ਆਖ਼ਿਰ ਸਲਮਾਨ ਖ਼ਾਨ ਨੇ ਕਿਉਂ ਨਹੀਂ ਦਿੱਤੀ ਫ਼ਿਲਮ ''ਦਬੰਗ'' ਦੇ ਐਨੀਮੇਸ਼ਨ ਵਰਜ਼ਨ ਲਈ ਆਪਣੀ ਆਵਾਜ਼
Saturday, Jun 05, 2021 - 02:37 PM (IST)
ਮੁੰਬਈ-ਸੁਪਰਸਟਾਰ ਸਲਮਾਨ ਖ਼ਾਨ ਦੀ ਫ਼ਿਲਮ ਦਬੰਗ ਲੜੀ ਦੀ ਹੁਣ ਤੱਕ 3 ਫ਼ਿਲਮਾਂ ਰਿਲੀਜ਼ ਹੋ ਚੁੱਕੀਆਂ ਹਨ ਅਤੇ ਹਰ ਵਾਰ ਲੋਕਾਂ ਨੇ ਇਸ ਫ਼ਿਲਮ ਨੂੰ ਬਹੁਤ ਪਿਆਰ ਦਿੱਤਾ ਹੈ। ਹਾਲ ਹੀ ਦੇ ਵਿੱਚ ਦਬੰਗ ਫ਼ਿਲਮ ਦੀ ਇੱਕ ਐਨੀਮੇਸ਼ਨ ਸੀਰੀਜ਼ ਵੀ ਰਿਲੀਜ਼ ਕੀਤੀ ਗਈ ਹੈ ਜੋ ਇੱਕ ਵੈੱਬ ਸੀਰੀਜ਼ ਦੇ ਰੂਪ ਵਿੱਚ ਸਾਹਮਣੇ ਆਈ ਹੈ। ਜਿਸ ਨੂੰ ਤੁਸੀਂ ਡਿਜ਼ਨੀ ਪਲੱਸ ਹੌਟਸਟਾਰ 'ਤੇ ਦੇਖ ਸਕਦੇ ਹੋ।
ਦਰਅਸਲ ਸਲਮਾਨ ਖ਼ਾਨ ਨੇ ਐਨੀਮੇਟਡ ਚੁੱਲਬੁਲ ਪਾਂਡੇ ਲਈ ਆਪਣੀ ਆਵਾਜ਼ ਨਹੀਂ ਦਿੱਤੀ ਹੈ। ਸਲਮਾਨ ਦੇ ਭਰਾ ਅਰਬਾਜ਼ ਖ਼ਾਨ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਸਲਮਾਨ ਖ਼ਾਨ ਨੇ ਅਜਿਹਾ ਕਿਉਂ ਕੀਤਾ। ਅਰਬਾਜ਼ ਖ਼ਾਨ ਇਸ ਫ਼ਿਲਮ ਦੇ ਪ੍ਰੋਡਿਊਸਰ ਹਨ। ਅਰਬਾਜ਼ ਖ਼ਾਨ ਨੇ ਕਿਹਾ ਕਿ ਉਹ ਇਸ ਸੀਰੀਜ਼ ਦੇ ਵਿਚ ਕੁਝ ਬਦਲਾਅ ਕਰਨਾ ਚਾਹੁੰਦੇ ਸੀ ਅਤੇ ਇਸੇ ਲਈ ਫ਼ਿਲਮ ਦੀ ਡੱਬਿੰਗ ਆਰਟਿਸਟਾਂ ਦੇ ਨਾਲ ਕੀਤੀ ਜਾਵੇ।
ਅਰਬਾਜ਼ ਖਾਨ ਨੇ ਕਿਹਾ ਹੈ ਕਿ ਵਾਇਸ ਓਵਰ ਆਰਟਿਸਟਾਂ ਨੇ ਸ਼ਾਨਦਾਰ ਕੰਮ ਕੀਤਾ ਹੈ। ਉਨ੍ਹਾਂ ਨੇ ਦਮਦਾਰ ਆਵਾਜ਼ ਦੇ ਨਾਲ ਵਾਇਸ ਓਵਰ ਕੀਤਾ ਹੈ। ਇਸ ਤੋਂ ਇਲਾਵਾ ਸੁਪਰਸਟਾਰ ਸਲਮਾਨ ਖਾਨ ਕਈ ਹੋਰ ਵੱਡੀਆਂ ਫ਼ਿਲਮਾਂ ਵਿਚ ਰੁੱਝੇ ਹੋਏ ਹਨ ਅਤੇ ਲਗਾਤਾਰ ਕੰਮ ਕਰ ਰਹੇ ਹਨ। ਵਰਕਫਰੰਟ ਦੀ ਗੱਲ ਕਰੀਏ ਤਾਂ ਸਲਮਾਨ ਖ਼ਾਨ 'ਕਿੱਕ 2', 'ਅੰਤਿਮ', 'ਟਾਈਗਰ' ਵਰਗੀਆਂ ਫ਼ਿਲਮਾਂ ਵਿਚ ਰੁਝੇ ਹੋਏ ਹਨ।