''ਸਾਲਾਰ'' ਦੀ ਦਹਾੜ ਰੁਕਣ ਦਾ ਨਹੀਂ ਲੈ ਰਹੀ ਨਾਂ, ਦੁਨੀਆ ਭਰ ਦੇ ਬਾਕਸ ਆਫਿਸ ''ਤੇ ਮਚਾਈ ਧਮਾਲ

12/29/2023 5:24:12 PM

ਮੁੰਬਈ (ਬਿਊਰੋ)- ਸਾਊਥ ਦੇ 'ਬਾਹੂਬਲੀ' ਪ੍ਰਭਾਸ ਦੀ ਫ਼ਿਲਮ 'ਸਾਲਾਰ ਪਾਰਟ 1 ਸੀਜ਼ਫਾਇਰ' ਨੇ ਰਿਲੀਜ਼ ਹੋਣ ਤੋਂ ਬਾਅਦ ਹੀ ਸਿਨੇਮਾਘਰਾਂ 'ਚ ਹਲਚਲ ਮਚਾ ਦਿੱਤੀ ਸੀ। ਪ੍ਰਸ਼ਾਂਤ ਨੀਲ ਦੇ ਨਿਰਦੇਸ਼ਨ ਹੇਠ ਬਣੀ ਇਸ ਫ਼ਿਲਮ ਨੇ ਸ਼ੁਰੂਆਤੀ ਦਿਨ ਹੀ ਅਜਿਹਾ ਧਮਾਲ ਮਚਾ ਦਿੱਤਾ ਕਿ ਇਸ ਦੀਆਂ ਗੂੰਜਾਂ ਸਿਨੇਮਾਘਰਾਂ 'ਚ ਵੀ ਸੁਣਾਈ ਦੇ ਰਹੀਆਂ ਹਨ। ਤੇਲਗੂ, ਕੰਨੜਾ, ਤਾਮਿਲ, ਮਲਿਆਲਮ ਤੇ ਹਿੰਦੀ 'ਚ ਰਿਲੀਜ਼ ਹੋਈ ਇਸ ਫ਼ਿਲਮ ਨੇ 6 ਦਿਨਾਂ 'ਚ 500 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ। ਹਾਲਾਂਕਿ ਬੁੱਧਵਾਰ ਤੱਕ ਫ਼ਿਲਮ ਦੀ ਕਮਾਈ ਵਧ ਰਹੀ ਸੀ ਪਰ ਵੀਰਵਾਰ ਨੂੰ ਅਚਾਨਕ ਕਲੈਕਸ਼ਨ 'ਚ ਗਿਰਾਵਟ ਆਈ ਹੈ। ਲੱਗਦਾ ਹੈ ਕਿ ਨਵੇਂ ਸਾਲ ਦੇ ਜਸ਼ਨ ਤੇ ਛੁੱਟੀਆਂ ਦਾ ਇਨ੍ਹਾਂ ਫ਼ਿਲਮਾਂ 'ਤੇ ਅਸਰ ਪੈਣਾ ਸ਼ੁਰੂ ਹੋ ਗਿਆ ਹੈ। ਹਾਲਾਂਕਿ ਇਸ ਫ਼ਿਲਮ ਨੇ 7 ਦਿਨਾਂ 'ਚ ਦੇਸ਼ ਭਰ 'ਚ 300 ਕਰੋੜ ਰੁਪਏ ਦੀ ਕਲੈਕਸ਼ਨ ਪਾਰ ਕਰ ਲਈ ਹੈ।

ਇਹ ਖ਼ਬਰ ਵੀ ਪੜ੍ਹੋ : ਪੰਜਾਬੀ ਗਾਇਕ ਦੇ ਘਰ ਛਾਇਆ ਮਾਤਮ, ਮਾਤਾ-ਪਿਤਾ ਦਾ ਹੋਇਆ ਦਿਹਾਂਤ

'ਸਾਲਾਰ' ਸ਼ਾਹਰੁਖ ਖ਼ਾਨ ਦੀ ਫ਼ਿਲਮ 'ਡੰਕੀ' ਦੇ ਅਗਲੇ ਦਿਨ 22 ਦਸੰਬਰ ਨੂੰ ਰਿਲੀਜ਼ ਹੋਈ। ਫ਼ਿਲਮ ਨੇ ਨਾ ਸਿਰਫ ਐਡਵਾਂਸ ਬੁਕਿੰਗ ਜਿੱਤੀ, ਸਗੋਂ ਟਿਕਟ ਖਿੜਕੀ 'ਤੇ ਵੀ ਭਾਰੀ ਕਮਾਈ ਕੀਤੀ। ਪ੍ਰਭਾਸ ਦੀ ਇਸ ਫ਼ਿਲਮ ਦੀ ਕਮਾਈ ਨੇ ਦੱਖਣੀ ਭਾਰਤ ਦੀਆਂ ਕਈ ਬੰਪਰ ਫ਼ਿਲਮਾਂ ਨੂੰ ਸਖ਼ਤ ਟੱਕਰ ਦਿੱਤੀ ਹੈ। 90.7 ਕਰੋੜ ਦੀ ਓਪਨਿੰਗ ਨਾਲ ਇਸ ਫ਼ਿਲਮ ਨੇ ਪ੍ਰਭਾਸ ਦੀ ਪਿਛਲੀ ਬਲਾਕਬਸਟਰ 'ਬਾਹੂਬਲੀ 2' ਨੂੰ ਵੀ ਮਾਤ ਦਿੱਤੀ ਹੈ।

'ਸਾਲਾਰ' ਨੇ ਵੀਰਵਾਰ ਨੂੰ 13.50 ਕਰੋੜ ਰੁਪਏ ਦੀ ਕਮਾਈ ਕੀਤੀ
ਰਿਪੋਰਟ ਮੁਤਾਬਕ 'ਸਾਲਾਰ' ਨੇ ਵੀਰਵਾਰ ਨੂੰ 13.50 ਕਰੋੜ ਰੁਪਏ ਦੀ ਕਮਾਈ ਕੀਤੀ ਹੈ ਤੇ ਫ਼ਿਲਮ ਨੇ 7 ਦਿਨਾਂ 'ਚ ਕੁੱਲ 308.90 ਕਰੋੜ ਰੁਪਏ ਦੀ ਕਮਾਈ ਕੀਤੀ ਹੈ।

PunjabKesari

'ਸਾਲਾਰ' ਦੀ ਹੁਣ ਤੱਕ ਦੁਨੀਆ ਭਰ 'ਚ ਕਿੰਨੀ ਕਮਾਈ ਹੈ?
ਇਸ ਫ਼ਿਲਮ ਦੀ ਵਰਲਡਵਾਈਡ ਕਲੈਕਸ਼ਨ ਦੀ ਗੱਲ ਕਰੀਏ ਤਾਂ ਇਸ ਨੇ ਦੁਨੀਆ ਭਰ 'ਚ ਕਰੀਬ 500 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਫ਼ਿਲਮ ਨੇ ਛੇਵੇਂ ਦਿਨ ਵਿਦੇਸ਼ਾਂ 'ਚ 100 ਕਰੋੜ ਦੇ ਕਲੱਬ 'ਚ ਐਂਟਰੀ ਕਰ ਲਈ ਹੈ।

ਫ਼ਿਲਮ 'ਸਾਲਾਰ' 'ਚ ਪ੍ਰਭਾਸ ਕਾਫੀ ਦਮਦਾਰ ਕਿਰਦਾਰ 'ਚ ਨਜ਼ਰ ਆਏ ਹਨ ਤੇ ਉਨ੍ਹਾਂ ਦੇ ਐਕਸ਼ਨ ਸੀਨਜ਼ ਦੀ ਕਾਫੀ ਤਾਰੀਫ ਹੋ ਰਹੀ ਹੈ। ਇਸ ਤੋਂ ਇਲਾਵਾ ਫ਼ਿਲਮ 'ਚ ਪ੍ਰਿਥਵੀਰਾਜ, ਸ਼ਰੂਤੀ ਹਾਸਨ, ਈਸ਼ਵਰੀ ਰਾਓ, ਸ਼੍ਰਿਯਾ ਰੈੱਡੀ, ਟੀਨੂੰ ਆਨੰਦ ਅਤੇ ਜਗਪਤੀ ਬਾਬੂ ਵਰਗੇ ਕਲਾਕਾਰ ਵੀ ਹਨ। ਇਹ ਫ਼ਿਲਮ ਆਪਣੇ ਮੈਗਾ ਐਕਸ਼ਨ ਤੇ ਦੋ ਦੋਸਤਾਂ ਦੇ ਦੁਸ਼ਮਣ ਬਣਨ ਦੀ ਕਹਾਣੀ ਲਈ ਕਾਫੀ ਸੁਰਖ਼ੀਆਂ ਬਟੋਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News