ਗਿਲੇ ਸ਼ਿਕਵੇ ਭੁਲਾ ਕੇ ਫ਼ਿਲਮ ਦੇ ਟ੍ਰੇਲਰ ਲਾਂਚ ''ਤੇ ਸਲਮਾਨ-ਗੋਵਿੰਦਾ ਨੇ ਪਾਈ ਇਕ-ਦੂਜੇ ਨੂੰ ਜੱਫੀ, ਵੀਡੀਓ ਵਾਇਰਲ
Sunday, Jul 21, 2024 - 02:41 PM (IST)

ਮੁੰਬਈ- ਮਰਾਠੀ ਫ਼ਿਲਮ 'ਧਰਮਵੀਰ' 2 ਕਾਫੀ ਸਮੇਂ ਤੋਂ ਸੁਰਖੀਆਂ 'ਚ ਹੈ। ਇਸ ਫ਼ਿਲਮ ਦਾ ਪੋਸਟਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਬਾਲੀਵੁੱਡ ਅਦਾਕਾਰ ਬੌਬੀ ਦਿਓਲ ਨੇ ਸਾਂਝੇ ਤੌਰ 'ਤੇ ਜਾਰੀ ਕੀਤਾ ਹੈ। ਪਹਿਲੀ ਫ਼ਿਲਮ 'ਧਰਮਵੀਰ' ਸਾਲ 2022 'ਚ ਰਿਲੀਜ਼ ਹੋਈ ਸੀ, ਜਿਸ ਨੂੰ ਮਰਾਠੀ ਦਰਸ਼ਕਾਂ ਦਾ ਚੰਗਾ ਹੁੰਗਾਰਾ ਮਿਲਿਆ ਸੀ ਅਤੇ ਹੁਣ ਇਸ ਦਾ ਸੀਕਵਲ 'ਧਰਮਵੀਰ 2' ਰਿਲੀਜ਼ ਹੋਣ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - Kangana Ranaut ਨੇ ਮਨਾਇਆ ਗੁਰੂ ਪੂਰਨਿਮਾ ਦਾ ਤਿਉਹਾਰ, ਸ਼ੇਅਰ ਕੀਤੀਆਂ ਤਸਵੀਰਾਂ
ਸੂਤਰਾਂ ਮੁਤਾਬਕ 'ਧਰਮਵੀਰ 2' ਏਕਨਾਥ ਸ਼ਿੰਦੇ ਦੇ ਸਿਆਸੀ ਗੁਰੂ ਅਤੇ ਮਰਹੂਮ ਸ਼ਿਵ ਸੈਨਾ ਨੇਤਾ ਆਨੰਦ ਦਿਘੇ ਦੀ ਬਾਇਓਪਿਕ ਦਾ ਸੀਕਵਲ ਹੈ। ਇਹ ਫ਼ਿਲਮ 9 ਅਗਸਤ ਨੂੰ ਮਰਾਠੀ ਅਤੇ ਹਿੰਦੀ ਭਾਸ਼ਾਵਾਂ 'ਚ ਰਿਲੀਜ਼ ਹੋਵੇਗੀ। ਫ਼ਿਲਮ 'ਧਰਮਵੀਰ 2' ਦੇ ਟ੍ਰੇਲਰ ਲਾਂਚ 'ਤੇ ਸਲਮਾਨ ਖ਼ਾਨ, ਗੋਵਿੰਦਾ, ਜਤਿੰਦਰ ਤਿੰਨੋਂ ਪਹੁੰਚੇ ਸਨ। ਇਸ ਮੌਕੇ ਜਿੱਥੇ ਫ਼ਿਲਮ ਇੰਡਸਟਰੀ ਦੀਆਂ ਸਾਰੀਆਂ ਵੱਡੀਆਂ ਹਸਤੀਆਂ ਮੌਜੂਦ ਸਨ, ਉਥੇ ਹੀ ਫ਼ਿਲਮ ਦਾ ਟ੍ਰੇਲਰ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਸੀ। ਇਸ ਦੌਰਾਨ ਸਲਮਾਨ ਖ਼ਾਨ ਅਤੇ ਗੋਵਿੰਦਾ ਨੂੰ ਕਾਫੀ ਪਿਆਰ ਨਾਲ ਜੱਫੀ ਪਾਉਂਦੇ ਹੋਏ ਦੇਖਿਆ ਗਿਆ। ਦਰਅਸਲ, ਸਲਮਾਨ ਅਤੇ ਗੋਵਿੰਦਾ ਵਿਚਕਾਰ ਦਰਾਰ ਦੀਆਂ ਖਬਰਾਂ ਆਈਆਂ ਸਨ। ਜਿਸ ਤੋਂ ਬਾਅਦ ਬਾਲੀਵੁੱਡ ਅਦਾਕਾਰਾਂ ਵਿਚਾਲੇ ਦੋਸਤੀ ਦੇਖਣ ਨੂੰ ਮਿਲੀ ਹੈ, ਹਾਲਾਂਕਿ ਸਲਮਾਨ ਅਤੇ ਗੋਵਿੰਦਾ ਫ਼ਿਲਮ 'ਪਾਰਟਨਰ' 'ਚ ਇਕੱਠੇ ਨਜ਼ਰ ਆ ਚੁੱਕੇ ਹਨ। ਟ੍ਰੇਲਰ ਲਾਂਚ ਈਵੈਂਟ ਦੌਰਾਨ ਉਨ੍ਹਾਂ ਨੇ ਇੱਕ ਦੂਜੇ ਨਾਲ ਗੱਲਬਾਤ ਕੀਤੀ ਅਤੇ ਚੰਗੀ ਬਾਂਡਿੰਗ ਵੀ ਦੇਖਣ ਨੂੰ ਮਿਲੀ।
ਤੁਹਾਨੂੰ ਦੱਸ ਦੇਈਏ ਫ਼ਿਲਮ ਦਾ ਟ੍ਰੇਲਰ ਮਰਾਠੀ ਦੇ ਨਾਲ-ਨਾਲ ਹਿੰਦੀ ਭਾਸ਼ਾ 'ਚ ਵੀ ਰਿਲੀਜ਼ ਕੀਤਾ ਗਿਆ ਹੈ। ਇਸ 'ਚ ਦੇਸ਼ ਭਗਤੀ ਪ੍ਰਤੀ ਪਿਆਰ ਦਿਖਾਇਆ ਗਿਆ ਹੈ। ਇਸ 'ਚ ਮੁੱਢਲੇ ਦ੍ਰਿਸ਼ ਤੋਂ ਹੀ ਪ੍ਰਵੀਨ ਤਰਡੇ ਵਰਗੇ ਪਾਤਰ ਨੇ ਭਗਵੇਂ ਰੰਗ ਦੀ ਮਹੱਤਤਾ ਨੂੰ ਉਜਾਗਰ ਕੀਤਾ ਹੈ ਅਤੇ ਸੰਸਥਾ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਹੈ। ਇਸ ਤੋਂ ਇਲਾਵਾ, ਜਦੋਂ ਉਹ ਖੂਨ ਵਗਦਾ ਹੈ ਅਤੇ ਇਕ ਹੋਰ ਪਾਤਰ ਉਸ ਨੂੰ ਦੇਖ ਕੇ ਹੈਰਾਨ ਹੋ ਜਾਂਦਾ ਹੈ, ਤਾਂ ਟ੍ਰੇਲਰ ਵੀ ਡੂੰਘੇ ਸਿਆਸੀ ਤੱਤਾਂ ਨੂੰ ਦਰਸਾਉਂਦਾ ਹੈ। ਇਸ ਨੂੰ ਦਿਲਚਸਪ ਫ਼ਿਲਮ ਦੱਸਿਆ ਗਿਆ ਹੈ।