ਸੈਫ਼-ਕਰੀਨਾ ਦੇ ਲਾਡਲੇ ਨੇ ਤਾਈਕਵਾਂਡੋ ਦਾ ਜਿੱਤਿਆ ਮੈਚ, ਸ਼ਾਹਰੁਖ ਨੇ ਤੈਮੂਰ ਨੂੰ ਦਿੱਤਾ ਪਿਆਰ

10/17/2022 10:53:44 AM

ਮੁੰਬਈ: ਬੀ-ਟਾਊਨ ਦੇ ਸਿਤਾਰਿਆਂ ਵਾਂਗ ਉਨ੍ਹਾਂ ਦੇ ਬੱਚੇ ਵੀ ਹਮੇਸ਼ਾ ਸੁਰਖੀਆਂ ’ਚ ਰਹਿੰਦੇ ਹਨ। ਕਰੀਨਾ ਕਪੂਰ ਖ਼ਾਨ ਅਤੇ ਸੈਫ਼ ਅਲੀ ਖ਼ਾਨ ਦੇ ਵੱਡੇ ਤੈਮੂਰ ਅਲੀ ਖ਼ਾਨ ਸਟਾਰ ਕਿਡਜ਼ ’ਚੋਂ ਸਭ ਤੋਂ ਜ਼ਿਆਦਾ ਚਰਚਾ ’ਚ ਹੈ। ਤੈਮੂਰ ਨੂੰ ਬਚਪਨ ਤੋਂ ਹੀ ਲੋਕ ਪਸੰਦ ਕਰਦੇ ਹਨ। ਉਨ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਉਂਦੇ ਹੀ ਵਾਇਰਲ ਹੋ ਜਾਂਦੀਆਂ ਹਨ।

PunjabKesari

ਇਹ ਵੀ ਪੜ੍ਹੋ : ਛੋਟੇ ਪਰਦੇ ’ਤੇ ਮਸ਼ਹੂਰ ਅਤੇ ‘ਯੇ ਰਿਸ਼ਤਾ ਕਿਯਾ ਕਹਿਲਾਤਾ ਹੈ’ ਦੀ ਅਦਾਕਾਰਾ ਵੈਸ਼ਾਲੀ ਠੱਕਰ ਨੇ ਕੀਤੀ ਖ਼ੁਦਕੁਸ਼ੀ

ਹਾਲ ਹੀ ’ਚ ਤੈਮੂਰ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ ’ਚ ਉਹ ਸ਼ਾਹਰੁਖ ਖਾਨ ਨਾਲ ਨਜ਼ਰ ਆ ਰਹੇ ਹਨ। ਦਰਅਸਲ ਬੀਤੇ ਦਿਨ ਯਾਨੀ ਐਤਵਾਰ ਨੂੰ ਮੁੰਬਈ ’ਚ ਇਕ ਤਾਈਕਵਾਂਡੋ ਮੁਕਾਬਲਾ ਹੋਇਆ ਸੀ ਜਿਸ ’ਚ ਸਾਰੇ ਮਸ਼ਹੂਰ ਬੱਚਿਆਂ ਨੇ ਹਿੱਸਾ ਲਿਆ।

PunjabKesari

ਇਹ ਵੀ ਪੜ੍ਹੋ : ਈਸ਼ਾ ਦਿਓਲ ਨੇ ਮਾਂ ਹੇਮਾ ਦੇ ਜਨਮਦਿਨ ’ਤੇ ਸਾਂਝੀ ਕੀਤੀ ਖ਼ਾਸ ਪੋਸਟ, ਅਦਾਕਾਰਾ ਨੇ ਮਾਂ ਨੂੰ ਬਾਹਾਂ ’ਚ ਲੈ ਕੇ ਕੀਤਾ ਪਿਆਰ

ਇਸ ਤਾਈਕਵਾਂਡੋ ਮੁਕਾਬਲੇ 'ਚ ਕਰੀਨਾ ਦੇ ਪਿਆਰੇ ਤੈਮੂਰ ਨੇ ਵੀ ਹਿੱਸਾ ਲਿਆ। ਮੈਚ ਦੌਰਾਨ ਤੈਮੂਰ ਅਲੀ ਖ਼ਾਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈਆਂ। ਤਾਈਕਵਾਂਡੋ ਤੈਮੂਰ ਕਾਫ਼ੀ ਵਧੀਆ ਲੱਗ ਰਿਹਾ ਸੀ।

PunjabKesari

ਮੈਚ ਦੌਰਾਨ ਤੈਮੂਰ ਨੇ ਆਪਣੇ ਵਿਰੋਧੀ ਨੂੰ ਟੱਕਰ ਦਿੱਤੀ। ਉਸ ਨੇ ਤਾਈਕਵਾਂਡੋ ’ਚ ਕਰਤੱਬ ਦਿਖਾ ਕੇ ਜਿੱਤ ਹਾਸਲ ਕੀਤੀ। ਇਸ ਦੇ ਨਾਲ ਹੀ ਸ਼ਾਹਰੁਖ ਖ਼ਾਨ ਨੇ ਤੈਮੂਰ ਨੂੰ ਮੈਡਲ ਪਹਿਨਾਇਆ।

PunjabKesari

ਸ਼ਾਹਰੁਖ ਨੇ ਟਿਮ ਨੂੰ ਮੈਡਲ ਪਾਉਣ ਤੋਂ ਪਹਿਲਾਂ ਹੱਥ ਮਿਲਾਇਆ ਅਤੇ ਫ਼ਿਰ ਗੋਡਿਆਂ ਭਾਰ ਬੈਠ ਕੇ ਤੈਮੂਰ ਦਾ ਮੱਥਾ ਵੀ ਚੁੰਮਿਆ।

PunjabKesari


Shivani Bassan

Content Editor

Related News