ਸਲਮਾਨ ਖ਼ਾਨ ਨੇ ਜੌੜੇ ਬੱਚਿਆਂ ਦੇ ਜਨਮ ’ਤੇ ਦੁਬਈ ਦੇ ਕ੍ਰਾਊਨ ਪਿ੍ਰੰਸ ਨੂੰ ਦਿੱਤੀ ਵਧਾਈ

Wednesday, May 26, 2021 - 05:10 PM (IST)

ਸਲਮਾਨ ਖ਼ਾਨ ਨੇ ਜੌੜੇ ਬੱਚਿਆਂ ਦੇ ਜਨਮ ’ਤੇ ਦੁਬਈ ਦੇ ਕ੍ਰਾਊਨ ਪਿ੍ਰੰਸ ਨੂੰ ਦਿੱਤੀ ਵਧਾਈ

ਮੁੰਬਈ : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸਲਮਾਨ ਖ਼ਾਨ ਸ਼ੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਰਹਿੰਦੇ ਹੈ। ਉਹ ਆਏ ਦਿਨ ਪ੍ਰਸ਼ੰਸਕ ਦੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਹਾਲ ਹੀ ’ਚ ਸਲਮਾਨ ਖ਼ਾਨ ਨੇ ਦੁਬਈ ਦੇ ਕ੍ਰਾਊਨ ਪਿ੍ਰੰਸ ਨੂੰ ਵਧਾਈ ਦਿੰਦੇ ਹੋਏ ਇਕ ਤਸਵੀਰ ਸਾਂਝੀ ਕੀਤੀ। ਦਰਅਸਲ ਹਿਜ਼ ਰਾਇਲ ਹਾਇਨੇਸ ਸ਼ੇਖ ਹਮਦਾਨ ਬਿਨ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਜੌੜੇ ਬੱਚਿਆਂ ਦੇ ਪਿਤਾ ਬਣ ਹਨ। ਅਜਿਹੇ ’ਚ ਸਲਮਾਨ ਨੇ ਸ਼ੇਖ ਹਮਦਾਨ ਦੇ ਜੌੜੇ ਬੱਚਿਆਂ ਨਾਲ ਤਸਵੀਰ ਸਾਂਝੀ ਕਰਦੇ ਹੋਏ ਪੋਸਟ ਲਿਖੀ ਹੈ।

 PunjabKesari
ਤਸਵੀਰ ’ਚ ਪਿ੍ਰੰਸ ਆਪਣੇ ਬੱਚਿਆਂ ਨੂੰ ਗੋਦ ’ਚ ਲਏ ਨਜ਼ਰ ਆ ਰਹੇ ਹਨ ਅਤੇ ਪਿਆਰ ਨਾਲ ਦੇਖਦੇ ਹੋਏ ਦਿਖਾਈ ਦੇ ਰਹੇ ਹਨ। ਇਸ ਤਸਵੀਰ ਦੇ ਨਾਲ ਸਲਮਾਨ ਖ਼ਾਨ ਨੇ ਲਿਖਿਆ ਕਿ ‘ ਜੌੜੇ ਬੱਚਿਆਂ  ਦੇ ਪਿਤਾ ਬਣਨ ’ਤੇ ਤੁਹਾਨੂੰ ਵਧਾਈ ਹੋ ਸ਼ੇਖ ਹਮਦਾਨ, ਉਨ੍ਹਾਂ ਸਾਰਿਆਂ ਨੂੰ ਪਿਆਰ, ਸਿਹਤਮੰਦ, ਖੁਸ਼ੀ ਅਤੇ  ਸਨਮਾਨ ਦੀ ਕਾਮਨਾ ਕਰਦੇ ਹਾਂ’।
ਸਲਮਾਨ ਖ਼ਾਨ ਤੋਂ ਇਲਾਵਾ ਸੰਜੇ ਦੱਤ ਨੇ ਵੀ ਦੁਬਈ ਦੇ ਕ੍ਰਾਊਨ ਪਿ੍ਰੰਸ ਨੂੰ ਵਧਾਈ ਦਿੱਤੀ ਹੈ। ਅਦਾਕਾਰ ਨੇ ਟਵੀਟ ਕਰਕੇ ਲਿਖਿਆ ‘ਹਿਜ਼ ਰਾਇਲ ਲਾਈਨੈੱਸ ਸ਼ੇਖ ਨੂੰ ਜੌੜੇ ਬੱਚਿਆਂ ਦਾ ਸਵਾਗਤ ਕਰਨ ਲਈ ਵਧਾਈ’। ਮੈਂ ਉਨ੍ਹਾਂ ਨੂੰ ਦੁਨੀਆ ਦੀ ਸਾਰੇ ਪਿਆਰ, ਕਿਸਮਤ ਅਤੇ ਖੁਸ਼ੀਆਂ ਦੀ ਕਾਮਨਾ ਕਰਦਾ ਹਾਂ’। ਸੰਜੇ ਦੱਤ ਨੇ ਵੀ ਕ੍ਰਾਊਨ ਪਿ੍ਰੰਸ ਦੇ ਨਾਲ ਉਨ੍ਹਾਂ ਦੇ ਜੌੜੇ ਬੱਚਿਆਂ ਦੀ ਤਸਵੀਰ ਸਾਂਝੀ ਕੀਤੀ ਹੈ। 


author

Aarti dhillon

Content Editor

Related News