਨਵੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ’ਚ ਉਨ੍ਹਾਂ ਦੇ ਲੁੱਕ ਨੂੰ ਅਲੱਗ ਅੰਦਾਜ਼ ’ਚ ਦੇਖਿਆ ਜਾ ਸਕਦਾ ਹੈ। ਆਪਣੀਆਂ ਐਨਕਾਂ ਤੇ ਬਲੇਜ਼ਰ ਨੂੰ ਸਲਮਾਨ ਖ਼ਾਨ ਨੇ ਉਤਾਰ ਦਿੱਤਾ ਹੈ। ਉਥੇ ਕੁਰਸੀ ’ਤੇ ਬੈਠੇ ਸਲਮਾਨ ਦੂਜੇ ਪਾਸੇ ਦੇਖ ਰਹੇ ਹਨ ਤੇ ਪੋਜ਼ ਦੇ ਰਹੇ ਹਨ। ਇਕ ਤਸਵੀਰ ’ਚ ਉਨ੍ਹਾਂ ਨੂੰ ਸਟਾਈਲ ਨਾਲ ਬੈਠੇ ਦੇਖਿਆ ਜਾ ਸਕਦਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News