ਜੀਜਾ ਆਯੁਸ਼ ਸ਼ਰਮਾ ਦੇ ਦਾਦਾ ਸੁਖਰਾਮ ਦੇ ਦਿਹਾਂਤ ''ਤੇ ਸਲਮਾਨ ਨੇ ਪ੍ਰਗਟਾਇਆ ਦੁੱਖ

Thursday, May 12, 2022 - 10:47 AM (IST)

ਜੀਜਾ ਆਯੁਸ਼ ਸ਼ਰਮਾ ਦੇ ਦਾਦਾ ਸੁਖਰਾਮ ਦੇ ਦਿਹਾਂਤ ''ਤੇ ਸਲਮਾਨ ਨੇ ਪ੍ਰਗਟਾਇਆ ਦੁੱਖ

ਮੁੰਬਈ- ਸੁਪਰਸਟਾਰ ਸਲਮਾਨ ਖਾਨ ਦੇ ਜੀਜਾ ਅਤੇ ਅਦਾਕਾਰ ਆਯੁਸ਼ ਸ਼ਰਮਾ ਦੇ ਦਾਦਾ ਅਤੇ ਸਾਬਕਾ ਕੇਂਦਰੀ ਮੰਤਰੀ ਸੁਖਰਾਮ ਸ਼ਰਮਾ ਨੇ 10 ਮਈ ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਸੁਖਰਾਮ ਸ਼ਰਮਾ ਨੇ 94 ਸਾਲ ਦੀ ਉਮਰ 'ਚ ਆਖਰੀ ਸਾਹ ਲਿਆ। ਆਯੁਸ਼ ਦੇ ਦਾਦਾ ਨੂੰ ਬ੍ਰੇਨ ਸਟਰੋਕ ਹੋਇਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਦੇ ਏਮਜ਼ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। 10 ਮਈ ਨੂੰ ਦਿੱਲੀ ਦੇ ਏਮਜ਼ 'ਚ ਸੁਖਰਾਮ ਦਾ ਦਿਹਾਂਤ ਹੋ ਗਿਆ, ਜਿਸ ਤੋਂ ਬਾਅਦ ਸਾਰੇ ਆਯੁਸ਼ ਦੇ ਦਾਦਾ ਦੇ ਦਿਹਾਂਤ 'ਤੇ ਸੋਗ ਪ੍ਰਗਟ ਕਰ ਰਹੇ ਹਨ। ਇਸ ਵਿਚਾਲੇ ਸਲਮਾਨ ਖਾਨ ਨੇ ਵੀ ਸੁਖਰਾਮ ਦੇ ਦਿਹਾਂਤ 'ਤੇ ਦੁੱਖ ਪ੍ਰਗਟਾਇਆ ਹੈ।

PunjabKesari
ਸਲਮਾਨ ਨੇ ਆਯੁਸ਼ ਦੇ ਦਾਦਾ ਸੁਖਰਾਮ ਦੀ ਤਸਵੀਰ ਸਾਂਝੀ ਕੀਤੀ ਹੈ ਜਿਸ ਦੇ ਨਾਲ ਅਦਾਕਾਰ ਨੇ ਲਿਖਿਆ ਹੈ ਕਿ ਆਯੁਸ਼ ਦੇ ਦਾਦਾ ਸ਼੍ਰੀ ਸੁਖਰਾਮ ਜੀ ਦੇ ਦਿਹਾਂਤ 'ਤੇ ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਮੇਰੀ ਭਾਵਪੂਰਨ ਸੰਵੇਦਨਾ'। ਪ੍ਰਸ਼ੰਸਕ ਇਸ ਤਸਵੀਰ ਨੂੰ ਲਾਈਕ ਕਰ ਰਹੇ ਹਨ ਅਤੇ ਦੁੱਖ ਪ੍ਰਗਟ ਕਰ ਰਹੇ ਹਨ।

PunjabKesari
ਦੱਸ ਦੇਈਏ ਕਿ ਦਾਦਾ ਸੁਖਰਾਮ ਦੇ ਦਿਹਾਂਤ ਨਾਲ ਆਯੁਸ਼ ਬੁਰੀ ਤਰ੍ਹਾਂ ਟੁੱਟ ਗਏ ਹਨ। ਆਯੁਸ਼ ਨੇ ਦਾਦਾ ਦੇ ਦਿਹਾਂਤ 'ਤੇ ਭਾਵੁਕ ਪੋਸਟ ਸਾਂਝੀ ਕਰ ਲਿਖਿਆ ਸੀ-'ਬਹੁਤ ਭਾਰੀ ਮਨ ਨਾਲ ਮੈਂ ਆਪਣੇ ਪਿਆਰੇ ਦਾਦਾ ਜੀ ਪੰਡਿਤ ਸੁਖਰਾਮ ਸ਼ਰਮਾ ਨੂੰ ਵਿਦਾਈ ਦੇ ਰਿਹਾ ਹਾਂ। ਭਾਵੇਂ ਹੀ ਤੁਸੀਂ ਚਲੇ ਗਏ ਹੋ ਪਰ ਫਿਰ ਵੀ ਮੈਂ ਜਾਣਦਾ ਹਾਂ ਕਿ ਤੁਸੀਂ ਹਮੇਸ਼ਾ ਮੇਰੇ ਨਾਲ ਰਹੋਗੇ, ਮੇਰਾ ਧਿਆਨ ਰੱਖੋਗੇ, ਮੈਨੂੰ ਰਾਹ ਦਿਖਾਓਗੇ ਅਤੇ ਮੈਨੂੰ ਆਸ਼ੀਰਵਾਦ ਦੇਵੋਗੇ। ਜਿਵੇਂ ਤੁਸੀਂ ਹਮੇਸ਼ਾ ਦਿੰਦੇ ਸੀ। ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ, ਦਾਦਾ ਜੀ ਅਸੀਂ ਤੁਹਾਨੂੰ ਬਹੁਤ ਯਾਦ ਕਰਾਂਗੇ'। 

PunjabKesari


author

Aarti dhillon

Content Editor

Related News