ਸੈਫ ਨੇ ਆਪਣੀ ਭੈਣ ਨਾਲ ਕਰਵਾਇਆ ਫੋਟੋਸ਼ੂਟ, ਸੋਹਾ ਅਲੀ ਖ਼ਾਨ ਨੇ ਸਾਂਝੀ ਕੀਤੀ ਵੀਡੀਓ
Wednesday, Feb 17, 2021 - 05:49 PM (IST)
ਮੁੰਬਈ: ਬਾਲੀਵੁੱਡ ਅਦਾਕਾਰ ਸੈਫ ਅਲੀ ਖ਼ਾਨ ਦੀ ਭੈਣ ਸੋਹਾ ਅਲੀ ਖ਼ਾਨ ਨੇ ਹਾਲ ਹੀ ’ਚ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਦੋ ਵੀਡੀਓਜ਼ ਸਾਂਝੀਆਂ ਕੀਤੀਆਂ ਹਨ ਇਸ ਦੌਰਾਨ ਇਕ ਵੀਡੀਓ ’ਚ ਅਦਾਕਾਰਾ ਆਪਣੇ ਭਰਾ ਦੇ ਨਾਲ ਘਰ ’ਚ ਫੋਟੋਸ਼ੂਟ ਕਰਵਾਉਂਦੀ ਦਿਖਾਈ ਦੇ ਰਹੀ ਹੈ। ਵੀਡੀਓ ’ਚ ਸੈਫ ਅਲੀ ਖ਼ਾਨ ਕਾਫ਼ੀ ਸ਼ਰਮਾਉਂਦੇ ਹੋਏ ਦਿਖਾਈ ਦੇ ਰਹੇ ਹਨ। ਇਹ ਵੀਡੀਓ ਸੋਸ਼ਲ ਮੀਡੀਆ ’ਤੇ ਖ਼ੂਬ ਦੇਖਿਆ ਜਾ ਰਿਹਾ ਹੈ। ਇਨ੍ਹਾਂ ਵੀਡੀਓਜ਼ ’ਤੇ ਪ੍ਰਸ਼ੰਸ਼ਕ ਵੀ ਆਪਣੀ ਪ੍ਰਤੀਕਿਰਿਆ ਰਹੇ ਹਨ ਪਰ ਇਸ ਵੀਡੀਓ ’ਚ ਖ਼ਾਸ ਗੱਲ ਇਹ ਹੈ ਕਿ ਅਦਾਕਾਰਾ ਕਰੀਨਾ ਕਪੂਰ ਖ਼ਾਨ ਇਸ ’ਚ ਦਿਖਾਈ ਨਹੀਂ ਦੇ ਰਹੀ। ਤੁਹਾਨੂੰ ਦੱਸ ਦੇਈਏ ਕਿ ਅਦਾਕਾਰਾ ਜਲਦ ਹੀ ਦੂਜੇ ਬੱਚੇ ਨੂੰ ਜਨਮ ਦੇਣ ਵਾਲੀ ਹੈ।
ਉੱਧਰ ਸੋਹਾ ਨੇ ਇਸ ਵੀਡੀਓ ਨੂੰ ਸ਼ੇਅਰ ਕਰ ਕੈਪਸ਼ਨ ’ਚ ਖ਼ਾਸ ਗੱਲ ਲਿਖੀ ਹੈ ਕਿ ਅਸੀਂ ਉਡੀਕ ਕਰ ਰਹੇ ਹਾਂ, ‘ਦਿ ਹਾਊਸ ਆਫ ਪਟੌਦੀ ਦਾ ਨਵਾਂ ਕੁਲੈਕਸ਼ਨ ਆਉਣ ਵਾਲਾ ਹੈ। ਦਿ ਹਾਊਸ ਆਫ ਪਟੌਦੀ। ਉਸ ’ਚ ਕਈ ਰਵਾਇਤੀ ਕੱਪੜੇ ਅਤੇ ਡਿਜ਼ਾਈਨ ਸ਼ਾਮਲ ਹਨ’।
ਕਰੀਨਾ ਕਪੂਰ ਖ਼ਾਨ ਦੀ ਕਦੇ ਵੀ ਡਿਲਿਵਰੀ ਹੋ ਸਕਦੀ ਹੈ। ਬੱਚੇ ਦੇ ਜਨਮ ਤੋਂ ਬਾਅਦ ਸੈਫ ਅਲੀ ਖ਼ਾਨ ਪੈਟਰਨਿਟੀ ਲੀਵ ’ਤੇ ਰਹਿਣਗੇ। ਦੱਸ ਦੇਈਏ ਕਿ ਸੈਫ ਅਲੀ ਖ਼ਾਨ ਜਲਦ ਹੀ ਆਪਣੀ ਆਉਣ ਵਾਲੀ ਫ਼ਿਲਮ ‘ਆਦਿਪੁਰਸ਼’ ’ਚ ਨਵੇਂ ਕਿਰਦਾਰ ’ਚ ਦਿਖਾਈ ਦੇਣਗੇ। ਅਦਾਕਾਰਾ ਕਰੀਨਾ ਕਪੂਰ ਖ਼ਾਨ ਦੀ ਗੱਲ ਕਰੀਏ ਤਾਂ ਉਹ ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਡਾ’ ’ਚ ਨਜ਼ਰ ਆਵੇਗੀ।