ਸਲਮਾਨ ਖ਼ਾਨ ਨੇ 2023 ਦੀ ਈਦ ਤੇ ਦੀਵਾਲੀ ਕੀਤੀ ਆਪਣੇ ਨਾਂ

Sunday, Oct 16, 2022 - 07:24 PM (IST)

ਸਲਮਾਨ ਖ਼ਾਨ ਨੇ 2023 ਦੀ ਈਦ ਤੇ ਦੀਵਾਲੀ ਕੀਤੀ ਆਪਣੇ ਨਾਂ

ਮੁੰਬਈ (ਬਿਊਰੋ)– ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਦੀਆਂ ਫ਼ਿਲਮਾਂ ਨੂੰ ਦਰਸ਼ਕਾਂ ਵਲੋਂ ਹਮੇਸ਼ਾ ਇਕ ਤਿਉਹਾਰ ਵਜੋਂ ਮਨਾਇਆ ਜਾਂਦਾ ਹੈ ਕਿਉਂਕਿ ਉਹ ਬਾਕਸ ਆਫਿਸ ’ਤੇ ਧਮਾਲ ਮਚਾਉਣ ਲਈ ਜਾਣੇ ਜਾਂਦੇ ਹਨ।

ਅਜਿਹੇ ’ਚ ਆਉਣ ਵਾਲੇ ਸਾਲ ਯਾਨੀ 2023 ’ਚ ਸੁਪਰਸਟਾਰ ਦੋ ਫ਼ਿਲਮਾਂ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਤੇ ‘ਟਾਈਗਰ 3’ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹਨ।

ਇਹ ਖ਼ਬਰ ਵੀ ਪੜ੍ਹੋ : ਦੇਸ਼ ਦੀ ਨੌਜਵਾਨ ਪੀੜ੍ਹੀ ਦਾ ਦਿਮਾਗ ਖ਼ਰਾਬ ਕਰ ਰਹੀ ਏਕਤਾ ਕਪੂਰ, ਸੁਪਰੀਮ ਕੋਰਟ ਨੇ ਕੀਤੀ ਨਿੰਦਿਆ

ਸਲਮਾਨ ਖ਼ਾਨ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਐਕਸ਼ਨ ਨਾਲ ਭਰਪੂਰ ਮਨੋਰੰਜਨ ‘ਕਿਸੀ ਕਾ ਭਾਈ ਕਿਸੀ ਕੀ ਜਾਨ’ 2023 ਦੀ ਈਦ ’ਤੇ ਰਿਲੀਜ਼ ਹੋਵੇਗੀ ਤੇ ਇਸ ਤੋਂ ਬਾਅਦ ਦੀਵਾਲੀ 2023 ਵੀਕੈਂਡ ਦੌਰਾਨ ‘ਟਾਈਗਰ 3’ ਰਿਲੀਜ਼ ਹੋਵੇਗੀ।

ਪਿਛਲੇ ਕੁਝ ਸਾਲਾਂ ਤੋਂ ਈਦ ਰਿਲੀਜ਼ ਸਲਮਾਨ ਖ਼ਾਨ ਦੀਆਂ ਫ਼ਿਲਮਾਂ ਦੀ ਪਛਾਣ ਬਣ ਗਈ ਹੈ। ‘ਵਾਂਟਿਡ’ ਤੋਂ ਬਾਅਦ ‘ਦਬੰਗ’, ‘ਬਾਡੀਗਾਰਡ’, ‘ਏਕ ਥਾ ਟਾਈਗਰ’, ‘ਕਿੱਕ’, ‘ਬਜਰੰਗੀ ਭਾਈਜਾਨ’, ‘ਸੁਲਤਾਨ’, ‘ਟਿਊਬਲਾਈਟ’ ਤੇ ‘ਭਾਰਤ’ ਤੋਂ ਬਾਅਦ ‘ਕਿਸੀ ਕਾ ਭਾਈ ਕਿਸੀ ਜਾਨ’ ਸਿਨੇਮਾਘਰਾਂ ’ਚ ਉਨ੍ਹਾਂ ਦੀ 10ਵੀਂ ਈਦ ਰਿਲੀਜ਼ ਹੋਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News