ਮਾਂ ਬਣਨ ਤੋਂ ਪਹਿਲੇ ਸਲਮਾਨ ਦੀ ਭੈਣ ਨੇ ਕਰਵਾਇਆ ਫੋਟੋਸ਼ੂਟ, ਦਿਖਾਇਆ ਬੇਬੀ ਬੰਪ
Monday, Mar 28, 2016 - 04:56 PM (IST)

ਮੁੰਬਈ- ਸਲਮਾਨ ਖਾਨ ਦੀ ਛੋਟੀ ਭੈਣ ਅਰਪਿਤਾ ਖਾਨ ਨੇ ਹਾਲ ਹੀ ''ਚ ਬੇਬੀ ਬੰਪ ਨਾਲ ਫੋਟੋਸ਼ੂਟ ਕਰਵਾਇਆ ਹੈ। ਇਨ੍ਹਾਂ ਬੇਹੱਦ ਖੂਬਸੂਰਤ ਤਸਵੀਰਾਂ ''ਚ ਅਰਪਿਤਾ ਦੇ ਪਤੀ ਆਯੁਸ਼ ਸ਼ਰਮਾ ਉਨ੍ਹਾਂ ਨੂੰ ਪਿਆਰ ਨਾਲ ਚੁਮਦੇ ਨਜ਼ਰ ਆ ਰਹੇ ਹਨ।
ਅਰਪਿਤਾ ਨੇ ਇਹ ਤਸਵੀਰਾਂ ਇੰਸਟਾਗ੍ਰਾਮ ''ਤੇ ਸ਼ੇਅਰ ਕੀਤੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਮਾਂ-ਬਾਪ ਬਣਨ ਤੋਂ ਪਹਿਲੇ ਅਰਪਿਤਾ ਅਤੇ ਆਯੂਸ਼ ਦਾ ਇਹ ਅੰਤਮ ਫੋਟੋਸ਼ੂਟ ਹੈ। ਅਰਪਿਤਾ ਦੀ ਡਿਲੀਵਰੀ ਇਸੇ ਹਫ਼ਤੇ ਹੋਣ ਵਾਲੀ ਹੈ। ਹੁਣ ਅਰਪਿਤਾ ਖਾਨ ਮਾਂ ਬਣਨ ਵਾਲੀ ਹੈ, ਇਸੇ ਫਰਵਰੀ ''ਚ ਵੈਲੇਨਟਾਈਨ ਡੇਅ ''ਤੇ ਉਨ੍ਹਾਂ ਦੀ ਗੋਦ ਭਰਾਈ ਵੀ ਹੋਈ ਸੀ। ਅਰਪਿਤਾ ਦੀ ਗੋਦ ਭਰਾਈ ਦੇ ਪ੍ਰੋਗਰਾਮ ''ਚ ਉਨ੍ਹਾਂ ਦੇ ਪਤੀ ਆਯੁਸ਼ ਅਰਪਿਤਾ ਨੂੰ ਪਿਆਰ ਨਾਲ ਚੁਮਦੇ ਨਜ਼ਰ ਆ ਰਹੇ ਹਨ ਅਤੇ ਦੋਵੇਂ ਬੇਹੱਦ ਖੁਸ਼ ਹਨ।
ਅਰਪਿਤਾ ਨੇ ਇਹ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਹੈ,''''Missing the only person that troubles me so fondly aaysh sharma can''t wait for u to come back.'''' ਤੁਹਾਨੂੰ ਦੱਸ ਦਈਏ ਕਿ ਅਰਪਿਤਾ ਦੀ 2014 ''ਚ ਆਯੁਸ਼ ਸ਼ਰਮਾ ਨਾਲ ਵਿਆਹ ਹੋਇਆ ਸੀ।