2 ਪਸਲੀਆਂ ਟੁੱਟਣ ਦੇ ਬਾਵਜੂਦ ਵੀ ਸਲਮਾਨ ਖ਼ਾਨ ਕਰ ਰਹੇ ਹਨ ਸ਼ੂਟਿੰਗ

Friday, Sep 06, 2024 - 12:52 PM (IST)

2 ਪਸਲੀਆਂ ਟੁੱਟਣ ਦੇ ਬਾਵਜੂਦ ਵੀ ਸਲਮਾਨ ਖ਼ਾਨ ਕਰ ਰਹੇ ਹਨ ਸ਼ੂਟਿੰਗ

ਮੁੰਬਈ- ਸਲਮਾਨ ਖ਼ਾਨ ਦੇਸ਼ ਦੇ ਸਭ ਤੋਂ ਮਸ਼ਹੂਰ ਸਿਤਾਰਿਆਂ 'ਚੋਂ ਇੱਕ ਹਨ, ਉਨ੍ਹਾਂ ਦੇ ਬਹੁਤ ਸਾਰੇ ਪ੍ਰਸ਼ੰਸਕ ਹਨ ਜੋ ਅਦਾਕਾਰ ਦੇ ਹਰ ਨਵੇਂ ਅਪਡੇਟ ਦਾ ਇੰਤਜ਼ਾਰ ਕਰਦੇ ਹਨ। ਆਪਣੀਆਂ ਫਿਲਮਾਂ ਤੋਂ ਇਲਾਵਾ ਅਦਾਕਾਰ ਭਾਰਤੀ ਟੈਲੀਵਿਜ਼ਨ 'ਤੇ ਸਭ ਤੋਂ ਪਿਆਰੇ ਮੇਜ਼ਬਾਨਾਂ 'ਚੋਂ ਇੱਕ ਹੈ। ਅਦਾਕਾਰ ਇਕ ਵਾਰ ਫਿਰ 'ਬਿੱਗ ਬੌਸ 18' ਦੀ ਮੇਜ਼ਬਾਨੀ ਕਰਨ ਲਈ ਤਿਆਰ ਹੈ ਅਤੇ 5 ਸਤੰਬਰ, 2024 ਨੂੰ ਇਸ ਦਾ ਪ੍ਰੋਮੋ ਸ਼ੂਟ ਸ਼ੁਰੂ ਕੀਤਾ ਹੈ। ਹਾਲ ਹੀ 'ਚ ਅਦਾਕਾਰ ਨੂੰ ਮੀਡੀਆ ਦੁਆਰਾ ਦੇਖਿਆ ਗਿਆ ਸੀ, ਜਿੱਥੇ ਉਸ ਨੇ ਸਭ ਨੂੰ ਆਪਣੀ ਪਸਲੀ ਦੀ ਸੱਟ ਬਾਰੇ ਅਪਡੇਟ ਦਿੱਤੀ ਸੀ।ਹਾਲ ਹੀ 'ਚ 'ਬਿੱਗ ਬੌਸ 18' ਦੇ ਪ੍ਰੋਮੋ ਸ਼ੂਟ 'ਚ ਸਲਮਾਨ ਖ਼ਾਨ ਕਾਫੀ ਖੂਬਸੂਰਤ ਅੰਦਾਜ਼ 'ਚ ਨਜ਼ਰ ਆਏ ਸਨ। 

 

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

ਭਾਈਜਾਨ ਮੀਡੀਆ ਦੇ ਸਾਹਮਣੇ ਬੇਚੈਨ ਨਜ਼ਰ ਆਏ ਅਤੇ ਉਹ ਵਾਰ- ਵਾਰ ਪਸਲੀਆਂ ਨੂੰ ਛੂਹ ਰਹੇ ਸਨ ਤਾਂ ਪੈਪ ਉਨ੍ਹਾਂ ਤੋਂ ਪਿੱਛੇ ਹਟ ਗਏ। ਸਲਮਾਨ ਖ਼ਾਨ ਨੇ ਵੀ ਉਨ੍ਹਾਂ ਦਾ ਧੰਨਵਾਦ ਕੀਤਾ ਕਿਉਂਕਿ ਉਨ੍ਹਾਂ ਨੇ ਉਨ੍ਹਾਂ ਨੂੰ ਅੰਦਰ ਆਉਣ ਅਤੇ ਆਪਣੀਆਂ ਤਸਵੀਰਾਂ ਖਿੱਚਣ ਦੀ ਇਜਾਜ਼ਤ ਦਿੱਤੀ। ਗੱਲਬਾਤ ਦੌਰਾਨ ਸਲਮਾਨ ਨੇ ਦੱਸਿਆ ਕਿ ਉਨ੍ਹਾਂ ਦੀਆਂ ਦੋ ਪਸਲੀਆਂ ਟੁੱਟ ਗਈਆਂ ਸਨ। ਆਪਣੇ ਪ੍ਰਸ਼ੰਸਕਾਂ ਦੁਆਰਾ ਆਨਲਾਈਨ ਸ਼ੇਅਰ ਕੀਤੀ ਇੱਕ ਵੀਡੀਓ ਕਲਿੱਪ 'ਚ ਅਦਾਕਾਰ ਨੇ ਆਪਣੀ ਸੱਟ ਦੀ ਗੰਭੀਰਤਾ ਨੂੰ ਸਾਂਝਾ ਕੀਤਾ ਅਤੇ ਕਿਹਾ - 2 ਪਸਲੀਆਂ ਟੁੱਟ ਗਈਆਂ ਹਨ।

ਇਹ ਖ਼ਬਰ ਵੀ ਪੜ੍ਹੋ - ਸ਼ੋਅ ਦੇ ਸੈੱਟ 'ਤੇ ਇਸ ਅਦਾਕਾਰਾ ਨਾਲ ਹੋਇਆ ਹਾਦਸਾ, ਵਾਲ-ਵਾਲ ਬਚੀ ਜਾਨ

ਕੁਝ ਦਿਨ ਪਹਿਲਾਂ ਸਲਮਾਨ ਖ਼ਾਨ ਨੇ ਮੁੰਬਈ 'ਚ ਇਕ ਈਵੈਂਟ 'ਚ ਸ਼ਿਰਕਤ ਕੀਤੀ ਸੀ। ਇਸ ਈਵੈਂਟ 'ਚ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਕਈ ਵੱਡੀਆਂ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ। ਦਬੰਗ ਅਦਾਕਾਰ ਨੇ ਸਲੇਟੀ ਟੀ-ਸ਼ਰਟ ਅਤੇ ਨੀਲੀ ਜੀਨਸ ਨਾਲ ਆਪਣੀ ਦਿੱਖ ਨੂੰ ਸਧਾਰਨ ਰੱਖਿਆ। ਹਾਲਾਂਕਿ ਈਵੈਂਟ 'ਚ ਬੈਠਣ ਜਾਂ ਖੜ੍ਹੇ ਹੋਣ ਦੇ ਦੌਰਾਨ ਉਹ ਵਾਰ-ਵਾਰ ਦਰਦ 'ਚ ਚੀਕਦੇ ਹੋਏ ਅਤੇ ਆਪਣੀਆਂ ਪਸਲੀਆਂ ਨੂੰ ਛੂਹਦੇ ਹੋਏ ਵੀ ਦੇਖਿਆ ਗਿਆ। ਵੀਡੀਓ ਵਾਇਰਲ ਹੁੰਦੇ ਹੀ ਪ੍ਰਸ਼ੰਸਕਾਂ ਨੇ ਅਦਾਕਾਰ ਲਈ ਆਪਣੀ ਚਿੰਤਾ ਜ਼ਾਹਰ ਕੀਤੀ। ਪਰ ਉਨ੍ਹਾਂ ਦੀ ਸੱਟ ਦੀ ਗੰਭੀਰਤਾ ਬਾਰੇ ਕੋਈ ਅਪਡੇਟ ਨਹੀਂ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News