ਸਲਮਾਨ ਖ਼ਾਨ ’ਤੇ ਲੱਗਾ ਗਾਣਾ ਕਾਪੀ ਕਰਨ ਦਾ ਦੋਸ਼, ਭੜਕੇ ਪ੍ਰਸ਼ੰਸਕਾਂ ਨੇ ਦਿੱਤੀ ਇਹ ਪ੍ਰਤੀਕਿਰਿਆ

Friday, Apr 23, 2021 - 04:18 PM (IST)

ਸਲਮਾਨ ਖ਼ਾਨ ’ਤੇ ਲੱਗਾ ਗਾਣਾ ਕਾਪੀ ਕਰਨ ਦਾ ਦੋਸ਼, ਭੜਕੇ ਪ੍ਰਸ਼ੰਸਕਾਂ ਨੇ ਦਿੱਤੀ ਇਹ ਪ੍ਰਤੀਕਿਰਿਆ

ਮੁੰਬਈ: ਅਦਾਕਾਰ ਸਲਮਾਨ ਖ਼ਾਨ ਆਪਣੀ ਆਉਣ ਵਾਲੀ ਫ਼ਿਲਮ ‘ਰਾਧੇ: ਯੋਰ ਮਾਸਟ ਵਾਂਟੇਡ ਭਾਈ’ ਨੂੰ ਲੈ ਕੇ ਚਰਚਾ ’ਚ ਬਣੇ ਹੋਏ ਹਨ। ਵੀਰਵਾਰ ਨੂੰ ਇਸ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋਇਆ। ਇਸ ਟ੍ਰੇਲਰ ਨੂੰ ਚੰਗਾ ਰਿਸਪਾਂਸ ਮਿਲਿਆ। ਟ੍ਰੇਲਰ ’ਚ ਜ਼ਬਰਦਸਤ ਐਕਸ਼ਨ, ਡਾਇਲਾਗ, ਮਿਊਜ਼ਿਕ, ਡਾਂਸ ਸਭ ਕੁਝ ਦੇਖਣ ਨੂੰ ਮਿਲਿਆ ਪਰ ਇਨ੍ਹਾਂ ਸਭ ਦੇ ਦੌਰਾਨ ਹੁਣ ਯੂਜ਼ਰਸ ਸਲਮਾਨ ਖ਼ਾਨ ਦੀ ਫ਼ਿਲਮ ਦਾ ਗਾਣਾ ਕਾਪੀ ਕਰਨ ਦਾ ਦੋਸ਼ ਲਗਾ ਰਹੇ ਹਨ। 

PunjabKesari

PunjabKesari
ਟ੍ਰੇਲਰ ’ਚ ਸਲਮਾਨ ਖ਼ਾਨ ਅਤੇ ਦਿਸ਼ਾ ਪਾਟਨੀ ‘ਸੀਟੀ ਮਾਰ’ ਗਾਣੇ ’ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ। ਲੋਕਾਂ ਮੁਤਾਬਕ ਇਹ ਗਾਣਾ ਸਾਊਥ ਸਟਾਰ ਅਲੂ ਅਰਜੁਨ ਅਤੇ ਪੂਜਾ ਹੇਗਡੇ ਦੇ ਗਾਣੇ ਸੀਟੀ ਮਾਰ ਦਾ ਕਾਪੀ ਹੈ। ਇਸ ਗਾਣੇ ਦਾ ਮਿਊਜ਼ਿਕ ਵੀ ਸੇਮ ਹੀ ਹੈ। ਦੱਸ ਦੇਈਏ ਕਿ ਇਹ ਫ਼ਿਲਮ ਡੀਜੇ ਦਾ ਸਾਂਗ ਹੈ। 

PunjabKesari
ਪ੍ਰਸ਼ੰਸਕਾਂ ਨੇ ਕੀਤੇ ਇਹ ਟਵੀਟ
ਇਕ ਯੂਜ਼ਰ ਨੇ ਲਿਖਿਆ ਕਿ ਅਲੂ ਅਰਜੁਨ ਅਤੇ ਪੂਜਾ ਹੇਗਡੇ ਦੀ ਫ਼ਿਲਮ ਡੀਜੇ ਦਾ ਸ਼ਾਨਦਾਰ ਸਾਂਗ ‘ਸੀਟੀ ਮਾਰ’ ਦਾ ਹਿੰਦੀ ਰੀਮੇਕ ਸਲਮਾਨ ਖ਼ਾਨ ਦੀ ‘ਰਾਧੇ’ ’ਚ ਹੈ। ਹੁਣ ਬਾਲੀਵੁੱਡ ਇੰਡਸਟਰੀ ਗਾਣੇ ਵੀ ਕਾਪੀ ਕਰਨ ਲੱਗੀ। ਗ੍ਰੇਟ ਜਾਬ। ਹੁਣ ਇਸ ਇੰਡਸਟਰੀ ’ਚ ਅਸਲੀ ਕੁਝ ਨਹੀਂ। 

PunjabKesari
ਉੱਧਰ ਦੂਜੇ ਯੂਜ਼ਰਸ ਨੇ ਲਿਖਿਆ ਕਿ ਬਾਲੀਵੁੱਡ ਦੇ ਵੱਲੋ ਅਲੂ ਭਾਈ ਸੋਰੀ। ਇਕ ਨੇ ਲਿਖਿਆ ਕਿ ਹੁਣ ਸੀਟੀ ਮਾਰ ਦੇ ਬਰਬਾਦ ਹੋਣ ਦਾ ਸਮਾਂ ਹੈ। ਸਿੰਗਰ ਵੱਲੋਂ ਨਹੀਂ ਡਾਂਸਰ ਦੇ ਵੱਲੋਂ।

PunjabKesari
ਫ਼ਿਲਮ ਦੀ ਗੱਲ ਕਰੀਏ ਤਾਂ ਸਲਮਾਨ ਖ਼ਾਨ ਦੀ ਇਸ ਫ਼ਿਲਮ ਨੂੰ ਪ੍ਰਭੂ ਦੇਵਾ ਨੇ ਬਣਾਇਆ ਹੈ। ਇਸ ’ਚ ਦਿਸ਼ਾ ਪਾਟਨੀ, ਰਣਦੀਪ ਹੁੱਡਾ ਅਤੇ ਜੈਕੀ ਸ਼ਰਾਫ ਵੀ ਮੁੱਖ ਕਿਰਦਾਰ ’ਚ ਹੈ। ਇਸ ਫ਼ਿਲਮ ’ਚ ਸਲਮਾਨ ਅਤੇ ਪ੍ਰਭੂਦੇਵਾ ਤੀਜੀ ਵਾਰ ਇਕੱਠੇ ਕਰਦੇ ਨਜ਼ਰ ਆਏ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ‘ਵਾਂਟੇਡ’ ਅਤੇ ‘ਦਬੰਗ 3’ ’ਚ ਇਕੱਠੇ ਕੰਮ ਕੀਤਾ ਸੀ। ‘ਵਾਂਟੇਡ’ ਫ਼ਿਲਮ ਨੂੰ ਕਾਫ਼ੀ ਪਸੰਦ ਕੀਤਾ ਗਿਆ ਸੀ। ਉੱਧਰ ‘ਦਬੰਗ 3’ ਨੂੰ ਠੀਕ-ਠਾਕ ਰਿਸਪਾਂਸ ਮਿਲਿਆ ਸੀ।  

PunjabKesari


author

Aarti dhillon

Content Editor

Related News