ਮਾਸਕ ਨਾ ਪਾਉਣ ’ਤੇ ਮਾਸਟਰ ਸਲੀਮ ਦਾ ਕੱਟਿਆ ਚਲਾਨ, ਪੁਲਸ ਨਾਲ ਹੋਈ ਬਹਿਸਬਾਜ਼ੀ (ਵੀਡੀਓ)

Friday, Mar 19, 2021 - 11:30 AM (IST)

ਮਾਸਕ ਨਾ ਪਾਉਣ ’ਤੇ ਮਾਸਟਰ ਸਲੀਮ ਦਾ ਕੱਟਿਆ ਚਲਾਨ, ਪੁਲਸ ਨਾਲ ਹੋਈ ਬਹਿਸਬਾਜ਼ੀ (ਵੀਡੀਓ)

ਫਗਵਾੜਾ (ਬਿਊਰੋ)– ਮਸ਼ਹੂਰ ਪੰਜਾਬੀ ਗਾਇਕ ਮਾਸਟਰ ਸਲੀਮ ਦਾ ਬੀਤੇ ਦਿਨੀਂ ਫਗਵਾੜਾ ’ਚ ਬਿਨਾਂ ਮਾਸਕ ਦੇ ਫੜੇ ਜਾਣ ’ਤੇ ਚਲਾਨ ਕੱਟ ਦਿੱਤਾ। ਮਾਸਟਰ ਸਲੀਮ ਫਾਰਚਿਊਨਰ ਗੱਡੀ ’ਚ ਸਾਥੀਆਂ ਨਾਲ ਕਿਤੇ ਜਾ ਰਹੇ ਸਨ ਤੇ ਗੱਡੀ ’ਚ ਕਿਸੇ ਨੇ ਵੀ ਮਾਸਕ ਨਹੀਂ ਪਹਿਨਿਆ ਸੀ। ਇਸ ਦੌਰਾਨ ਫਗਵਾੜਾ ’ਚ ਨਾਕੇ ਦੌਰਾਨ ਪੁਲਸ ਨੇ ਉਨ੍ਹਾਂ ਨੂੰ ਰੋਕ ਲਿਆ ਤੇ ਮਾਸਕ ਨਾ ਪਾਉਣ ’ਤੇ ਚਲਾਨ ਕੱਟ ਦਿੱਤਾ।

ਗਾਇਕ ਮਾਸਟਰ ਸਲੀਮ ਨੂੰ ਜਦੋਂ ਪੁਲਸ ਮੁਲਾਜ਼ਮਾਂ ਨੇ ਰੋਕਿਆ ਤਾਂ ਉਨ੍ਹਾਂ ਕਿਹਾ ਕਿ ਜੁਰਮਾਨਾ ਤਾਂ ਉਨ੍ਹਾਂ ਨੂੰ ਦੇਣਾ ਹੀ ਪਵੇਗਾ। ਇਸ ’ਤੇ ਮਾਸਟਰ ਸਲੀਮ ਨੇ ਵੀ ਕਿਹਾ ਕਿ ਮੇਰਾ ਚਲਾਨ ਕੱਟ ਦਿਓ, ਜਿਸ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ।

ਵਾਇਰਲ ਹੋ ਰਹੀ ਵੀਡੀਓ ’ਚ ਮਾਸਟਰ ਸਲੀਮ ਇਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਉਨ੍ਹਾਂ ਦਾ ਆਪਰੇਟ ਹੋਇਆ ਹੈ, ਜਿਸ ਦੇ ਚਲਦਿਆਂ ਉਨ੍ਹਾਂ ਨੇ ਮਾਸਕ ਨਹੀਂ ਲਗਾਇਆ ਹੈ ਪਰ ਦੂਜੇ ਪਾਸੇ ਪੁਲਸ ਮੁਲਾਜ਼ਮ ਦਾ ਕਹਿਣਾ ਹੈ ਕਿ ਆਪਰੇਟ ਜੇਕਰ ਉਨ੍ਹਾਂ ਦਾ ਹੋਇਆ ਤਾਂ ਬਾਕੀ ਸਾਥੀਆਂ ਨੇ ਮਾਸਕ ਕਿਉਂ ਨਹੀਂ ਲਗਾਇਆ। ਇਸ ਤੋਂ ਬਾਅਦ ਮਾਸਟਰ ਸਲੀਮ ਤੇ ਪੁਲਸ ਅਧਿਕਾਰੀਆਂ ਵਿਚਾਲੇ ਬਹਿਸ ਵੀ ਹੋਈ। ਬਾਅਦ ’ਚ ਮਾਸਟਰ ਸਲੀਮ ਨੇ 1000 ਰੁਪਏ ਦਾ ਚਲਾਨ ਵੀ ਮੌਕੇ ’ਤੇ ਭਰਿਆ।

ਉਥੇ ਦੂਜੇ ਪਾਸੇ ਪੁਲਸ ਮੁਲਾਜ਼ਮ ਦਾ ਕਹਿਣਾ ਹੈ ਕਿ ਵਧਦੇ ਕੋਰੋਨਾ ਵਾਇਰਸ ਦੇ ਮਾਮਲਿਆਂ ਦੇ ਚਲਦਿਆਂ ਮੁੜ ਸਖ਼ਤੀ ਕੀਤੀ ਜਾ ਰਹੀ ਹੈ ਤੇ ਜੋ ਨਿਯਮਾਂ ਦੀ ਪਾਲਣਾ ਨਹੀਂ ਕਰੇਗਾ, ਉਸ ਦਾ ਚਲਾਨ ਵੀ ਕੱਟਿਆ ਜਾਵੇਗਾ ਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।

ਨੋਟ– ਮਾਸਟਰ ਸਲੀਮ ਦੇ ਚਲਾਨ ਕੱਟੇ ਜਾਣ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News