ਸਲਮਾਨ ਖ਼ਾਨ ਤੇ ਕਰਨ ਜੌਹਰ ਦੀ ਮੰਗ ਕਾਰਨ ਵਿਗੜ ਰਹੀ ‘ਦਿ ਬੁੱਲ’! ਸ਼ੁਰੂ ਹੋਣ ਤੋਂ ਪਹਿਲਾਂ ਹੀ ਰੁਕੀ ਫ਼ਿਲਮ

Thursday, Feb 15, 2024 - 02:53 PM (IST)

ਸਲਮਾਨ ਖ਼ਾਨ ਤੇ ਕਰਨ ਜੌਹਰ ਦੀ ਮੰਗ ਕਾਰਨ ਵਿਗੜ ਰਹੀ ‘ਦਿ ਬੁੱਲ’! ਸ਼ੁਰੂ ਹੋਣ ਤੋਂ ਪਹਿਲਾਂ ਹੀ ਰੁਕੀ ਫ਼ਿਲਮ

ਮੁੰਬਈ (ਬਿਊਰੋ)– ਪਿਛਲੇ ਸਾਲ ਸਲਮਾਨ ਖ਼ਾਨ ਦੀਆਂ ਦੋ ਫ਼ਿਲਮਾਂ ਰਿਲੀਜ਼ ਹੋਈਆਂ ਸਨ ਪਰ ਦੋਵੇਂ ਬਾਕਸ ਆਫਿਸ ’ਤੇ ਕੁਝ ਖ਼ਾਸ ਕਮਾਲ ਨਹੀਂ ਕਰ ਸਕੀਆਂ। ‘ਟਾਈਗਰ 3’ ਤੋਂ ਬਾਅਦ ਤੋਂ ਹੀ ਸਲਮਾਨ ਖ਼ਾਨ ਆਪਣੇ ਆਉਣ ਵਾਲੇ ਪ੍ਰਾਜੈਕਟਾਂ ’ਚ ਰੁੱਝੇ ਹੋਏ ਹਨ। ਹਾਲਾਂਕਿ ਸਾਲ 2024 ’ਚ ਉਨ੍ਹਾਂ ਦੀ ਕੋਈ ਵੀ ਫ਼ਿਲਮ ਰਿਲੀਜ਼ ਨਹੀਂ ਹੋਵੇਗੀ। ਇਹ ਸਿਰਫ਼ ਇਕ ਸਾਲ ਦੀ ਤਿਆਰੀ ਹੈ। ਇਸ ਸਾਲ ਉਹ ਆਉਣ ਵਾਲੀਆਂ ਫ਼ਿਲਮਾਂ ’ਤੇ ਕੰਮ ਕਰਨਗੇ। ਖੈਰ ਪਿਛਲੇ ਕਈ ਦਿਨਾਂ ਤੋਂ ਜਿਹੜੀ ਫ਼ਿਲਮ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਉਹ ਹੈ ‘ਦਿ ਬੁੱਲ’। ਇਸ ਫ਼ਿਲਮ ਨੂੰ ਕਰਨ ਜੌਹਰ ਪ੍ਰੋਡਿਊਸ ਕਰ ਰਹੇ ਹਨ। ਹਾਲ ਹੀ ’ਚ ਪਤਾ ਲੱਗਾ ਹੈ ਕਿ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਵਾਲੀ ਹੈ ਪਰ ਇਸ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਹੀ ਰੋਕ ਦਿੱਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਬਾਲੀਵੁੱਡ ਦੇ ਗ੍ਰੀਕ ਗੌਡ ਰਿਤਿਕ ਰੋਸ਼ਨ ਨੂੰ ਲੱਗੀ ਸੱਟ, ਤਸਵੀਰਾਂ ਵੇਖ ਫਿਕਰਾਂ 'ਚ ਪਏ ਫੈਨਜ਼

ਕਰਨ ਜੌਹਰ ਸਲਮਾਨ ਖ਼ਾਨ ਦੀ ਫ਼ਿਲਮ ‘ਦਿ ਬੁੱਲ’ ਲਈ ਕਾਫ਼ੀ ਤਿਆਰੀਆਂ ਕਰ ਰਹੇ ਹਨ। ਕਾਰਨ ਇਹ ਹੈ ਕਿ ਇਹ ਫ਼ਿਲਮ ਅਸਲ ਘਟਨਾ ਤੋਂ ਪ੍ਰੇਰਿਤ ਹੈ। ਅਜਿਹੇ ’ਚ ਇਸ ਨੂੰ ਬਣਾਉਣ ’ਚ ਵੀ ਸਮਾਂ ਲੱਗੇਗਾ। ਇਸ ਦੇ ਲਈ ਸਲਮਾਨ ਖ਼ਾਨ ਨੂੰ ਕਾਫ਼ੀ ਸਰੀਰਕ ਬਦਲਾਅ ਕਰਨੇ ਪੈਣਗੇ। ਸਲਮਾਨ ਪਹਿਲਾਂ ਹੀ ਇਸ ਦੀ ਸ਼ੁਰੂਆਤ ਕਰ ਚੁੱਕੇ ਹਨ। ਸਭ ਕੁਝ ਹੋ ਰਿਹਾ ਹੈ, ਫਿਰ ਸ਼ੂਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਿਉਂ ਰੋਕ ਦਿੱਤੀ ਗਈ?

ਸ਼ੂਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਰੁੱਕ ਗਈ ‘ਦਿ ਬੁੱਲ’!
ਸਲਮਾਨ ਖ਼ਾਨ ਦੀ ਫ਼ਿਲਮ ‘ਦਿ ਬੁੱਲ’ ਨੂੰ ਲੈ ਕੇ ਕਈ ਵੱਡੇ ਅਪਡੇਟਸ ਲਗਾਤਾਰ ਸਾਹਮਣੇ ਆ ਰਹੇ ਹਨ। ਹਾਲ ਹੀ ’ਚ ਸ਼ੂਟਿੰਗ ਸ਼ੁਰੂ ਹੋਣ ਦੀਆਂ ਖ਼ਬਰਾਂ ਆਈਆਂ ਸਨ। ਹੁਣ ਫ਼ਿਲਮ ਨੂੰ ਰੋਕਣ ਦਾ ਮਾਮਲਾ ਸਾਹਮਣੇ ਆਇਆ ਹੈ। ਬਾਲੀਵੁੱਡ ਹੰਗਾਮਾ ਦੀ ਰਿਪੋਰਟ ਮੁਤਾਬਕ ਇਹ ਮਾਮਲਾ ਸਲਮਾਨ ਖ਼ਾਨ ਤੇ ਕਰਨ ਜੌਹਰ ਵਿਚਾਲੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਫਸਿਆ ਹੋਇਆ ਹੈ। ਦੋਵੇਂ ਆਪਣੇ ਵਿਚਾਰਾਂ ’ਤੇ ਅੜੇ ਹਨ, ਜਿਸ ਕਾਰਨ ਸ਼ੂਟਿੰਗ ’ਚ ਦੇਰੀ ਹੋ ਰਹੀ ਹੈ। ਸਲਮਾਨ ਦੀ ਇਸ ਫ਼ਿਲਮ ’ਤੇ ਪਾਣੀ ਵਾਂਗ ਖ਼ਰਚ ਹੋ ਰਿਹਾ ਹੈ। ਅਜਿਹੇ ’ਚ ਕਰਨ ਜੌਹਰ ਚਾਹੁੰਦੇ ਹਨ ਕਿ ਸਲਮਾਨ ਖ਼ਾਨ ਇਕ ਡੀਲ ਸਾਈਨ ਕਰਨ। ਇਹ ਬੈਕ-ਐਂਡ ਡੀਲ ਹੋਵੇਗੀ। ਇਸ ਸੌਦੇ ਤਹਿਤ ਉਸ ਨੂੰ ਨਿਰਮਾਤਾ ਵਲੋਂ ਹੋਣ ਵਾਲੇ ਮੁਨਾਫ਼ੇ ’ਚੋਂ ਕੁਝ ਹਿੱਸਾ ਮਿਲੇਗਾ।

ਮੁਨਾਫ਼ਾ ਹੋਵੇਗਾ ਪਰ ਫ਼ਿਲਮ ਰਿਲੀਜ਼ ਹੋਣ ਤੋਂ ਬਾਅਦ। ਅਜਿਹੇ ’ਚ ਸਲਮਾਨ ਇਸ ਡੀਲ ਲਈ ਤਿਆਰ ਨਹੀਂ ਹਨ। ਉਹ ਫ਼ਿਲਮ ਲਈ ਐਡਵਾਂਸ ਪੈਸੇ ਦੀ ਮੰਗ ਕਰ ਰਹੇ ਹਨ। ਹਿਸਾਬ-ਕਿਤਾਬ ਨੂੰ ਅਜੇ ਤੱਕ ਅੰਤਿਮ ਰੂਪ ਨਹੀਂ ਦਿੱਤਾ ਗਿਆ ਹੈ, ਜਿਸ ਕਾਰਨ ਸਾਨੂੰ ਫ਼ਿਲਮ ਨੂੰ ਫਲੋਰ ’ਤੇ ਲਿਜਾਣ ’ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਕਰਨ ਜੌਹਰ ਨੇ ਸਲਮਾਨ ਤੋਂ ਕੁਝ ਸਮਾਂ ਮੰਗਿਆ ਹੈ। ਇਸ ਸਮੇਂ ਦੌਰਾਨ ਉਹ ਫ਼ਿਲਮ ਦੇ ਵਿੱਤੀ ਢਾਂਚੇ ਨੂੰ ਦੁਬਾਰਾ ਬਣਾਉਣਾ ਚਾਹੁੰਦੇ ਹਨ।

ਦਰਅਸਲ, 25 ਸਾਲ ਬਾਅਦ ਕਰਨ ਜੌਹਰ ਤੇ ਸਲਮਾਨ ਖ਼ਾਨ ਨੇ ‘ਦਿ ਬੁੱਲ’ ਲਈ ਹੱਥ ਮਿਲਾਇਆ ਹੈ। ਪਤਾ ਲੱਗਾ ਹੈ ਕਿ ਸਲਮਾਨ ਖ਼ਾਨ ਵੀ ਇਸ ਲਈ ਕਾਫ਼ੀ ਖ਼ੁਸ਼ ਹਨ ਪਰ ਉਹ ਨਿੱਜੀ ਨੁਕਸਾਨ ਦੀ ਕੀਮਤ ’ਤੇ ਅਜਿਹਾ ਨਹੀਂ ਕਰਨਾ ਚਾਹੁੰਦੇ। ਸਲਮਾਨ ਨੂੰ ਫ਼ਿਲਮ ਦੀ ਸਕ੍ਰਿਪਟ ਕਾਫ਼ੀ ਪਸੰਦ ਆਈ ਹੈ ਪਰ ਹੁਣ ਮਾਮਲਾ ਪੈਸਿਆਂ ਦੇ ਮੁੱਦੇ ’ਤੇ ਅਟਕਦਾ ਨਜ਼ਰ ਆ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News