ਰਣਬੀਰ-ਆਲੀਆ ਦੇ ਵਿਆਹ ''ਚ ਛਾਏ ਸੈਫ-ਕਰੀਨਾ, ਦੇਖੋ ਖੂਬਸੂਰਤ ਤਸਵੀਰਾਂ

Thursday, Apr 14, 2022 - 05:41 PM (IST)

ਰਣਬੀਰ-ਆਲੀਆ ਦੇ ਵਿਆਹ ''ਚ ਛਾਏ ਸੈਫ-ਕਰੀਨਾ, ਦੇਖੋ ਖੂਬਸੂਰਤ ਤਸਵੀਰਾਂ

ਮੁੰਬਈ- ਅਦਾਕਾਰਾ ਕਰੀਨਾ ਕਪੂਰ ਖਾਨ ਹਮੇਸ਼ਾ ਆਪਣੀ ਖੂਬਸੂਰਤ ਲੁੱਕ ਨੂੰ ਲੈ ਕੇ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਉਂਦੀ ਰਹਿੰਦੀ ਹੈ। ਲਹਿੰਗੇ ਤੋਂ ਲੈ ਕੇ ਸਾੜੀਆਂ ਤੱਕ ਪਟੌਦੀ ਖਾਨਦਾਨ ਦੀ ਨੂੰਹ ਦਾ ਹਰ ਲੁੱਕ ਚਰਚਾ 'ਚ ਹੈ। ਬੀਤੇ ਦਿਨ ਜਿਥੇ ਕਰੀਨਾ 5 ਲੱਖ ਦਾ ਲਹਿੰਗਾ ਕੈਰੀ ਕਰਕੇ ਭਰਾ ਰਣਬੀਰ ਦੀ ਮਹਿੰਦੀ ਸੈਰੇਮਨੀ 'ਚ ਪਹੁੰਚੀ ਉਧਰ ਅੱਜ (14 ਅਪ੍ਰੈਲ) ਨੂੰ ਰਣਬੀਰ ਦੇ ਵਿਆਹ 'ਚ ਵੀ ਕਰੀਨਾ ਦੀ ਲੁੱਕ ਦੇ ਹੀ ਚਰਚਾ ਰਹੇ।

PunjabKesari

ਆਪਣੇ ਵੀਰੇ ਦੀ ਵੈਡਿੰਗ 'ਚ ਕਰੀਨਾ ਚੌਦਵੀਂ ਦਾ ਚੰਨ ਬਣ ਕੇ ਪਹੁੰਚੀ। ਮਿਸੇਜ ਕਪੂਰ ਖਾਨ ਪਿੰਕ ਸਾੜੀ 'ਚ ਬੇਹੱਦ ਹੀ ਖੂਬਸੂਰਤ ਦਿਖੀ। 

PunjabKesari
ਸਾੜੀ ਦੇ ਨਾਲ ਕਰੀਨਾ ਨੇ ਸਲੀਵਲੈੱਸ ਬਲਾਊਜ ਕੈਰੀ ਕੀਤਾ ਸੀ। ਮਿਨੀਮਲ ਮੇਕਅਪ, ਲਿਪਸਟਿਕ ਕਜਰਾਰੇ ਨੈਨ ਕਰੀਨਾ ਦੀ ਖੂਬਸੂਰਤੀ ਨੂੰ ਚਾਰ ਚੰਨ ਲਗਾ ਰਹੇ ਹਨ। ਕੰਨਾਂ 'ਚ ਹੈਵੀ ਈਅਰਰਿੰਗਸ, ਮਾਂਗ ਟਿੱਕਾ, ਗਲੇ 'ਚ ਹੈਵੀ ਨੈੱਕਲੈੱਸ ਬੇਬੋ ਦੀ ਲੁੱਕ ਨੂੰ ਪਰਫੈਕਟ ਬਣਾ ਰਹੇ ਸਨ। 

PunjabKesari
ਉਧਰ ਸੈਫ ਪਿੰਕ ਕੁੜਤੇ ਪਜ਼ਾਮੇ 'ਚ ਹੈੱਡਸੈਮ ਦਿਖੇ। ਜਦੋਂ ਕਰੀਨਾ ਪਤੀ ਨਾਲ ਘਰ ਤੋਂ ਨਿਕਲੀ ਤਾਂ ਸਭ ਉਨ੍ਹਾਂ ਦੇਖਦੇ ਰਹਿ ਗਿਆ। ਪ੍ਰਸ਼ੰਸਕ ਕਰੀਨਾ ਅਤੇ ਸੈਫ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ।

PunjabKesari

PunjabKesari
 


author

Aarti dhillon

Content Editor

Related News