Breaking News: ਵਿਵਾਦਾਂ 'ਚ ਘਿਰੇ ਮਾਸਟਰ ਸਲੀਮ ਨੂੰ ਅਦਾਲਤ ਤੋਂ ਮਿਲੀ ਰਾਹਤ, ਸੁਣਾਇਆ ਇਹ ਫ਼ੈਸਲਾ

10/03/2023 8:24:51 PM

ਜਲੰਧਰ : ਜਲੰਧਰ ਦੇ ਜ਼ਿਲ੍ਹਾ ਤੇ ਸੈਸ਼ਨ ਜੱਜ ਨਿਰਭਉ ਸਿੰਘ ਗਿੱਲ ਦੀ ਅਦਾਲਤ ਨੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਮਾਮਲੇ ਵਿੱਚ ਪੰਜਾਬੀ ਗਾਇਕ ਮਾਸਟਰ ਸਲੀਮ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਹੈ। ਮਾਸਟਰ ਸਲੀਮ ਵੱਲੋਂ ਐਡਵੋਕੇਟ ਪੰਕਜ ਸ਼ਰਮਾ ਨੇ ਅਦਾਲਤ 'ਚ ਦਲੀਲ ਪੇਸ਼ ਕੀਤੀ ਕਿ ਮਾਸਟਰ ਸਲੀਮ ਇਸ ਮਾਮਲੇ ਵਿੱਚ ਪੁਲਸ ਸਾਹਮਣੇ ਪੇਸ਼ ਹੋ ਕੇ ਜਾਂਚ 'ਚ ਪੂਰਾ ਸਹਿਯੋਗ ਦੇ ਰਿਹਾ ਹੈ, ਇਸ ਲਈ ਇਸ ਮਾਮਲੇ 'ਚ ਉਸ ਦੀ ਗ੍ਰਿਫ਼ਤਾਰੀ ਦੀ ਕੋਈ ਲੋੜ ਨਹੀਂ ਹੈ।

ਇਹ ਵੀ ਪੜ੍ਹੋ : ਲੁਟੇਰਿਆਂ ਨੇ ਡਿਸਪੈਂਸਰੀ 'ਤੇ ਕੀਤਾ ਹਮਲਾ, ਮਾਲਕ 'ਤੇ ਫਾਇਰ ਕਰ ਲਾਇਸੈਂਸੀ ਪਿਸਤੌਲ ਖੋਹ ਕੇ ਹੋਏ ਫਰਾਰ

ਸਲੀਮ ਦੇ ਵਕੀਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਮਾਣਯੋਗ ਜੱਜ ਨੇ ਕੇਸ ਵਿੱਚ ਮਾਸਟਰ ਸਲੀਮ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ। ਇਸ ਮਾਮਲੇ ਵਿੱਚ ਮਾਸਟਰ ਸਲੀਮ ਨੂੰ ਪਹਿਲਾਂ ਹੀ ਗ੍ਰਿਫ਼ਤਾਰੀ ਸਟੇਅ ਮਿਲ ਚੁੱਕੀ ਸੀ। ਨਕੋਦਰ ਦੇ ਡੇਰਾ ਬਾਬਾ ਮੁਰਾਦ ਸ਼ਾਹ ਵਿਖੇ ਮਾਂ ਚਿੰਤਪੂਰਨੀ ਬਾਰੇ ਟਿੱਪਣੀ ਕਰਨ ਦੇ ਦੋਸ਼ ਵਿੱਚ ਸਲੀਮ ਖ਼ਿਲਾਫ਼ ਗੁਰਾਇਆ ਪੁਲਸ ਸਟੇਸ਼ਨ ਵਿੱਚ ਭਾਰਤੀ ਦੰਡਾਵਲੀ ਦੀ ਧਾਰਾ 438 ਅਤੇ 295-ਏ ਤਹਿਤ ਕੇਸ ਦਰਜ ਕੀਤਾ ਗਿਆ ਸੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Mukesh

Content Editor

Related News