‘ਟਾਈਗਰ 3’ ਦੀ ਰਿਲੀਜ਼ ਤੋਂ ਪਹਿਲਾਂ ਸਲਮਾਨ, ਕੈਟਰੀਨਾ ਤੇ ਇਮਰਾਨ ਹਾਸ਼ਮੀ ਨੇ ਪ੍ਰਸ਼ੰਸਕਾਂ ਨੂੰ ਕੀਤੀ ਖ਼ਾਸ ਅਪੀਲ

Saturday, Nov 11, 2023 - 04:09 PM (IST)

‘ਟਾਈਗਰ 3’ ਦੀ ਰਿਲੀਜ਼ ਤੋਂ ਪਹਿਲਾਂ ਸਲਮਾਨ, ਕੈਟਰੀਨਾ ਤੇ ਇਮਰਾਨ ਹਾਸ਼ਮੀ ਨੇ ਪ੍ਰਸ਼ੰਸਕਾਂ ਨੂੰ ਕੀਤੀ ਖ਼ਾਸ ਅਪੀਲ

ਮੁੰਬਈ (ਬਿਊਰੋ)– ਸਲਮਾਨ ਖ਼ਾਨ, ਕੈਟਰੀਨਾ ਕੈਫ ਤੇ ਇਮਰਾਨ ਹਾਸ਼ਮੀ ਦਰਸ਼ਕਾਂ ਨੂੰ ਵਾਈ. ਆਰ. ਐੱਫ. ਦੀ ‘ਟਾਈਗਰ 3’ ਦੀ ਕਹਾਣੀ ’ਚ ਕੋਈ ਵੀ ਸਪਾਇਲਰ ਦਾ ਖ਼ੁਲਾਸਾ ਨਾ ਕਰਕੇ ਅਣਗਿਣਤ ਰਾਜ਼ਾਂ ਨੂੰ ਸੁਰੱਖਿਅਤ ਰੱਖਣ ਦੀ ਅਪੀਲ ਕਰ ਰਹੇ ਹਨ। ਸਲਮਾਨ ਨੇ ਲਿਖਿਆ, “ਅਸੀਂ ਬਹੁਤ ਜਨੂੰਨ ਨਾਲ ‘ਟਾਈਗਰ 3’ ਬਣਾਈ ਹੈ ਤੇ ਜਦੋਂ ਤੁਸੀਂ ਫ਼ਿਲਮ ਦੇਖਦੇ ਹੋ ਤਾਂ ਸਾਨੂੰ ਸਪਾਇਲਰ ਤੋਂ ਬਚਾਉਣ ਲਈ ਅਸੀਂ ਤੁਹਾਡੇ ’ਤੇ ਭਰੋਸਾ ਕਰ ਰਹੇ ਹਾਂ। ਸਪਾਇਲਰ ਇਕ ਫ਼ਿਲਮ ਦੇਖਣ ਦੇ ਅਨੁਭਵ ਨੂੰ ਬਰਬਾਦ ਕਰ ਸਕਦੇ ਹਨ। ਸਾਨੂੰ ਤੁਹਾਡੇ ’ਤੇ ਭਰੋਸਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ‘ਟਾਈਗਰ 3’ ਤੁਹਾਡੇ ਲਈ ਸਾਡੇ ਵਲੋਂ ਦੀਵਾਲੀ ਦਾ ਸਭ ਤੋਂ ਵਧੀਆ ਤੋਹਫ਼ਾ ਹੈ।’’

ਇਸ ਬਾਰੇ ਕੈਟਰੀਨਾ ਨੇ ਆਪਣੇ ਸੋਸ਼ਲ ਮੀਡੀਆ ’ਤੇ ਇਹ ਵੀ ਲਿਖਿਆ, ‘‘ਫ਼ਿਲਮ ‘ਟਾਈਗਰ 3’ ਦੇ ਪਲਾਟ ’ਚ ਟਵਿਸਟ ਫ਼ਿਲਮ ਦੇਖਣ ਦੇ ਅਨੁਭਵ ਨੂੰ ਵਧਾਉਂਦੇ ਹਨ। ਇਸ ਲਈ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਕਿਸੇ ਵੀ ਸਪਾਇਲਰ ਨੂੰ ਪ੍ਰਗਟ ਨਾ ਕਰੋ। ਸਾਡੇ ਪਿਆਰ ਦੀ ਕਿਰਤ ਦੀ ਰੱਖਿਆ ਕਰਨ ਦੀ ਸ਼ਕਤੀ ਤੁਹਾਡੇ ਹੱਥਾਂ ’ਚ ਹੈ ਤਾਂ ਜੋ ਇਹ ਲੋਕਾਂ ਨੂੰ ਵਧੀਆ ਮਨੋਰੰਜਨ ਪ੍ਰਦਾਨ ਕਰ ਸਕੇ। ਧੰਨਵਾਦ ਤੇ ਦੀਵਾਲੀ ਮੁਬਾਰਕ।’’

ਇਹ ਖ਼ਬਰ ਵੀ ਪੜ੍ਹੋ : ਕਿਉਂ ਬਦਨਾਮ ਹੋ ਰਹੇ ਸੋਸ਼ਲ ਮੀਡੀਆ ਸਟਾਰ? ਜਾਣੋ ਗੁਨਗੁਨ ਗੁਪਤਾ, ਐਲਵਿਸ਼ ਯਾਦਵ ਤੇ ਮਨੀਸ਼ ਕਸ਼ਯਪ ਦੇ ਵਿਵਾਦ

ਇਮਰਾਨ ਹਾਸ਼ਮੀ, ਜੋ ਕਿ ਵਿਲੇਨ ਦੀ ਭੂਮਿਕਾ ’ਚ ਮਨੋਰੰਜਨ ਕਰਨ ਲਈ ਤਿਆਰ ਹਨ, ਨੇ ਇਸ ਸੁਨੇਹੇ ’ਚ ਲਿਖਿਆ, ‘‘ਫ਼ਿਲਮ ‘ਟਾਈਗਰ 3’ ’ਚ ਅਣਗਿਣਤ ਰਾਜ਼ ਹਨ ਤੇ ਅਸੀਂ ਉਨ੍ਹਾਂ ਨੂੰ ਸੁਰੱਖਿਅਤ ਰੱਖਣ ਲਈ ਤੁਹਾਡੇ ’ਤੇ ਭਰੋਸਾ ਕਰ ਰਹੇ ਹਾਂ। ਕਿਰਪਾ ਕਰਕੇ ਕਿਸੇ ਵੀ ਕਿਸਮ ਦੇ ਸਪਾਇਲਰ ਨੂੰ ਪ੍ਰਗਟ ਨਾ ਕਰੋ ਕਿਉਂਕਿ ਇਹ ਸਿਨੇਮਾਘਰਾਂ ’ਚ ਫ਼ਿਲਮ ਦੇਖਣ ਦੇ ਤਜਰਬੇ ’ਚ ਰੁਕਾਵਟ ਪਾਵੇਗੀ। ਅਸੀਂ ‘ਟਾਈਗਰ 3’ ਬਣਾਉਣ ਲਈ ਬਹੁਤ ਮਿਹਨਤ ਕੀਤੀ ਹੈ ਤੇ ਅਸੀਂ ਜਾਣਦੇ ਹਾਂ ਕਿ ਤੁਸੀਂ ਸਾਡਾ ਪੂਰਾ ਸਮਰਥਨ ਕਰੋਗੇ। ਦੀਵਾਲੀ ਮੁਬਾਰਕ।’’

ਤੁਹਾਨੂੰ ਦੱਸ ਦੇਈਏ ਕਿ ‘ਏਕ ਥਾ ਟਾਈਗਰ’, ‘ਟਾਈਗਰ ਜ਼ਿੰਦਾ ਹੈ’, ‘ਵਾਰ’ ਤੇ ‘ਪਠਾਨ’ ਤੋਂ ਬਾਅਦ ਇਹ ਵਾਈ. ਆਰ. ਐੱਫ. ਸਪਾਈ ਯੂਨੀਵਰਸ ਦੀ ਪੰਜਵੀਂ ਫ਼ਿਲਮ ਹੈ। ਆਦਿਤਿਆ ਚੋਪੜਾ ਵਲੋਂ ਨਿਰਮਿਤ ਤੇ ਮਨੀਸ਼ ਸ਼ਰਮਾ ਵਲੋਂ ਨਿਰਦੇਸ਼ਤ ‘ਟਾਈਗਰ 3’ ਇਸ ਐਤਵਾਰ ਦੀਵਾਲੀ ਮੌਕੇ ਹਿੰਦੀ, ਤਾਮਿਲ ਤੇ ਤੇਲਗੂ ’ਚ ਰਿਲੀਜ਼ ਹੋਣ ਲਈ ਤਿਆਰ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News