ਸੈਫ ਦੀ ਬੇਟੀ ਅਤੇ ਸ਼ਾਹਿਦ ਦੇ ਭਰਾ ਕਰਨਗੇ ''ਸਟੂਡੈਂਟ ਆਫ ਦੀ ਈਅਰ 2'' ਨਾਲ ਡੈਬਿਊ Watch Pics
Thursday, Mar 31, 2016 - 09:34 AM (IST)

ਮੁਬੰਈ : ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ਦੀ ਬੇਟੀ ਸਾਰਾ ਅਲੀ ਖਾਨ ਅਤੇ ਸ਼ਾਹਿਦ ਕਪੂਰ ਦੇ ਭਰਾ ਈਸ਼ਾਨ ਖੱਟਰ ਇੱਕਠੇ ਹੀ ਬਾਲੀਵੁੱਡ ਵਿਚ ਐਂਟਰੀ ਕਰਨਗੇ। ਰਿਪੋਰਟ ਮੁਤਾਬਕ ਕਰਨ ਜੋਹਰ ''ਸਟੂਡੈਂਟ ਆਫ ਦੀ ਈਅਰ'' ਦਾ ਸੀਕਵਲ ਲਾਂਚ ਕਰਨ ਦੀ ਪਲਾਨਿੰਗ ਕਰ ਰਹੇ ਹਨ। ਕੁਝ ਸਮਾਂ ਪਹਿਲਾਂ ਸੈਂਫ ਅਲੀ ਖਾਨ ਨੇ ਦੱਸਿਆ ਸੀ ਕਿ ਸਾਰਾ ਬਾਲੀਵੁੱਡ ਵਿਚ ਕਦਮ ਰੱਖਣਾ ਚਾਹੁੰਦੀ ਹੈ, ਪਰ ਉਹ ਇਸ ਵੇਲੇ ਕੋਲੰਬੀਆ ਵਿਚ ਹੈ ਅਤੇ ਪੜ੍ਹਾਈ ਕਰ ਰਹੀ ਹੈ। ਜੇ ਗੱਲ ਕਰੀਏ ਸੋਹਾ ਦੀ, ਤਾਂ ਉਸ ਕੋਲ ਲੰਦਨ ਇਕਨਾਮਿਕਸ ਸਕੂਲ ਦੀ ਡਿਗਰੀ ਹੈ, ਪਰ ਉਹ ਫਿਲਮ ਵਿਚ ਕੰਮ ਕਰ ਰਹੀ ਹੈ। ਸੈਫ ਨੇ ਕਿਹਾ, ''''ਮੈਨੂੰ ਲੱਗਦਾ ਹੈ ਕਿ ਮੇਰੇ ਪਰਿਵਾਰ ਦੀਆਂ ਕੁੜੀਆਂ ਦਾ ਇਹ ਮੰਨਣਾ ਹੈ ਕਿ ਬਾਲੀਵੁੱਡ ਵਿਚ ਕੰਮ ਕਰਨਾ ਮਜ਼ੇਦਾਰ ਹੈ। ਸ਼ਾਇਦ ਹੈ ਵੀ।''''
ਜਾਣਕਾਰੀ ਅਨੁਸਾਰ 22 ਸਾਲ ਦੀ ਸਾਰਾ ਸੈਫ ਅਲੀ ਖਾਨ ਅਤੇ ਉਸ ਦੀ ਪਹਿਲੀ ਪਤਨੀ ਅੰਮ੍ਰਿਤਾ ਸਿੰਘ ਦੀ ਬੇਟੀ ਹੈ। ਸੈਫ ਦਾ 1991 ਵਿਚ ਅੰਮ੍ਰਿਤਾ ਨਾਲ ਵਿਆਹ ਹੋਇਆ ਸੀ। ਇਨ੍ਹਾਂ ਦੇ ਦੋ ਬੱਚੇ ਹਨ। ਬੇਟੀ ਸਾਰਾ ਅਤੇ ਬੇਟਾ ਇਬਰਾਹੀਮ ਜਦਕਿ 2004 ਵਿਚ ਸੈਂਫ ਨੇ ਅੰਮ੍ਰਿਤਾ ਤੋਂ ਤਲਾਕ ਲੈ ਲਿਆ ਸੀ। ਅੰਮ੍ਰਿਤਾ ਤੋਂ ਅਲੱਗ ਹੋਣ ਤੋਂ ਬਾਅਦ 2012 ਵਿਚ ਸੈਂਫ ਨੇ ਕਰੀਨਾ ਕਪੂਰ ਨਾਲ ਵਿਆਹ ਕਰ ਲਿਆ। ਦੂਜੇ ਪਾਸੇ ਈਸ਼ਾਨ ਸ਼ਾਹਿਦ ਕਪੂਰ ਦੇ ਮਤਰਏ ਭਰਾ ਹਨ। ਸ਼ਾਹਿਦ ਦੇ ਪਿਤਾ ਪੰਕਜ ਕਪੂਰ ਦੇ ਤਲਾਕ ਤੋਂ ਬਾਅਦ ਨੀਲਿਮਾ ਅਜੀਮ ਨੇ 1990 ਵਿਚ ਰਾਜੇਸ਼ ਖੱਟਰ ਨਾਲ ਵਿਆਹ ਕਰ ਲਿਆ ਸੀ। 19 ਸਾਲ ਦੇ ਈਸ਼ਾਨ, ਰਾਜੇਸ਼ ਅਤੇ ਨੀਲਿਮਾ ਦੇ ਹੀ ਪੁੱਤਰ ਹਨ।
ਜ਼ਿਕਰਯੋਗ ਹੈ ਕਿ ਬਾਲੀਵੁੱਡ ਨਿਰਮਾਤਾ ਕਰਨ ਜੌਹਰ ਨੇ ਫਿਲਮ ''ਸਟੂਡੈਂਟ ਆਫ ਦੀ ਈਅਰ'' ਬਣਾਈ ਸੀ, ਜਿਸ ''ਚ ਉਨ੍ਹਾਂ ਨੇ ਆਲੀਆ ਭੱਟ, ਸਿਧਾਰਥ ਮਲਹੋਤਰਾ, ਵਰੁਣ ਧਵਨ ਨੂੰ ਲਾਂਚ ਕੀਤਾ ਸੀ। ਹੁਣ ਵੀ ਕਰਨ ਜੌਹਰ ਨਵੇਂ ਕਲਾਕਾਰਾਂ ਨੂੰ ਲਾਂਚ ਕਰਨ ਜਾ ਰਹੇ ਹਨ।