ਬੱਚੇ ਨੇ ਛੂਹੇ ਸਲਮਾਨ ਖ਼ਾਨ ਦੇ ਪੈਰ, ''ਸਿਕੰਦਰ'' ਅਦਾਕਾਰ ਦੇ ਰਿਐਕਸ਼ਨ ਨੇ ਜਿੱਤਿਆ ਫੈਨਜ਼ ਦਾ ਦਿਲ

Thursday, Aug 29, 2024 - 04:54 PM (IST)

ਬੱਚੇ ਨੇ ਛੂਹੇ ਸਲਮਾਨ ਖ਼ਾਨ ਦੇ ਪੈਰ, ''ਸਿਕੰਦਰ'' ਅਦਾਕਾਰ ਦੇ ਰਿਐਕਸ਼ਨ ਨੇ ਜਿੱਤਿਆ ਫੈਨਜ਼ ਦਾ ਦਿਲ

ਨਵੀਂ ਦਿੱਲੀ : ਸਲਮਾਨ ਖ਼ਾਨ ਬਾਲੀਵੁੱਡ ਦੇ ਉਨ੍ਹਾਂ ਸਿਤਾਰਿਆਂ 'ਚੋਂ ਇਕ ਹਨ, ਜਿਨ੍ਹਾਂ ਦੇ ਪ੍ਰਸ਼ੰਸਕ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਲਗਭਗ ਹਰ ਕੋਈ ਹੈ। ਉਨ੍ਹਾਂ ਦੀ ਫੈਨ ਫਾਲੋਇੰਗ ਦੇਸ਼ 'ਚ ਹੀ ਨਹੀਂ ਵਿਦੇਸ਼ਾਂ 'ਚ ਵੀ ਹੈ। ਅਦਾਕਾਰ ਦੀ ਇੱਕ ਝਲਕ ਪਾਉਣ ਲਈ ਹਰ ਕੋਈ ਬੇਤਾਬ ਹੈ। ਹੁਣ ਭਾਈਜਾਨ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਨੂੰ ਲੋਕ ਕਾਫ਼ੀ ਪਸੰਦ ਵੀ ਕਰ ਰਹੇ ਹਨ। ਦਰਅਸਲ, ਸਲਮਾਨ ਨੇ ਹਾਲ ਹੀ 'ਚ ਇਕ ਈਵੈਂਟ 'ਚ ਸ਼ਿਰਕਤ ਕੀਤੀ, ਜਿੱਥੇ ਇਕ ਬੱਚਾ ਵੀ ਉਨ੍ਹਾਂ ਨੂੰ ਮਿਲਿਆ। ਇਸ ਦੌਰਾਨ ਬੱਚੇ ਨੇ ਸਟੇਜ 'ਤੇ ਦਬੰਗ ਖ਼ਾਨ ਦੇ ਪੈਰ ਛੂਹੇ। ਫਿਰ ਭਾਈਜਾਨ ਨੇ ਕੁਝ ਅਜਿਹਾ ਕੀਤਾ, ਜਿਸ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ। ਹੁਣ ਉਨ੍ਹਾਂ ਦਾ ਇਹ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

ਬੱਚੇ ਨੇ ਛੂਹੇ ਸਲਮਾਨ ਦੇ ਪੈਰ
ਵਰਿੰਦਰ ਚਾਵਲਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇਕ ਬੱਚਾ ਸਟੇਜ 'ਤੇ ਜਾਂਦਾ ਹੈ ਅਤੇ ਪਹਿਲਾਂ 'ਸਿਕੰਦਰ' ਸਟਾਰ ਨੂੰ ਗਲੇ ਲਗਾਉਂਦਾ ਹੈ ਅਤੇ ਫਿਰ ਉਸ ਨੂੰ ਪੇਂਟਿੰਗ ਦਿਖਾਉਂਦਾ ਹੈ, ਜਿਸ 'ਤੇ ਭਾਈਜਾਨ ਆਪਣਾ ਆਟੋਗ੍ਰਾਫ ਵੀ ਦਿੰਦੇ ਹਨ।
ਇਸ ਤੋਂ ਬਾਅਦ ਬੱਚਾ ਜਾਣ ਤੋਂ ਪਹਿਲਾਂ ਸਲਮਾਨ ਖ਼ਾਨ ਦੇ ਪੈਰਾਂ ਨੂੰ ਛੂਹਦਾ ਹੈ ਅਤੇ ਅਜਿਹੇ 'ਚ ਭਾਈਜਾਨ ਉਸ ਨੂੰ ਚੁੱਕ ਕੇ ਘੁੱਟ ਕੇ ਗਲੇ ਲਗਾ ਲੈਂਦੇ ਹਨ। ਭਾਈਜਾਨ ਦੀ ਇਸ ਪ੍ਰਤੀਕਿਰਿਆ ਨੇ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਛੂਹ ਲਿਆ ਹੈ। ਹੁਣ ਯੂਜ਼ਰਜ਼ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਤਾਰੀਫ਼ ਕਰ ਰਹੇ ਹਨ।

ਲੋਕਾਂ ਨੂੰ ਪਸੰਦ ਆਈ ਇਹ ਵੀਡੀਓ
ਸਲਮਾਨ ਦੇ ਇਸ ਵੀਡੀਓ ਨੂੰ ਲੋਕ ਕਾਫ਼ੀ ਪਸੰਦ ਕਰ ਰਹੇ ਹਨ। ਇਸ 'ਤੇ ਕਮੈਂਟ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ ਕਿ ਖੂਬਸੂਰਤ। ਜਦੋਂਕਿ ਕਿਸੇ ਹੋਰ ਨੇ ਟਿੱਪਣੀ ਕੀਤੀ ਭਾਈ। ਇਸ ਤੋਂ ਇਲਾਵਾ ਹੋਰ ਲੋਕਾਂ ਨੇ ਵੀ ਉਨ੍ਹਾਂ ਦੀ ਤਾਰੀਫ਼ ਕੀਤੀ ਹੈ।

ਇਸ ਫ਼ਿਲਮ 'ਚ ਨਜ਼ਰ ਆਉਣਗੇ ਸਲਮਾਨ
ਅਦਾਕਾਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਫ਼ਿਲਮ 'ਸਿਕੰਦਰ' 'ਚ ਨਜ਼ਰ ਆਉਣਗੇ, ਜੋ ਅਗਲੇ ਸਾਲ ਈਦ ਦੇ ਮੌਕੇ 'ਤੇ ਸਿਨੇਮਾਘਰਾਂ 'ਚ ਦਸਤਕ ਦੇਵੇਗੀ। ਰਸ਼ਮਿਕਾ ਮੰਡਾਨਾ ਇਸ ਫ਼ਿਲਮ 'ਚ ਪਹਿਲੀ ਵਾਰ ਉਨ੍ਹਾਂ ਨਾਲ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News