ਸਲਮਾਨ ਖਾਨ ਨੇ ਜਦੋਂ ਗਰੀਬ ਬੱਚਿਆਂ ਲਈ ਦਿਖਾਇਆ ਪ੍ਰੇਮ, ਪਹਿਲਾਂ ਲਗਾਇਆ ਗਲੇ ਫਿਰ.... (pics)
Thursday, Mar 03, 2016 - 02:16 PM (IST)

ਮੁੰਬਈ : ਬਾਲੀਵੁੱਡ ਦੇ ਦਬੰਗ ਭਾਈਜਾਨ ਸਲਮਾਨ ਖਾਨ ਆਪਣੀ ਆਉਣ ਵਾਲੀ ਫਿਲਮ ਸੁਲਤਾਨ ਦੀ ਸ਼ੂਟਿੰਗ ''ਚ ਕਾਫੀ ਰੁੱਝੇ ਹੋਏ ਹਨ, ਜਿਸ ਕਾਰਨ ਆਪਣੇ ਪਰਿਵਾਰ ਅਤੇ ਦੋਸਤਾਂ ਲਈ ਉਨ੍ਹਾਂ ਕੋਲ ਬਿਲਕੁੱਲ ਵੀ ਸਮਾਂ ਨਹੀਂ ਹੈ। ਇਸ ਕਾਰਨ ਬੀਤੇ ਦਿਨੀਂ ਸਲਮਾਨ ਖਾਨ ਨੇ ਆਪਣੇ ਕੰਮ ਤੋਂ ਥੋੜ੍ਹਾ ਜਿਹਾ ਸਮਾਂ ਕੱਢ ਕੇ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਓਲਿਵ ਹੋਟਲ ''ਚ ਪਾਰਟੀ ਦਾ ਆਨੰਦ ਮਾਣਿਆ। ਜਾਣਕਾਰੀ ਅਨਸਾਰ ਇਸ ਪਾਰਟੀ ਤੋਂ ਬਾਅਦ ਜਦੋਂ ਅਦਾਕਾਰ ਸਲਮਾਨ ਖਾਨ ਹੋਟਲ ਤੋਂ ਬਾਹਰ ਨਿਕਲੇ ਤਾਂ ਉਨ੍ਹਾਂ ਨੇ ਕੁਝ ਗਰੀਬ ਬੱਚਿਆਂ ਨੂੰ ਗੁਬਾਰੇ ਅਤੇ ਕਿਤਾਬਾਂ ਵੇਚਦੇ ਹੋਏ ਦੇਖਿਆ। ਸਲਮਾਨ ਨੇ ਇਨ੍ਹਾਂ ਬੱਚਿਆਂ ਨੂੰ ਗਲੇ ਲਗਾਇਆ ਅਤੇ ਹੱਥ ਵੀ ਮਿਲਾਇਆ। ਇਸ ਤੋਂ ਬਾਅਦ ਸਲਮਾਨ ਖਾਨ ਨੇ ਇਨ੍ਹਾਂ ਬੱਚਿਆਂ ਦੀਆਂ ਕਿਤਾਬਾਂ ਦੇਖੀਆਂ ਅਤੇ ਗੁਬਾਰੇ ਵੀ ਖਰੀਦੇ। ਇਸ ਤੋਂ ਇਲਾਵਾ ਸਲਮਾਨ ਨੇ ਕਾਫੀ ਦੇਰ ਤੱਕ ਇਨ੍ਹਾਂ ਬੱਚਿਆਂ ਨਾਲ ਗੱਲਬਾਤ ਵੀ ਕੀਤੀ।