ਪੈਪਰਾਜ਼ੀ ’ਤੇ ਗੁੱਸਾ ਹੋਏ ਸਲਮਾਨ ਖ਼ਾਨ, ਏਅਰਪੋਰਟ ਦੀ ਵੀਡੀਓ ਵਾਇਰਲ

Monday, Feb 28, 2022 - 05:49 PM (IST)

ਪੈਪਰਾਜ਼ੀ ’ਤੇ ਗੁੱਸਾ ਹੋਏ ਸਲਮਾਨ ਖ਼ਾਨ, ਏਅਰਪੋਰਟ ਦੀ ਵੀਡੀਓ ਵਾਇਰਲ

ਮੁੰਬਈ (ਬਿਊਰੋ)– ਸਲਮਾਨ ਖ਼ਾਨ ਆਪਣੇ ਦਬੰਗ ਟੂਰ ਤੋਂ ਵਾਪਸ ਆ ਗਏ ਹਨ। ਦੁਬਈ ਤੋਂ ਵਾਪਸ ਆਉਂਦੇ ਸਮੇਂ ਉਨ੍ਹਾਂ ਨੂੰ ਏਅਰਪੋਰਟ ’ਤੇ ਸਪਾਟ ਕੀਤਾ ਗਿਆ। ਇਸ ਦੌਰਾਨ ਏਅਰਪੋਰਟ ’ਤੇ ਪੈਪਰਾਜ਼ੀ ਉਨ੍ਹਾਂ ਦੇ ਨਜ਼ਦੀਕ ਆ ਕੇ ਉਸ ਦੀਆਂ ਤਸਵੀਰਾਂ ਲੈਣ ਲੱਗੇ ਪਰ ਲੱਗਦਾ ਹੈ ਕਿ ਥੱਕੇ-ਹਾਰੇ ਸਲਮਾਨ ਨੂੰ ਪੈਪਰਾਜ਼ੀ ਦੀ ਇਹ ਹਰਕਤ ਪਸੰਦ ਨਹੀਂ ਆਈ।

ਇਹ ਖ਼ਬਰ ਵੀ ਪੜ੍ਹੋ : ਯੂ. ਕੇ. ’ਚ ਲਾਈਵ ਸ਼ੋਅ ਦੌਰਾਨ ਸ਼ੈਰੀ ਮਾਨ ਨਾਲ ਸਟੇਜ ’ਤੇ ਹੋਈ ਬਦਤਮੀਜ਼ੀ, ਪੁੱਟੇ ਵਾਲ (ਵੀਡੀਓ)

ਮਾਸਕ ਦੇ ਪਿੱਛੇ ਤੋਂ ਵੀ ਉਨ੍ਹਾਂ ਦਾ ਗੁੱਸਾ ਉਨ੍ਹਾਂ ਦੇ ਮੱਥੇ ਤੇ ਅੱਖਾਂ ਤੋਂ ਝਲਕ ਰਿਹਾ ਸੀ। ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਆਪਣੇ ਬਾਡੀਗਾਰਡਸ ਨਾਲ ਏਅਰਪੋਰਟ ਤੋਂ ਨਿਕਲ ਕੇ ਆਪਣੀ ਕਾਰ ਵੱਲ ਵੱਧ ਰਹੇ ਹਨ। ਇਸ ਦੌਰਾਨ ਪੈਪਰਾਜ਼ੀ ਉਨ੍ਹਾਂ ਦੀਆਂ ਤਸਵੀਰਾਂ ਲੈਣ ਦੀ ਹੋੜ ’ਚ ਲੱਗੇ ਹੋਏ ਸਨ।

ਸਲਮਾਨ ਦੇ ਬਾਡੀਗਾਰਡ ਦੇ ਮਨ੍ਹਾ ਕਰਨ ਦੇ ਬਾਵਜੂਦ ਪੈਪਰਾਜ਼ੀ ਤਸਵੀਰਾਂ ਲੈਣ ਲੱਗਦੇ ਹਨ। ਸਲਮਾਨ ਨੂੰ ਪੈਪਰਾਜ਼ੀ ਦੀ ਇਹ ਹਰਕਤ ਪਸੰਦ ਨਹੀਂ ਆਉਂਦੀ ਤੇ ਉਹ ਰੁੱਕ ਕੇ ਪੈਪਰਾਜ਼ੀ ਨੂੰ ਗੁੱਸੇ ਨਾਲ ਘੂਰਨ ਲੱਗਦੇ ਹਨ। ਸਲਮਾਨ ਦਾ ਗੁੱਸਾ ਦੇਖ ਪੈਪਰਾਜ਼ੀ ਤਸਵੀਰ ਲੈਣਾ ਬੰਦ ਕਰ ਦਿੰਦੇ ਹਨ।

ਆਮ ਤੌਰ ’ਤੇ ਸਲਮਾਨ ਕਦੇ ਵੀ ਇਸ ਤਰ੍ਹਾਂ ਉਖੜੇ ਮੂਡ ’ਚ ਨਹੀਂ ਹੁੰਦੇ ਹਨ। ਉਨ੍ਹਾਂ ਦਾ ਇਹ ਖਰਾਬ ਮੂਡ ਕਿਉਂ ਸੀ, ਇਸ ’ਤੇ ਬਾਲੀਵੁੱਡ ਲਾਈਫ ਨੇ ਸੂਤਰ ਦੇ ਹਵਾਲੇ ਤੋਂ ਜਾਣਕਾਰੀ ਦਿੱਤੀ ਹੈ। ਸੂਤਰ ਮੁਤਾਬਕ, ‘ਸਲਮਾਨ ਖ਼ਾਨ ਅਕਸਰ ਗੇਟ ਨੰਬਰ ਬੀ ਤੋਂ ਨਿਕਲਦੇ ਹਨ ਕਿਉਂਕਿ ਉਥੇ ਕਾਰ ਪਾਰਕਿੰਗ ਤਕ ਦਾ ਵਾਕਿੰਗ ਡਿਸਟੈਂਸ ਘੱਟ ਹੁੰਦਾ ਹੈ। ਇਸ ਵਾਰ ਸਲਮਾਨ ਨੂੰ ਗੇਟ ਨੰਬਰ ਏ ਤੋਂ ਨਿਕਲਣ ਨੂੰ ਕਿਹਾ ਗਿਆ ਤੇ ਉਨ੍ਹਾਂ ਨੂੰ ਕਾਰ ਤਕ ਪਹੁੰਚਣ ਲਈ ਕਾਫੀ ਦੂਰ ਤਕ ਚੱਲਣਾ ਪਿਆ, ਜਿਸ ਕਾਰਨ ਉਹ ਨਾਰਾਜ਼ ਹੋ ਗਏ। ਲੰਮੀ ਫਲਾਈਟ ਦੇ ਹੋਰ ਥਕਾਨ ਤੋਂ ਬਾਅਦ ਉਹ ਚੱਲਣ ਦੇ ਮੂਡ ’ਚ ਨਹੀਂ ਸਨ। ਏਅਰਪੋਰਟ ਦੇ ਅਧਿਕਾਰੀ ਸਲਮਾਨ ਦੀ ਮਦਦ ਕਰ ਸਕਦੇ ਸਨ ਤੇ ਇਹ ਸਾਫ ਸੀ ਕਿ ਸਲਮਾਨ ਦਾ ਦਿਨ ਚੰਗਾ ਨਹੀਂ ਹੈ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News