ਸਲਮਾਨ ਖ਼ਾਨ ਦੀਆਂ ਵਧੀਆਂ ਮੁਸ਼ਕਿਲਾਂ, ਕੋਰਟ ਨੇ ਕਿਹਾ- ‘ਗੁਆਂਢੀ ਕੋਲ ਨੇ ਸਬੂਤ’

03/31/2022 5:15:59 PM

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਦਾ ਵਿਵਾਦਾਂ ਨਾਲ ਕਾਫੀ ਪੁਰਾਣਾ ਰਿਸ਼ਤਾ ਹੈ। ਬੀਤੇ ਕੁਝ ਸਾਲਾਂ ’ਚ ਕਈ ਤਰ੍ਹਾਂ ਦੇ ਵਿਵਾਦਾਂ ਨਾਲ ਸਲਮਾਨ ਦਾ ਨਾਂ ਜੁੜਦਾ ਆ ਰਿਹਾ ਹੈ। ਹਾਲ ਹੀ ’ਚ ਸਲਮਾਨ ਖ਼ਾਨ ਦੇ ਗੁਆਂਢੀ ਕੇਤਨ ਕੱਕੜ ਨੇ ਉਨ੍ਹਾਂ ’ਤੇ ਗੰਭੀਰ ਦੋਸ਼ ਲਗਾਏ ਸਨ।

ਇਸ ਤੋਂ ਬਾਅਦ ਸਲਮਾਨ ਖ਼ਾਨ ਵੀ ਆਪਣੇ ਗੁਆਂਢੀ ਨੂੰ ਜਵਾਬ ਦਿੰਦੇ ਨਜ਼ਰ ਆਏ। ਅਦਾਕਾਰ ਨੇ ਆਪਣੀ ਗੁਆਂਢੀ ਖ਼ਿਲਾਫ਼ ਇਮੇਜ ਖ਼ਰਾਬ ਕਰਨ ਲਈ ਮਾਨਹਾਨੀ ਦਾ ਕੇਸ ਕੀਤਾ ਸੀ। ਫਿਲਹਾਲ ਸਲਮਾਨ ਖ਼ਾਨ ਨੂੰ ਇਸ ਮਾਮਲੇ ’ਚ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਮਿਸ ਯੂਨੀਵਰਸ ਹਰਨਾਜ਼ ਕੌਰ ਸੰਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕੀਤੀ ਮੁਲਾਕਾਤ

ਤਾਜ਼ਾ ਜਾਣਕਾਰੀ ਮੁਤਾਬਕ ਮੁੰਬਈ ਦੀ ਅਦਾਲਤ ਵਲੋਂ ਇਹ ਸਾਫ ਕਰ ਦਿੱਤਾ ਗਿਆ ਹੈ ਕਿ ਕੇਤਨ ਕੱਕੜ ਕੋਲ ਜੋ ਸਬੂਤ ਹਨ, ਉਹ ਸਹੀ ਹਨ।

ਦੱਸ ਦੇਈਏ ਕਿ ਕੇਤਨ ਕੱਕੜ ਐੱਨ. ਆਰ. ਆਈ. ਹੈ ਤੇ ਸਲਮਾਨ ਖ਼ਾਨ ਦੇ ਪਨਵੇਲ ਫਾਰਮਹਾਊਸ ਦੇ ਗੁਆਂਢ ’ਚ ਹੀ ਉਸ ਦਾ ਘਰ ਹੈ। ਆਪਣੇ ਯੂਟਿਊਬ ਚੈਨਲ ’ਤੇ ਕੇਤਨ ਨੇ ਸਲਮਾਨ ਖ਼ਾਨ ’ਤੇ ਨਿਸ਼ਾਨਾ ਵਿੰਨ੍ਹਿਆ ਸੀ।

ਉਸ ਨੇ ਸਲਮਾਨ ਖ਼ਾਨ ਦੇ ਫਾਰਮਹਾਊਸ ਨੂੰ ਲੈ ਕੇ ਕਈ ਅਜਿਹੀਆਂ ਗੱਲਾਂ ਆਖੀਆਂ ਸਨ, ਜਿਨ੍ਹਾਂ ’ਤੇ ਯਕੀਨ ਕਰਨਾ ਮੁਸ਼ਕਿਲ ਸੀ।

ਇਹ ਖ਼ਬਰ ਵੀ ਪੜ੍ਹੋ : ਗਾਇਕ ਹਰਜੀਤ ਹਰਮਨ ਨੇ ਕੀਤੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ

ਇਸ ਮਾਮਲੇ ’ਚ ਸਲਮਾਨ ਖ਼ਾਨ ਦੇ ਵਕੀਲ ਪ੍ਰਦੀਪ ਗਾਂਧੀ ਦਾ ਪੱਖ ਵੀ ਸਾਹਮਣੇ ਆਇਆ ਹੈ। ਅਦਾਕਾਰ ਦੇ ਵਕੀਲ ਦਾ ਕਹਿਣਾ ਹੈ ਕਿ ਕੇਤਨ ਕੱਕੜ ਨੇ ਸਲਮਾਨ ਖ਼ਾਨ ਦੇ ਫਾਰਮਹਾਊਸ ਦੇ ਗੁਆਂਢ ’ਚ ਹੀ ਜ਼ਮੀਨ ਲੈਣ ਦੀ ਕੋਸ਼ਿਸ਼ ਕੀਤੀ ਸੀ। ਜ਼ਮੀਨ ਦੇ ਲੈਣ-ਦੇਣ ਨੂੰ ਵਾਰ-ਵਾਰ ਰੱਦ ਕੀਤਾ ਜਾਂਦਾ ਰਿਹਾ ਕਿਉਂਕਿ ਇਹ ਅਵੈਧ ਸੀ। ਇਸ ਮਾਮਲੇ ਤੋਂ ਬਾਅਦ ਤੋਂ ਹੀ ਕੇਤਨ ਨੇ ਸਲਮਾਨ ਖ਼ਾਨ ਤੇ ਉਸ ਦੇ ਪਰਿਵਾਰ ਖ਼ਿਲਾਫ਼ ਝੂਠੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ।

ਕੇਤਨ ਦੇ ਵਕੀਲ ਵਲੋਂ ਇਹ ਸਾਫ ਕੀਤਾ ਗਿਆ ਹੈ ਕਿ ਰਿਟਾਇਰਮੈਂਟ ਤੋਂ ਬਾਅਦ ਕੇਤਨ ਇਥੇ ਰਹਿਣਾ ਚਾਹੁੰਦੇ ਸਨ। ਉਨ੍ਹਾਂ ਨੇ ਸਾਲ 1996 ’ਚ ਜ਼ਮੀਨ ਲਈ ਸੀ। ਵਕੀਲ ਦਾ ਦਾਅਵਾ ਹੈ ਕਿ ਬੀਤੇ 7-8 ਸਾਲਾਂ ਤੋਂ ਸਲਮਾਨ ਤੇ ਉਸ ਦਾ ਪਰਿਵਾਰ ਕੇਤਨ ਦੀ ਜ਼ਮੀਨ ’ਤੇ ਆਪਣਾ ਹੱਕ ਜਮਾਈ ਬੈਠਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News