ਸਲਮਾਨ ਨੇ ਪੂਰੇ ਪਰਿਵਾਰ ਸਣੇ ਕਰਵਾਇਆ ''ਕੋਰੋਨਾ ਟੈਸਟ'', ਸਾਹਮਣੇ ਆਈ ਰਿਪੋਰਟ

Friday, Nov 20, 2020 - 10:30 AM (IST)

ਸਲਮਾਨ ਨੇ ਪੂਰੇ ਪਰਿਵਾਰ ਸਣੇ ਕਰਵਾਇਆ ''ਕੋਰੋਨਾ ਟੈਸਟ'', ਸਾਹਮਣੇ ਆਈ ਰਿਪੋਰਟ

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੇ ਕੋਵਿਡ ਵਾਇਰਸ ਦਾ ਟੈਸਟ ਕਰਵਾਇਆ ਹੈ, ਜਿਸ ਦੀ ਰਿਪੋਰਟ ਸਾਹਮਣੇ ਆ ਚੁੱਕੀ ਹੈ। ਦੱਸ ਦਈਏ ਕਿ ਸਲਮਾਨ ਤੇ ਉਨ੍ਹਾਂ ਦੇ ਪਰਿਵਾਰ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਕੁਝ ਕਰਮਚਾਰੀਆਂ ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਸਲਮਾਨ ਖ਼ਾਨ ਨੇ ਪੂਰੇ ਪਰਿਵਾਰ ਨਾਲ ਕੋਰੋਨਾ ਦੀ ਜਾਂਚ ਕਰਵਾਈ ਸੀ। ਪਰਿਵਾਰ ਦੇ ਨੇੜਲੇ ਸੂਤਰਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਕ ਡਰਾਈਵਰ ਤੇ ਘਰ ਦੇ 2 ਕਰਮਚਾਰੀ ਪਿਛਲੇ ਹਫ਼ਤੇ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਪਾਏ ਸਨ। ਇਸ ਤੋਂ ਬਾਅਦ ਸਲਮਾਨ ਖ਼ਾਨ ਤੇ ਉਨ੍ਹਾਂ ਦੇ ਪਰਿਵਾਰ ਨੇ ਖ਼ੁਦ ਨੂੰ ਘਰ 'ਚ ਹੀ ਇਕਾਂਤਵਾਸ ਕਰ ਲਿਆ ਸੀ।

ਇਹ ਖ਼ਬਰ ਵੀ ਪੜ੍ਹੋ : ਬਿਨਾਂ ਹੈਲਮੇਟ ਤੋਂ ਬਾਈਕ ਚਲਾਉਣਾ ਇਸ ਅਦਾਕਾਰਾ ਨੂੰ ਪਿਆ ਮਹਿੰਗਾ, ਭਰਨਾ ਪਿਆ ਜ਼ੁਰਮਾਨਾ

ਸੂਤਰ ਨੇ ਦੱਸਿਆ ਹੈ ਕਿ ਪਰਿਵਾਰ ਦੇ ਸਾਰੇ ਮੈਂਬਰਾਂ ਦੀ ਜਾਂਚ ਕਰਵਾਈ ਗਈ ਸੀ, ਜਿਸ ਦੀ ਰਿਪੋਰਟ ਅੱਜ ਆਈ ਹੈ। ਘਰ ਦਾ ਕੋਈ ਵੀ ਮੈਂਬਰ ਕੋਰੋਨਾ ਪਾਜ਼ੇਟਿਵ ਨਹੀਂ ਪਾਇਆ ਗਿਆ। ਕਰਮਚਾਰੀ ਇਥੇ ਹੀ ਇਕ ਹਸਪਤਾਲ 'ਚ ਦਾਖ਼ਲ ਹਨ। ਸੂਤਰ ਨੇ ਦੱਸਿਆ ਕਿ ਅਦਾਕਾਰ ਸਲਮਾਨ ਖ਼ਾਨ ਅੱਜ 'ਬਿੱਗ ਬੌਸ 14' ਦੀ ਸ਼ੂਟਿੰਗ ਕਰਨਗੇ।

ਇਹ ਖ਼ਬਰ ਵੀ ਪੜ੍ਹੋ : ਸੇਲਿਨਾ ਜੇਟਲੀ ਨੇ ਬਿਆਨ ਕੀਤਾ ਦਰਦ, ਕਿਹਾ 'ਇਕ ਬੱਚਾ NICU 'ਚ ਸੀ ਤੇ ਦੂਜੇ ਦੇ ਸੰਸਕਾਰ ਦੀ ਹੋ ਰਹੀ ਸੀ ਤਿਆਰੀ'
 


author

sunita

Content Editor

Related News