ਸਲਮਾਨ ਖ਼ਾਨ ਨੇ ਗੁਆਂਢੀ ’ਤੇ ਕੀਤਾ ਮਾਨਹਾਨੀ ਦਾ ਮੁਕੱਦਮਾ, ਅਦਾਲਤ ਨੇ ਜਾਣੋ ਕੀ ਕਿਹਾ

Saturday, Jan 15, 2022 - 04:30 PM (IST)

ਸਲਮਾਨ ਖ਼ਾਨ ਨੇ ਗੁਆਂਢੀ ’ਤੇ ਕੀਤਾ ਮਾਨਹਾਨੀ ਦਾ ਮੁਕੱਦਮਾ, ਅਦਾਲਤ ਨੇ ਜਾਣੋ ਕੀ ਕਿਹਾ

ਮੁੰਬਈ (ਬਿਊਰੋ)– ਅਦਾਕਾਰ ਸਲਮਾਨ ਖ਼ਾਨ ਵਲੋਂ ਆਪਣੇ ਗੁਆਂਢੀ ਖ਼ਿਲਾਫ਼ ਮਾਨਹਾਨੀ ਦਾ ਮਾਮਲਾ ਦਰਜ ਕਰਵਾਇਆ ਗਿਆ ਹੈ। ਹਾਲਾਂਕਿ ਇਸ ਕੇਸ ’ਚ ਮੁੰਬਈ ਸਿਟੀ ਸਿਵਲ ਕੋਰਟ ਨੇ ਸ਼ੁੱਕਰਵਾਰ ਨੂੰ ਕੋਈ ਅੰਤਰਿਮ ਹੁਕਮ ਦੇਣ ਤੋਂ ਇਨਕਾਰ ਕਰ ਦਿੱਤਾ।

ਸਲਮਾਨ ਖ਼ਾਨ ਨੇ ਦੋਸ਼ ਲਗਾਇਆ ਹੈ ਕਿ ਮੁੰਬਈ ਕੋਲ ਪਨਵੇਲ ’ਚ ਉਨ੍ਹਾਂ ਦੇ ਫਾਰਮਹਾਊਸ ਦੇ ਕੋਲ ਇਕ ਭੂਖੰਡ ਮਾਲਕ ਕੇਤਨ ਕੱਕੜ ਨੇ ਇਕ ਯੂਟਿਊਬ ਚੈਨਲ ਨਾਲ ਇੰਟਰਵਿਊ ਦੌਰਾਨ ਉਸ ਪ੍ਰਤੀ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ।

ਇਹ ਖ਼ਬਰ ਵੀ ਪੜ੍ਹੋ : ਪਹਿਲੇ ਵਿਆਹ ਦੇ ਵਿਵਾਦ ਵਿਚਾਲੇ ਗਾਇਕ ਸਾਜ ਨੇ ਸਾਂਝੀ ਕੀਤੀ ਪੋਸਟ, ਲਿਖਿਆ- ‘ਮੁਸੀਬਤ ਤਾਂ...’

ਸੁਣਵਾਈ ਦੌਰਾਨ ਜੱਜ ਅਨਿਲ ਲੱਦੜ ਨੇ ਕੱਕੜ ਨੂੰ ਆਪਣਾ ਜਵਾਬ ਦਾਖ਼ਲ ਕਰਨ ਦਾ ਹੁਕਮ ਦਿੱਤਾ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 21 ਜਨਵਰੀ ਨੂੰ ਤੈਅ ਕੀਤੀ ਹੈ।

ਸਲਮਾਨ ਖ਼ਾਨ ਨੇ ਵਕੀਲਾਂ ਨੇ ਮੁਕੱਦਮੇ ਦੇ ਪੈਂਡਿੰਗ ਰਹਿਣ ਦੌਰਾਨ ਕੱਕੜ ਵਲੋਂ ਕੋਈ ਹੋਰ ਅਜਿਹਾ ਬਿਆਨ ਦੇਣ ਤੋਂ ਰੋਕਣ ਲਈ ਇਕ ਅੰਤਰਿਮ ਹੁਕਮ ਜਾਰੀ ਕਰਨ ਦੀ ਮੰਗ ਕੀਤੀ। ਹਾਲਾਂਕਿ ਕੱਕੜ ਦੇ ਵਕੀਲਾਂ ਆਭਾ ਸਿੰਘ ਤੇ ਆਦਿਤਿਆ ਪ੍ਰਤਾਬ ਨੇ ਮੰਗ ਦਾ ਵਿਰੋਧ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਵੀਰਵਾਰ ਸ਼ਾਮ ਨੂੰ ਹੀ ਮਾਮਲੇ ਦੇ ਕਾਗਜ਼ਾਤ ਮਿਲੇ ਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਹੀਂ ਦੇਖਿਆ ਜਾ ਸਕਿਆ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News