ਫ਼ਿਲਮ ‘ਰਾਧੇ’ ਦਾ ਨੈਗੇਟਿਵ ਰਵਿਊ ਕਰ ਫਸੇ ਕੇ.ਆਰ.ਕੇ, ਸਲਮਾਨ ਖ਼ਾਨ ਨੇ ਕੀਤਾ ਮਾਣਹਾਨੀ ਦਾ ਕੇਸ

Wednesday, May 26, 2021 - 10:32 AM (IST)

ਮੁੰਬਈ: ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਨੇ ਅਦਾਕਾਰ ਕਮਲ ਆਰ ਖ਼ਾਨ (ਕੇ.ਆਰ.ਕੇ) ਦੇ ਖ਼ਿਲਾਫ਼ ਮੁੰਬਈ ਕੋਰਟ ’ਚ ਮਾਣਹਾਨੀ ਦੀ ਸ਼ਿਕਾਇਤ ਦਰਜ ਕਰਵਾਇਆ ਹੈ। ਮਾਮਲਾ ਸਲਮਾਨ ਖ਼ਾਨ ਦੀ ਫ਼ਿਲਮ ‘ਰਾਧੇ’ ਦੇ ਰਵਿਊ ਨਾਲ ਜੁੜਿਆ ਹੋਇਆ ਹੈ। ਸੋਮਵਾਰ ਨੂੰ ਸਲਮਾਨ ਖ਼ਾਨ ਦੀ ਲੀਗਲ ਟੀਮ ਵੱਲੋਂ ਕਮਾਲ ਆਰ ਖ਼ਾਨ ਨੂੰ ਸ਼ਿਕਾਇਤ ਦੇ ਸੰਬੰਧ ’ਚ ਨੋਟਿਸ ਭੇਜ ਦਿੱਤਾ ਗਿਆ ਹੈ। ਨੋਟਿਸ ਮੁਤਾਬਕ ਸਲਮਾਨ ਖ਼ਾਨ ਦੀ ਲੀਗਲ ਟੀਮ ਵੀਰਵਾਰ ਨੂੰ ਸਿਵਿਲ ਕੋਰਟ ਦੇ ਇਕ ਅਡੀਸ਼ਨ ਸੈਸ਼ਨ ਜੱਜ ਦੇ ਸਾਹਮਣੇ ਤੁਰੰਤ ਸੁਣਵਾਈ ਲਈ ਮਾਮਲੇ ਦਾ ਉਲੇਖ ਕਰੇਗੀ। 

PunjabKesari
ਕੇ.ਆਰ.ਕੇ ਨੇ ਕੀਤਾ ਇਹ ਟਵੀਟ
ਕਮਾਲ ਆਰ ਖ਼ਾਨ ਨੇ ਵੀ ਇਕ ’ਤੇ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਨੇ ਟਵੀਟ ਕਰਕੇ ਲਿਖਿਆ ਕਿ ‘ਡੀਅਰ ਸਲਮਾਨ ਖ਼ਾਨ ਇਹ ਮਾਨਹਾਨੀ ਕੇਸ ਤੁਹਾਡੀ ਹਤਾਸ਼ਾ ਅਤੇ ਨਿਰਾਸ਼ਾ ਦਾ ਸਬੂਤ ਹੈ। ਮੈਂ ਆਪਣੇ ਫੋਲੋਅਰਜ਼ ਲਈ ਰਵਿਊ ਕਰਦਾ ਹਾਂ ਅਤੇ ਆਪਣੇ ਕੰਮ ਕਰ ਰਿਹਾ ਹਾਂ। ਮੈਨੂੰ ਆਪਣੀਆਂ ਫ਼ਿਲਮਾਂ ਲਈ ਰਵਿਊ ਕਰਨ ਤੋਂ ਰੋਕਣ ਦੀ ਬਜਾਏ ਤੁਹਾਨੂੰ ਕੁਝ ਚੰਗੀਆਂ ਫ਼ਿਲਮਾਂ ਬਣਾਉਣੀਆਂ ਚਾਹੀਦੀਆਂ ਹਨ। ਮੈਂ ਸੱਚਾਈ ਲਈ ਲੜਦਾ ਰਹਾਂਗਾ, ਧੰਨਵਾਦ’।
ਦੱਸ ਦੇਈਏ ਕਿ ਕੇ.ਆਰ.ਕੇ ਬਾਲੀਵੁੱਡ ਫ਼ਿਲਮਾਂ ਦਾ ਆਪਣੇ ਸਟਾਈਲ ’ਚ ਰਵਿਊ ਕਰਦੇ ਹਨ। ਉਨ੍ਹਾਂ ਨੇ ‘ਰਾਧੇ’ ਦਾ ਵੀ ਰਵਿਊ ਕੀਤਾ ਸੀ। ਉਨ੍ਹਾਂ ਨੇ ਦੁਬਈ ’ਚ ਰਾਧੇ’ ਫ਼ਿਲਮ ਦੀ ਪਹਿਲੀ ਹਾਫ਼ ਦੇਖਣ ਤੋਂ ਬਾਅਦ ਇਸ ਦਾ ਰਵਿਊ ਕੀਤਾ। ਉਨ੍ਹਾਂ ਨੂੰ ਫ਼ਿਲਮ ਪਸੰਦ ਨਹੀਂ ਆਈ ਸੀ।

 

ਕੇ.ਆਰ.ਕੇ ਨੇ ਕੀਤਾ ‘ਰਾਧੇ’ ਦਾ ਰਵਿਊ
ਕੇ.ਆਰ.ਕੇ. ਨੇ ਰਵਿਊ ਕਰਦੇ ਹੋਏ ਕਿਹਾ ਕਿ ਫਰਸਟ ਹਾਫ ਦੇਖਣ ਤੋਂ ਬਾਅਦ ਕੁਝ ਵੀ ਸਮਝ ਨਹੀਂ ਆ ਰਿਹਾ ਹੈ। ਕਹਾਣੀ ਕੀ ਹੈ, ਕੈਰੇਕਟਰ ਕੀ ਹੈ, ਕੀ ਹੋ ਰਿਹਾ ਹੈ। ਮੇਰਾ ਦਿਮਾਗ ਪੂਰੀ ਤਰ੍ਹਾਂ ਨਾਲ ਘੰੁਮ ਗਿਆ ਹੈ। ਮੈਨੂੰ ਸਮਝ ਨਹੀਂ ਆਇਆ ਹੀ ਨਹੀਂ ਆਇਆ। ਗਾਣੇ ਵਗੈਰਾ-ਐਕਸ਼ਨ ਠੀਕ ਹਨ ਪਰ ਇਹ ਸਭ ਕਿਉਂ ਹੋਇਆ ਇਸ ਦਾ ਕੋਈ ਅਤਾ ਪਤਾ ਨਹੀਂ ਹੈ। ਇੰਟਰਵੈੱਲ ਤੋਂ ਬਾਅਦ ਮੇਰੇ ਤੋਂ ਥਿਏਟਰ ਦਾ ਅੰਦਰ ਨਹੀਂ ਜਾਇਆ ਜਾ ਰਿਹਾ...। ਫ਼ਿਲਮ ‘ਰਾਧੇ’ ਦੀ ਗੱਲ ਕਰੀਏ ਤਾਂ ਇਹ 13 ਮਈ ਰਿਲੀਜ਼ ਹੋਈ ਸੀ। ਇਸ ’ਚ ਸਲਮਾਨ ਤੋਂ ਇਲਾਵਾ ਜੈਕੀ ਸ਼ਰਾਫ, ਦਿਸ਼ਾ ਪਾਟਨੀ ਅਤੇ ਰਣਦੀਪ ਹੁੱਡਾ ਵਰਗੇ ਸਿਤਾਰੇ ਸਨ। ਪ੍ਰਭੂਦੇਵਾ ਨੇ ਇਸ ਦਾ ਨਿਰਦੇਸ਼ਨ ਕੀਤਾ ਹੈ। 

 


Aarti dhillon

Content Editor

Related News