ਈ. ਡੀ. ਦੇ ਸ਼ਿਕੰਜੇ ’ਚ ਫਸੀ ਜੈਕਲੀਨ ਨੂੰ ਲੈ ਕੇ ਸਲਮਾਨ ਖ਼ਾਨ ਨੇ ਆਖ ਦਿੱਤੀ ਇਹ ਗੱਲ

Saturday, Dec 11, 2021 - 05:19 PM (IST)

ਈ. ਡੀ. ਦੇ ਸ਼ਿਕੰਜੇ ’ਚ ਫਸੀ ਜੈਕਲੀਨ ਨੂੰ ਲੈ ਕੇ ਸਲਮਾਨ ਖ਼ਾਨ ਨੇ ਆਖ ਦਿੱਤੀ ਇਹ ਗੱਲ

ਮੁੰਬਈ (ਬਿਊਰੋ)– ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਪਿਛਲੇ ਕੁਝ ਦਿਨਾਂ ਤੋਂ ‘ਦਿ ਬੈਂਗ ਟੂਰ’ ਨੂੰ ਲੈ ਕੇ ਚਰਚਾ ’ਚ ਹਨ। ਇਨ੍ਹੀਂ ਦਿਨੀਂ ਉਹ ਦੁਬਈ ’ਚ ਹਨ। ਇਸ ਇਵੈਂਟ ’ਚ ਸਲਮਾਨ ਤੋਂ ਇਲਾਵਾ ਕਈ ਹੋਰ ਸਿਤਾਰੇ ਵੀ ਪੇਸ਼ਕਾਰੀ ਦੇਣ ਵਾਲੇ ਹਨ। ਕੁਝ ਸਮਾਂ ਪਹਿਲਾਂ ਖ਼ਬਰਾਂ ਆਈਆਂ ਸਨ ਕਿ ਜੈਕਲੀਨ ਫਰਨਾਂਡੀਜ਼ ਨੂੰ ਇਸ ਇਵੈਂਟ ਤੋਂ ਬਾਹਰ ਕਰ ਦਿੱਤਾ ਗਿਆ ਹੈ ਪਰ ਹੁਣ ਸਲਮਾਨ ਨੇ ਪਹਿਲੀ ਵਾਰ ਇਸ ਖ਼ਬਰ ’ਤੇ ਆਪਣੀ ਚੁੱਪੀ ਤੋੜੀ ਹੈ।

ਇਹ ਖ਼ਬਰ ਵੀ ਪੜ੍ਹੋ : ਕਾਂਗਰਸ 'ਚ ਜਾਣ ਤੋਂ ਬਾਅਦ ਸਿੱਧੂ ਮੂਸੇ ਵਾਲਾ ਦੀ ਕਰਨ ਔਜਲਾ ਤੇ ਬੱਬੂ ਮਾਨ 'ਤੇ ਬਿਆਨਬਾਜ਼ੀ, ਸ਼ਰੇਆਮ ਆਖੀ ਇਹ ਗੱਲ

ਹਾਲ ਹੀ ’ਚ ‘ਦਿ ਬੈਂਗ ਟੂਰ’ ਨੂੰ ਲੈ ਕੇ ਸਲਮਾਨ ਖ਼ਾਨ ਦੀ ਇਕ ਪ੍ਰੈੱਸ ਕਾਨਫਰੰਸ ਹੋਈ। ਇਸ ਦੌਰਾਨ ਸਲਮਾਨ ਕੋਲੋਂ ਪੁੱਛਿਆ ਗਿਆ ਕਿ ਕੀ ਜੈਕਲੀਨ ਇਸ ਇਵੈਂਟ ਦਾ ਹਿੱਸਾ ਹੈ ਜਾਂ ਫਿਰ ਨਹੀਂ? ਇਸ ਸਵਾਲ ਦਾ ਜਵਾਬ ਦਿੰਦਿਆਂ ਸਲਮਾਨ ਨੇ ਕਿਹਾ, ‘ਇਨਸ਼ਾ ਅੱਲ੍ਹਾ, ਉਹ ਇਥੇ ਹੋਵੇਗੀ ਤੇ ਜੇਕਰ ਨਹੀਂ ਹੋਈ ਤਾਂ ਮੈਂ ਜੈਕਲੀਨ ਬਣ ਕੇ ਪੇਸ਼ਕਾਰੀ ਦੇਵਾਂਗਾ।’ ਸਲਮਾਨ ਦੀ ਇਸ ਗੱਲ ਨੂੰ ਸੁਣ ਕੇ ਸਾਰਿਆਂ ਦਾ ਹਾਸਾ ਨਿਕਲ ਗਿਆ। ਪਿਛਲੇ ਕੁਝ ਸਮੇਂ ਤੋਂ ਈ. ਡੀ. ਮਨੀ ਲਾਂਡਰਿੰਗ ਕੇਸ ’ਚ ਜੈਕਲੀਨ ਕੋਲੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ। ਅਜਿਹੇ ’ਚ ਮੰਨਿਆ ਜਾ ਰਿਹਾ ਸੀ ਕਿ ਉਹ ‘ਦਿ ਬੈਂਗ ਟੂਰ’ ਦਾ ਹਿੱਸਾ ਨਹੀਂ ਬਣ ਸਕੇਗੀ ਪਰ ਹੁਣ ਸਲਮਾਨ ਨੇ ਸਾਫ ਕਰ ਦਿੱਤਾ ਹੈ ਕਿ ਜੈਕਲੀਨ ਵੀ ਇਸ ਇਵੈਂਟ ਦਾ ਹਿੱਸਾ ਹੈ ਤੇ ਉਹ ਪੇਸ਼ਕਾਰੀ ਵੀ ਦੇਵੇਗੀ।

ਈ. ਡੀ. ਜੈਕਲੀਨ ਕੋਲੋਂ ਕਥਿਤ ਠੱਗ ਸੁਕੇਸ਼ ਚੰਦਰਸ਼ੇਖਰ ਤੇ ਹੋਰਨਾਂ ਖ਼ਿਲਾਫ਼ ਜਾਰੀ ਮਨੀ ਲਾਂਡਰਿੰਗ ਕੇਸ ’ਚ ਪੁੱਛਗਿੱਛ ਕਰ ਰਹੀ ਹੈ। ਈ. ਡੀ. ਮੁਤਾਬਕ ਸੁਕੇਸ਼ ਨੇ ਜੈਕਲੀਨ ਨੂੰ 10 ਕਰੋੜ ਰੁਪਏ ਦੇ ਤੋਹਫ਼ੇ ਵੀ ਦਿੱਤੇ ਸਨ, ਜਿਨ੍ਹਾਂ ’ਚ ਗਹਿਣੇ, ਹੀਰੇ, 36 ਲੱਖ ਦੀਆਂ ਚਾਰ ਪਰਸ਼ੀਅਨ ਬਿੱਲੀਆਂ ਤੇ 52 ਲੱਖ ਦਾ ਘੋੜਾ ਸ਼ਾਮਲ ਹੈ। ਇਸ ਕੇਸ ’ਚ ਜੈਕਲੀਨ ਦਾ ਨਾਂ ਆਉਣ ਤੋਂ ਬਾਅਦ ਉਸ ਕੋਲੋਂ ਲਗਾਤਾਰ ਪੁੱਛਗਿੱਛ ਹੋ ਰਹੀ ਹੈ। ਬੁੱਧਵਾਰ ਨੂੰ ਏਜੰਸੀ ਦੇ ਦਫ਼ਤਰ ’ਚ ਜੈਕਲੀਨ ਕੋਲੋਂ ਲਗਭਗ 8 ਘੰਟਿਆਂ ਤਕ ਪੁੱਛਗਿੱਛ ਕੀਤੀ ਗਈ ਸੀ।

ਜ਼ਿਕਰਯੋਗ ਹੈ ਕਿ ਸਲਮਾਨ ਖ਼ਾਨ ਤੇ ਜੈਕਲੀਨ ਕਈ ਫ਼ਿਲਮਾਂ ’ਚ ਇਕੱਠੇ ਕੰਮ ਕਰ ਚੁੱਕੇ ਹਨ। ਇਸ ਤੋਂ ਇਲਾਵਾ ਦੋਵੇਂ ਬਹੁਤ ਚੰਗੇ ਦੋਸਤ ਵੀ ਹਨ। ਪਿਛਲੇ ਸਾਲ ਜਦੋਂ ਕੋਰੋਨਾ ਨੇ ਦੁਨੀਆ ਭਰ ’ਚ ਤਬਾਹੀ ਮਚਾਈ ਸੀ, ਉਦੋਂ ਜੈਕਲੀਨ, ਸਲਮਾਨ ਦੇ ਪਨਵੇਲ ਵਾਲੇ ਫਾਰਮਹਾਊਸ ’ਚ ਕਈ ਮਹੀਨਿਆਂ ਤਕ ਰਹੀ ਸੀ। ਸਲਮਾਨ ਤੇ ਜੈਕਲੀਨ ਨੇ ‘ਕਿੱਕ’, ‘ਰੇਸ 3’ ਵਰਗੀਆਂ ਫ਼ਿਲਮਾਂ ’ਚ ਇਕੱਠੇ ਕੰਮ ਕੀਤਾ ਹੈ। ਹਾਲ ਹੀ ’ਚ ਸਲਮਾਨ ਖ਼ਾਨ ਦੀ ਰਿਲੀਜ਼ ਫ਼ਿਲਮ ‘ਰਾਂਧੇ : ਯੂਅਰ ਮੋਸਟ ਵਾਂਟਿਡ ਭਾਈ’ ’ਚ ਵੀ ਜੈਕਲੀਨ ਇਕ ਆਈਟਮ ਸੌਂਗ ’ਚ ਨਜ਼ਰ ਆਈ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News